ਹਾਲੈਂਡ : ਸ਼ਰਧਾ ਪੂਰਵਕ ਮਨਾਇਆ ਗਿਆ ਬਾਬਾ ਸਾਹਿਬ ਅੰਬੇਡਕਰ ਜੀ ਦਾ 130ਵਾਂ ਜਨਮ ਦਿਨ

Wednesday, Apr 21, 2021 - 03:27 PM (IST)

ਰੋਮ (ਕੈਂਥ): ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਣ ਉਹ ਆਪਣਾ ਵਿਰਸਾ ਕਦੇ ਵੀ ਨਹੀਂ ਭੁਲਦੇ।ਇਸੇ ਤਰ੍ਹਾਂ ਹੀ ਹਾਲੈਂਡ ਦੇ ਸ਼ਹਿਰ ਡੈਨਹਾਂਗ ਵਿਚ ਵੱਸਦੇ ਅੰਬੇਡਕਰ ਸਾਥੀਆਂ ਵਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਸਹਿਤ ਡਾਕਟਰ ਅੰਬੇਡਕਰ ਸਾਹਿਬ ਜੀ ਦਾ 130ਵਾਂ ਜਨਮ ਦਿਨ ਮਨਾਇਆ ਗਿਆ।ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਟੈਮਪਲ ਡੈਨਹਾਗ਼ ਵਿਖੇ ਸਵੇਰੇ ਸੁਖਮਨੀ ਸਾਹਿਬ ਜੀ ਪਾਠ ਦਾ ਭੋਗ ਪਾਇਆ ਗਿਆ। ਉਪਰੰਤ ਗੁਰੂ ਘਰ ਦੇ ਕੀਰਤਨੀ ਜਥਾ ਭਾਈ ਮਨਜੀਤ ਸਿੰਘ ਮਸਤੀ, ਭਾਈ ਗੁਰਦੇਵ ਸਿੰਘ ਜੀ ਵਲੋਂ ਅਲਾਹੀ ਬਾਣੀ ਦਾ ਕੀਰਤਨ ਕੀਤਾ।

ਕੀਰਤਨ ਤੋਂ ਉਪਰੰਤ ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਅਜੈ ਮਹਿਮੀ ਨੇ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਸਭ ਨੂੰ ਜਰੂਰਤ ਹੈ ਬਾਬਾ ਸਾਹਿਬ ਜੀ ਸੋਚ 'ਤੇ ਪਹਿਰਾ ਦੇਣ ਦੀ। ਪੜ੍ਹੋ ਜੁੜੋ ਸੰਘਰਸ਼ ਕਰੋ ਬਾਬਾ ਸਾਹਿਬ ਜੀ ਦੇ ਜੋ ਸਿਧਾਂਤ ਸਮਾਜ ਨੂੰ ਦੇ ਕੇ ਗਏ ਹਨ, ਗੁਰੂ ਰਵਿਦਾਸ ਮਹਾਰਾਜ ਜੀ ਦੇ ਬਚਨਾਂ ਅਨੁਸਾਰ ਸਾਧ ਸੰਗਤ ਮਿਲ ਰਹੀਏ ਮਾਧੋ ਜੈਸੇ ਮਧਪ ਮਖੀਰਾ ਅਨੁਸਾਰ ਭਾਈਚਾਰਿਕ ਸਾਂਝ ਨੂੰ ਹੋਰ ਮਜਬੂਤ ਕਰਨਾ ਹੋਵੇਗਾ।ਗੁਰੂ ਸਾਹਿਬ ਦੀ ਸੋਚ ਬੇਗਮਪੁਰਾ ਖਾਲਸਾ ਰਾਜ ਜੀ ਪ੍ਰਾਪਤੀ ਲਈ ਸਭ ਨੂੰ ਏਕੇ ਦੀ ਬਹੁਤ ਜਰੂਰਤ ਹੈ ਜਿਨ੍ਹਾਂ ਚਿਰ ਰਾਜ ਭਾਗ ਨਹੀਂ ਤਦ ਤੱਕ ਸਾਡੀਆਂ ਧੀਆਂ ਭੈਣਾਂ ਦੀਆ ਇੱਜਤਾਂ ਸੁਰੱਖਿਅਤ ਨਹੀਂ।

ਸ੍ਰੀ ਵਾਸੂ ਦੇਵ ਮਹਿਮੀ ਪ੍ਰਧਾਨ ਪ੍ਰਬੰਧਿਕ ਕਮੇਟੀ ਵੱਲੋਂ ਸਭ ਸੰਗਤਾਂ ਨੂੰ ਜੀ ਆਇਆ ਅਤੇ ਧੰਨਵਾਦ ਕੀਤਾ ਗਿਆ। ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।ਇਸ ਸਮਾਗਮ ਨੂੰ ਲੈਕੇ ਨੌਜਵਾਨ ਵੀਰਾਂ ਭੈਣਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ।ਸਮਾਗਮ ਦੀ ਸਮਾਪਤੀ ਤੋਂ ਪਹਿਲਾ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ।ਸਮਾਗਮ ਵਿਚ ਵਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਭਰੀ।ਇਸ ਜਨਮ ਦਿਨ ਸਮਾਰੋਹ ਮੌਕੇ ਸ੍ਰੀ ਵਾਸਦੇਵ ਮਹਿਮੀ ਪ੍ਰਧਾਨ, ਅਜੈ ਮਹਿਮੀ, ਪ੍ਰੇਮ ਹੀਰ, ਸਰਬਜੀਤ ਜੀਤੀ, ਸਰਧਾ ਰਾਮ, ਕੁੱਕ ਰਾਮ, ਦੇਸਰਾਜ ਬੜਿੰਗ, ਜਤਿੰਦਰ ਕੁਮਾਰ, ਬਾਬੂ ਰਾਮ, ਗੁਰਦੇਵ ਸਿੰਘ, ਮਨਜੀਤ ਸਿੰਘ, ਮਨਜੀਤ ਸਿੰਘ ਮਸਤੀ, ਰਾਣਾ ਮੰਡੀ, ਜਸਕਰਨ ਸਿੰਘ, ਬਖਸ਼ਿਸ਼ ਲਾਲ, ਪਰਮਿੰਦਰ ਸਿੰਘ ਤੋਂ ਇਲਵਾਂ ਹੋਰ ਸੰਗਤਾਂ ਵੀ ਹਾਜ਼ਰ ਰਹੀਆਂ।


Vandana

Content Editor

Related News