ਇਟਲੀ ਸਰਕਾਰ ਦਾ ਲਾਕਡਾਊਨ ਨੂੰ ਲੈ ਕੇ ਵੱਡਾ ਫੈਸਲਾ, ਹੁਣ ਤੱਕ 11 ਹਜ਼ਾਰ ਮੌਤਾਂ

03/31/2020 2:58:51 PM

ਰੋਮ- ਇਟਲੀ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਪ੍ਰਧਾਨ ਮੰਤਰੀ ਗੁਇਸੇਪ ਕੌਂਤੇ ਨੇ ਲਾਕਡਾਊਨ ਨੂੰ 12 ਅਪ੍ਰੈਲ ਤੱਕ ਵਧਾ ਦਿੱਤਾ ਹੈ। ਇਟਲੀ ਵਿਚ ਕੋਰੋਨਾ ਕਾਰਨ ਹੁਣ ਤੱਕ 11,591 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਕਿਹਾ ਜਾ ਰਿਹਾ ਹੈ ਕਿ ਵਾਇਰਸ ਦੇ ਮਾਮਲਿਆਂ ਵਿਚ ਹੌਲੀ-ਹੌਲੀ ਕਮੀ ਆ ਰਹੀ ਹੈ।

PunjabKesari

ਸੋਮਵਾਰ ਨੂੰ ਇਟਲੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਬੰਦੀਆਂ ਵਿਚ ਹੌਲੀ-ਹੌਲੀ ਢਿੱਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਿੰਨ ਹਫ਼ਤਿਆਂ ਤੋਂ ਚੱਲ ਰਿਹਾ ਲਾਕਡਾਊਨ ਵਿੱਤੀ ਤੌਰ ’ਤੇ ਬਹੁਤ ਮੁਸ਼ਕਲ ਰਿਹਾ।

ਇਹ ਵੀ ਪੜ੍ਹੋ- ਕੋਰੋਨਾ ਦਾ 'ਕਮਿਊਨਿਟੀ ਟ੍ਰਾਂਸਮਿਸ਼ਨ' ਰੂਪ ਮਚਾ ਦਿੰਦੈ ਭਾਰੀ ਤਬਾਹੀ, ਸਾਡੇ ਲਈ ਕਿੰਨਾ ਖਤਰਾ?  

PunjabKesari

ਇਹ ਕੰਪਨੀ ਸਤੰਬਰ 'ਚ ਸ਼ੁਰੂ ਕਰਨ ਜਾ ਰਹੀ ਹੈ ਕੋਰੋਨਾ ਲਈ ਟੀਕੇ ਦਾ ਟ੍ਰਾਇਲ ► ਮਾਰੂਤੀ ਸੁਜ਼ੂਕੀ ਗਾਹਕਾਂ ਲਈ ਗੁੱਡ ਨਿਊਜ਼, ਕੰਪਨੀ ਨੇ ਦਿੱਤੀ ਇਹ ਵੱਡੀ ਰਾਹਤ

ਈਸਟਰ ਤੱਕ ਵਧਾਇਆ ਗਿਆ ਲਾਕਡਾਊਨ
ਇਟਲੀ ਦੇ ਪ੍ਰਧਾਨ ਮੰਤਰੀ ਮੁਤਾਬਕ ਲਾਕਡਾਊਨ ਨੂੰ ਜ਼ਿਆਦਾ ਦੇਰ ਤੱਕ ਨਹੀਂ ਚੱਲਣ ਦਿੱਤਾ ਜਾ ਸਕਦਾ ਅਤੇ ਪਾਬੰਦੀਆਂ ਵਿਚ ਢਿੱਲ ਦੇਣ ਦੇ ਰਾਹ ਲੱਭ ਰਹੇ ਹਾਂ ਪਰ ਹੌਲੀ-ਹੌਲੀ ਇਸ ਨੂੰ ਹਟਾਇਆ ਜਾ ਸਕੇਗਾ। ਬਾਅਦ ਵਿਚ ਸਿਹਤ ਮੰਤਰੀ ਰੌਬਰਟੋ ਸਪੁਰੰਜਾ ਨੇ ਕਿਹਾ ਕਿ ਸਾਰੀਆਂ ਪਾਬੰਦੀਆਂ ਨੂੰ ਈਸਟਰ ਯਾਨੀ 12 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ। 

PunjabKesari
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਹੁਣ ਤਕ ਵਿਸ਼ਵ ਭਰ ਵਿਚ 37 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਾਢੇ ਸੱਤ ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਦੀ ਲਪੇਟ ਵਿਚ ਹਨ। ਇਟਲੀ ਵਿਚ ਸੋਮਵਾਰ ਨੂੰ 812 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 11 ਹਜ਼ਾਰ ਤੋਂ ਪਾਰ ਹੋ ਗਈ।

ਇਹ ਵੀ ਪੜ੍ਹੋ- ਇਟਲੀ ਤੋਂ UK ਨੂੰ ਚਿੱਠੀ- 'ਜਿੱਥੇ ਅਸੀਂ ਅੱਜ ਕੱਲ ਤੁਸੀਂ ਹੋਵੋਗੇ', ਪੜ੍ਹ ਕੇ ਆ ਜਾਵੇਗਾ ਰੋਣਾ ► NRIs ਲਈ ਵੱਡੀ ਖਬਰ, ਇਸ ਦੇਸ਼ 'ਚ ਲੰਬੇ ਸਮੇਂ ਤੱਕ ਰਹਿ ਸਕਦਾ ਹੈ ਲਾਕਡਾਊਨ

PunjabKesari


Lalita Mam

Content Editor

Related News