ਇਟਲੀ : ਸਿੱਖ ਆਗੂਆਂ ਤੇ ਜੱਥੇਬੰਦੀਆਂ ਨੂੰ ਏਕਤਾ ਬਣਾਉਣ ਦੀ ਅਪੀਲ

Friday, Jan 22, 2021 - 08:31 AM (IST)

ਇਟਲੀ : ਸਿੱਖ ਆਗੂਆਂ ਤੇ ਜੱਥੇਬੰਦੀਆਂ ਨੂੰ ਏਕਤਾ ਬਣਾਉਣ ਦੀ ਅਪੀਲ

ਮਿਲਾਨ ,(ਸਾਬੀ ਚੀਨੀਆ)- ਇਟਲੀ ਵਿਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਵਾਲਾ ਮਾਮਲਾ ਪਿਛਲੇ ਦੋ ਦਹਾਕਿਆਂ ਤੋਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਿਆ ਆ ਰਿਹਾ ਹੈ। ਇਸ ਦੇ ਹੱਲ ਅਤੇ ਸਿੱਖ ਧਰਮ ਨੂੰ ਇਟਲੀ ਵਿਚ ਪੂਰਨ ਤੌਰ 'ਤੇ ਕਾਨੂੰਨੀ ਮਾਨਤਾ ਦਿਵਾਉਣ ਲਈ ਸਿੱਖ ਆਗੂਆਂ ਵੱਲੋਂ ਸਮੇਂ-ਸਮੇਂ ਸਿਰ ਯਤਨ ਵੀ ਕੀਤੇ ਜਾ ਰਹੇ ਹਨ ਪਰ ਮਸਲਾ ਹੱਲ ਹੁੰਦਾ ਨਹੀ ਦੱਸ ਰਿਹਾ ਹੈ। 


ਇਸ ਸਬੰਧੀ ਇੰਡੀਅਨ ਸਿੱਖ ਕਮਿਨਊਟੀ ਦੇ ਆਗੂ ਸੁਖਦੇਵ ਸਿੰਘ ਕੰਗ ਵਲੋਂ ਇਸ ਕਾਰਜ ਲਈ ਉਪਰਾਲੇ ਕਰ ਰਹੇ ਸਮੂਹ ਸਿੱਖ ਆਗੂਆਂ ਨੂੰ ਆਪਸੀ ਸਹਿਮਤੀ ਅਤੇ ਏਕਤਾ ਬਣਾਉਣ ਲਈ ਅਪੀਲ ਕਰਦਿਆਂ ਆਖਿਆ ਗਿਆ ਹੈ ਕਿ ਜੇਕਰ ਜਥੇਬੰਦੀਆਂ ਇਕ ਝੰਡੇ ਥੱਲੇ ਇਕੱਠੀਆਂ ਹੋ ਕਿ ਸਰਕਾਰ ਨਾਲ ਗੱਲਬਾਤ ਕਰਨ ਤਾਂ ਕੋਈ ਹੱਲ ਜ਼ਰੂਰ ਨਿਕਲ ਸਕਦਾ ਹੈ। 

ਇਟਲੀ ਸਰਕਾਰ ਸਿੱਖਾਂ ਦੀ ਆਪਸੀ ਏਕਤਾ ਵੇਖਣੀ ਚਾਹੁੰਦੀ ਹੈ। ਉਨ੍ਹਾਂ ਆਪਣੀ ਗੱਲ ਰੱਖਦਿਆਂ ਆਖਿਆ ਕਿ ਪਹਿਲਾਂ 15 ਸਾਲਾਂ ਤੋਂ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਅਤੇ 5 ਸਾਲਾਂ ਤੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਵਿਚ ਜੇ ਕੋਈ ਨਵੀਂ ਕਮੇਟੀ ਬਣਾ ਕੇ ਕੇਸ ਨਵੇਂ ਸਿਰੇ ਤੋਂ ਅਪਲਾਈ ਕੀਤਾ ਜਾਂਦਾ ਹੈ ਤਾਂ ਸਿੱਖ ਸੰਗਤਾਂ ਦਾ ਸਮਾਂ ਖ਼ਰਾਬ ਕਰਨ ਵਾਲੀ ਗੱਲ ਹੋਵੇਗੀ। ਜੱਥੇਬੰਦੀਆਂ ਜਿੰਨੀ ਛੇਤੀ ਇਕੱਤਰਤਾ ਵਿਖਾਉਣਗੀਆਂ ਸੰਗਤਾਂ ਲਈ ਓਨਾ ਹੀ ਵਧੀਆ ਹੋਵੇਗਾ।


author

Lalita Mam

Content Editor

Related News