ਇਟਲੀ ਲਾਂਚ ਕਰੇਗਾ 'ਇਮਿਊਨੀ ਐਪ' ਜੋ ਸਮਾਰਟ ਫੋਨਾਂ ਰਾਹੀਂ ਕਰੇਗੀ ਲੋਕਾਂ ਦੀ ਜਾਂਚ

Sunday, Apr 19, 2020 - 05:59 PM (IST)

ਇਟਲੀ ਲਾਂਚ ਕਰੇਗਾ 'ਇਮਿਊਨੀ ਐਪ' ਜੋ ਸਮਾਰਟ ਫੋਨਾਂ ਰਾਹੀਂ ਕਰੇਗੀ ਲੋਕਾਂ ਦੀ ਜਾਂਚ

ਰੋਮ, (ਕੈਂਥ)- ਅਮਰੀਕਾ,ਇੰਗਲੈਂਡ ਤੇ ਯੂਰਪੀਅਨ ਦੇਸ਼ਾਂ ਸਮੇਤ ਸਮੁੱਚਾ ਵਿਸ਼ਵ ਕੋਵਿਡ -19 ਦੀ ਤਬਾਹੀ ਤੋਂ ਕੰਬ ਉੱਠਿਆ ਹੈ ਤੇ ਇਸ ਤਬਾਹੀ ਤੋਂ ਬਚਣ ਲਈ ਹਰ ਦੇਸ਼ ਜੰਗੀ ਪੱਧਰ 'ਤੇ ਕੋਰੋਨਾ ਵਾਇਰਸ ਦਾ ਵੈਕਸੀਨੇਸ਼ਨ ਤਿਆਰ ਕਰਨ ਵਿੱਚ ਲੱਗਾ ਹੋਇਆ ਹੈ ਪਰ ਅਫ਼ਸੋਸ ਹੁਣ ਤੱਕ ਕਿਸੇ ਵੀ ਦੇਸ਼ ਤੋਂ ਇਹ ਵੈਕਸੀਨੇਸ਼ਨ ਤਿਆਰ ਨਹੀਂ ਹੋ ਸਕਿਆ ਜਿਸ ਕਾਰਨ ਹਰ ਰੋਜ਼ ਦੁਨੀਆਂ ਭਰ ਵਿੱਚ ਹਜ਼ਾਰਾਂ ਲੋਕ ਹਰ ਰੋਜ਼ ਮਰ ਰਹੇ ਹਨ। ਦੁਨੀਆ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 22,73,382 ਹੋ ਚੁੱਕੀ ਹੈ ਜਦੋਂ ਕਿ ਇਹ ਮਹਾਂਮਾਰੀ 1,56,064 ਲੋਕਾਂ ਨੂੰ ਬੇਵਕਤੀ ਮੌਤ ਨਾਲ ਸਦਾ ਦੀ ਨੀਂਦ ਸੁਲਾ ਚੁੱਕਾ ਹੈ।

ਇਟਲੀ ਵਿਚ ਕੋਵਿਡ-19 ਤੋਂ ਪ੍ਰਭਾਵਿਤ 175,925 ਲੋਕ ਜੇਰੇ-ਇਲਾਜ ਹਨ ਜਦੋਂ ਕਿ ਕੋਰੋਨਾ ਵਾਇਰਸ 23,227 ਲੋਕਾਂ ਲਈ ਕਾਲ ਬਣ ਦਰਦਨਾਕ ਮੌਤ ਦੇ ਚੁੱਕਾ ਹੈ। ਬੇਸ਼ੱਕ ਕੋਵਿਡ -19 ਹੁਣ ਤੱਕ ਲਾਇਲਾਜ ਹੈ ਪਰ ਇਸ ਬਿਮਾਰੀ ਤੋਂ ਜਾਗੂਕਤਾ ਨਾਲ ਬਚਿਆ ਜਾ ਸਕਦਾ।ਇਸ ਬਿਮਾਰੀ ਤੋਂ ਸਮਾਜਿਕ ਦੂਰੀ ਰਾਹੀਂ ਬਚਿਆ ਜਾ ਸਕਦਾ ਹੈ ਜਿਸ ਕਾਰਨ ਦੁਨੀਆਂ ਦੇ ਕਈ ਦੇਸ਼ਾਂ ਨੇ ਲਾਕਡਾਊਨ ਕੀਤਾ ਹੋਇਆ ਹੈ।ਭਾਰਤ ਵਰਗੇ ਬਹੁ-ਗਿਣਤੀ ਦੇਸ਼ ਨੇ ਇਸ ਬਿਮਾਰੀ ਤੋਂ ਬਚਣ ਲਈ ਇੱਕ ਵਿਸ਼ੇਸ਼ ਐਪ ਅਰੋਗ ਸੇਤੂ  ਜਨ-ਹਿੱਤ ਵਿੱਚ ਲੋਕਾਂ ਨੂੰ ਫੋਨਾਂ ਵਿੱਚ ਭਰਨ ਲਈ ਕਿਹਾ ਹੈ, ਜਿਹੜਾ ਕਿ ਦੱਸੋਗਾ ਕਿ ਫੋਨ ਵਰਤਣ ਵਾਲਾ ਵਿਅਕਤੀ ਕੋਵਿਡ-19 ਤੋਂ ਪ੍ਰਭਾਵਿਤ ਹੈ ਜਾਂ ਨਹੀਂ ।ਇਸ ਐਪ ਦਾ ਰੰਗ ਅੰਦਰੋਂ ਹਰਾ ਹੈ ਜਦੋਂ ਸੰਬਧਤ ਇਨਸਾਨ ਵਿੱਚ ਕੋਰੋਨਾ ਦੇ ਲੱਛਣ ਆਉਣਗੇ ਤਾਂ ਇਹ ਲਾਲ ਹੋ ਜਾਵੇਗਾ। ਇਟਲੀ ਸਰਕਾਰ ਵੱਲੋਂ ਵੀ ਹਾਲ ਹੀ ਵਿੱਚ ਇੱਕ ਅਜਿਹਾ ਹੀ ਐਪ ਲੋਕਾਂ ਦੀ ਸਹੂਲਤ ਲਈ ਲਿਆਉਣ ਦੀ ਤਿਆਰੀ ਹੈ, ਜਿਸ ਨੂੰ 'ਇਮਿਊਨੀ ਐਪ' ਦਾ ਨਾਮ ਦਿੱਤਾ ਗਿਆ ਹੈ ।ਇਹ ਐਪ ਕੋਵਿਡ -19 ਦੀ ਜਾਂਚ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਨਾਲ ਹੀ ਐਮਰਜੈਂਸੀ ਦੌਰਾਨ ਦੂਜੇ ਪੜਾਅ ਦੇ ਪ੍ਰਬੰਧਾਂ ਵਿਚ ਯੋਗਦਾਨ ਪਾਏਗਾ। 

ਇਹ ਐਪ ਯੂਰਪ ਵਲੋਂ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਦਾ ਹੈ, ਜਿਹੜਾ ਸਵੈ-ਇਛੁੱਕ ਅਤੇ ਬਲੂ ਟੁੱਥ ਨਾਲ ਲੋਕਾਂ ਨੂੰ ਸੁਰੱਖਿਅਤ ਕਰਨ ਵਿੱਚ ਭੂਮਿਕਾ ਨਿਭਾਏਗਾ।ਇਸ ਦੀ ਵਰਤੋਂ ਨਾਲ ਕੋਵਿਡ-19 ਦੇ ਮਰੀਜ਼ਾਂ ਦੀ ਜਾਂਚ ਵਿੱਚ ਤੇਜੀ ਆਵੇਗੀ ਪਰ ਲੋੜ ਹੈ ਇਟਲੀ ਦੀ 60% ਆਬਾਦੀ ਨੂੰ ਇਸ ਐਪ ਤੋਂ ਜਾਣੂ ਕਰਵਾਉਣ ਦੀ। ਐਪ ਸੰਬਧੀ ਉੱਚ ਸਿਹਤ ਇੰਸਟੀਚਿਊਟ ਦੇ ਨਿਰਦੇਸ਼ਕ ਸਿਲਵੀਓ ਬਰੂਸਫੇਰੋ ਨੇ ਕਿਹਾ ਕਿ ਇਸ ਦੀ ਜਾਂਚ ਲਈ ਪਹਿਲਾਂ ਕੁਝ ਇਲਾਕੇ ਵਿੱਚ ਇਸ ਨੂੰ ਵਰਤਿਆ ਜਾਵੇਗਾ ਫਿਰ ਇਸ ਦਾ ਵਿਸਥਾਰ ਕੀਤਾ ਜਾਵੇਗਾ। ਇਹ ਐਪ ਬਲੂ ਟੁੱਥ ਤਕਨੀਕ ਤੇ ਅਧਾਰਿਤ ਹੈ, ਜਿਹੜਾ ਕਿ ਇਟਲੀ ਦੇ ਨਾਗਰਿਕ ਕੋਵਿਡ-19 ਤੋਂ ਬਚਣ ਲਈ ਆਪਣੇ ਫੋਨ ਵਿਚ ਇੰਟਰਨੈੱਟ ਰਾਹੀਂ ਭਰ ਸਕਦੇ ਹਨ। ਇਸ ਐਪ ਵਿੱਚ ਅਪਲਾਈਕਰਤਾ ਨੂੰ ਆਪਣੇ ਨਾਲ ਸੰਬਧਤ ਜਾਣਕਾਰੀ ਦਰਜ ਕਰਨੀ ਹੋਵੇਗੀ ਜਿਸ ਦੁਆਰਾ ਕੋਵਿਡ -19 ਤੋਂ ਬਚਿਆ ਜਾ ਸਕਦਾ ਹੈ। ਇਸ ਵਿਚ ਇੱਕ ਕਲੀਨਿਕਲ ਡਾਇਰੀ ਵੀ ਹੋਵਗੀ, ਜਿਸ ਨੂੰ ਸਮੇਂ ਅਨੁਸਾਰ ਅਪਡੇਟ ਕਰਕੇ ਸਾਰੇ ਇਲਾਕੇ ਦੀ ਕੋਵਿਡ -19 ਸੰਬਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।ਇਸ ਐਪ ਰਾਹੀ ਕਾਫ਼ੀ ਹੱਦ ਤੱਕ ਕੋਵਿਡ -19 ਖਿਲਾਫ਼ ਜੰਗ ਲੜਨ ਵਿੱਚ ਫਾਇਦਾ ਹੋਵੇਗਾ ਪਰ ਲੋੜ ਹੈ ਲੋਕਾਂ ਨੂੰ ਇਸ ਸੰਬੰਧੀ ਵਿਸ਼ਵਾਸਤਾ ਨਾਲ ਕਾਰਵਾਈ ਕਰਨ ਦੀ ਤਦ ਹੀ ਇਸ ਐਪ ਦੇ ਸਾਰਥਕ ਨਤੀਜੇ ਆਉਣਗੇ।


author

Lalita Mam

Content Editor

Related News