ਇਟਲੀ ''ਚ ਕ੍ਰਿਸਮਸ ਦੀਆਂ ਤਿਆਰੀਆਂ ਜ਼ੋਰਾਂ ''ਤੇ ਪਰ ਕੋਰੋਨਾ ਕਾਰਨ ਜਸ਼ਨ ਰਹਿਣਗੇ ਫਿੱਕੇ

Saturday, Dec 12, 2020 - 04:59 PM (IST)

ਇਟਲੀ ''ਚ ਕ੍ਰਿਸਮਸ ਦੀਆਂ ਤਿਆਰੀਆਂ ਜ਼ੋਰਾਂ ''ਤੇ ਪਰ ਕੋਰੋਨਾ ਕਾਰਨ ਜਸ਼ਨ ਰਹਿਣਗੇ ਫਿੱਕੇ

ਰੋਮ, (ਦਲਵੀਰ ਕੈਂਥ)- ਕ੍ਰਿਸਮਸ ਤੇ ਨਵੇਂ ਸਾਲ ਦਾ ਤਿਓਹਾਰ ਪੂਰੀ ਦੁਨੀਆ ਵਿਚ ਜ਼ੋਰਾਂ ਤੇ ਮਨਾਇਆ ਜਾਂਦਾ ਹੈ, ਕ੍ਰਿਸਮਿਸ ਦਾ ਨਾਂ ਸੁਣਦੇ ਹੀ ਬੱਚਿਆਂ ਦੇ ਮਨ 'ਚ ਸਫੈਦ ਅਤੇ ਲੰਮੀ ਦਾੜ੍ਹੀ ਵਾਲੇ ਲਾਲ ਰੰਗ ਦੇ ਕੱਪੜੇ, ਸਿਰ 'ਤੇ ਫੁਲਗੀ ਵਾਲੀ ਟੋਪੀ ਪਹਿਨੇ ਤੇ ਪਿੱਠ 'ਤੇ ਖਿਡੌਣਿਆਂ ਦਾ ਝੋਲਾ ਲੱਦੀ ਬਜ਼ੁਰਗ ਬਾਬੇ 'ਸੈਂਟਾ ਕਲੋਜ਼' ਦੀ ਤਸਵੀਰ ਬਣ ਜਾਂਦੀ ਹੈ। ਇਟਲੀ ਵਿਚ ਕ੍ਰਿਸਮਸ ਦੇ ਤਿਉਹਾਰ ਸਬੰਧੀ ਤਿਆਰੀਆਂ ਪੂਰੀਆਂ ਜ਼ੋਰਾਂ ਤੇ ਹਨ, ਇਟਲੀ ਦੇ ਹਰ ਸ਼ਹਿਰ ਕਸਬੇ ਨੂੰ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ। ਇਸ ਵਾਰ ਕੋਰੋਨਾ ਵਾਇਰਸ ਦੇ ਚਲਦਿਆਂ ਇਸ ਤਿਓਹਾਰ ਮਨਾਉਣ 'ਤੇ ਕਈ ਤਰ੍ਹਾਂ ਦੀਆਂ ਸਖ਼ਤੀਆਂ ਦਾ ਸਾਹਮਣਾ ਕਰਨਾ ਪਵੇਗਾ। 

ਕੋਰੋਨਾ ਵਾਇਰਸ ਦੇ ਚੱਲਦਿਆਂ ਇਟਲੀ ਸਰਕਾਰ ਦੁਆਰਾ ਜਾਰੀ ਕੀਤੀ ਨਵੀਂ ਦਿਕਰੇਤੋ ਜਿਸ ਵਿਚ ਇਟਲੀ ਸਰਕਾਰ ਦੁਆਰਾ  21 ਦਸੰਬਰ ਤੋਂ 15 ਜਨਵਰੀ ਤੱਕ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਕ੍ਰਿਸਮਿਸ ਦਾ ਤਿਉਹਾਰ, ਸੇਂਟ ਸਟੀਫਨ ਡੇਅ ਅਤੇ ਨਵੇਂ ਸਾਲ ਲਈ ਕੁਝ ਵੱਖਰੇ ਨਿਯਮ ਵੀ ਹਨ।

ਇਟਲੀ ਸਰਕਾਰ ਨੇ 21 ਦਸੰਬਰ ਤੋਂ 6 ਜਨਵਰੀ ਤੱਕ ਇਟਲੀ ਵਾਸੀਆਂ ਨੂੰ ਇਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਦੇ ਵਿਚ ਜਾਣ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ, ਦੇਸ਼ ਵਿਚ ਕੰਮ ਕਾਰ ਵਾਸਤੇ ਜਾਂ ਐਮਰਜੈਂਸੀ ਸੇਵਾਵਾਂ ਵਾਸਤੇ ਹੀ ਬਾਹਰ ਨਿਕਲਿਆ ਜਾ ਸਕਦਾ ਹੈ। 25 ਅਤੇ 26 ਦਸੰਬਰ ਅਤੇ 1 ਜਨਵਰੀ ਨੂੰ  ਕਮੂਨੇ ਤੋਂ ਬਾਹਰ ਨਿਕਲਣ ਤੇ ਵੀ ਪਾਬੰਦੀ ਲਗਾਈ ਗਈ ਹੈ, ਜਿਹੜੇ ਇਲਾਕੇ ਲਾਲ ਅਤੇ ਸੰਤਰੀ ਏਰੀਏ ਵਿਚ ਨਹੀਂ ਆਉਂਦੇ,  ਇਨ੍ਹਾਂ ਸਾਰੇ ਦਿਨਾਂ ਵਿੱਚ ਉੱਥੇ  ਬਾਰ ਤੇ ਰੈਸਟੋਰੈਂਟ ਨੂੰ  ਸ਼ਾਮ ਦੇ 6 ਵਜੇ ਤੱਕ ਹੀ ਖੁੱਲ੍ਹੇ ਰਹਿਣ ਦੀ ਮਨਜੂਰੀ ਦਿੱਤੀ ਗਈ ਹੈ।

ਕ੍ਰਿਸਮਸ ਵਾਲੇ ਦਿਨ ਜੋ ਲੋਕ ਅੱਧੀ ਰਾਤ ਨੂੰ ਬਾਹਰ ਪ੍ਰਾਥਨਾ ਕਰਨ ਜਾਂਦੇ ਹਨ। ਉਸ 'ਤੇ ਵੀ ਪਾਬੰਦੀ ਲਗਾਈ ਗਈ ਹੈ  । ਨਵੇਂ ਸਾਲ ਤੇ ਜੋ ਲੋਕ ਹੋਟਲ ਵਿਚ ਜਾ ਕੇ ਰਹਿਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਰਾਤ ਦਾ ਖਾਣਾ ਹੋਟਲ ਦੇ ਕਮਰੇ ਵਿੱਚ ਹੀ ਖਾਣਾ ਪਵੇਗਾ, ਜਦ ਕਿ ਨਵੇਂ ਸਾਲ ਵਾਲੇ ਦਿਨ ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ  7 ਵਜੇ ਤੱਕ ਜਾਰੀ ਰਹੇਗਾ। ਇਸ ਨਵੇਂ ਕਨੂੰਨ ਲਾਗੂ ਕੀਤੇ ਕਾਨੂੰਨਾਂ ਵਿੱਚ ਇਟਲੀ ਸਰਕਾਰ ਦੁਆਰਾ 21 ਦਸੰਬਰ ਤੋਂ 6  ਜਨਵਰੀ ਤੱਕ ਸਮੁੰਦਰੀ ਜਹਾਜ਼ਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਦ ਕਿ ਇਨ੍ਹਾਂ ਦਿਨਾਂ ਵਿਚ ਦੂਸਰੇ ਵਸੀਲਿਆਂ ਤੋਂ ਇਟਲੀ ਪਹੁੰਚਣ ਵਾਲੇ ਲੋਕਾਂ ਨੂੰ 14 ਦਿਨਾਂ ਲਈ ਇਕਾਂਤਵਾਸ  ਵਿੱਚ ਵੀ ਰਹਿਣਾ ਪਵੇਗਾ।
 


author

Lalita Mam

Content Editor

Related News