ਇਟਲੀ ਦੀ ਖੇਤੀਬਾੜੀ ਦੀ ਮਸ਼ੀਨਰੀ ਵੇਚਣ ਦੀ ਟਰਨਓਵਰ 11 ਅਰਬ ਤੋਂ ਵੱਧ
Tuesday, Nov 17, 2020 - 12:38 PM (IST)
ਰੋਮ, (ਕੈਂਥ)- ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਇਟਲੀ ਨੇ ਆਪਣੀ ਕਾਬਲੀਅਤ ਦੇ ਦਮ 'ਤੇ ਸੰਸਾਰ ਪੱਧਰ ਤੇ ਆਪਣੀ ਹੋਂਦ ਨੂੰ ਸਥਾਪਤ ਹੀ ਨਹੀਂ ਕੀਤਾ ਸਗੋਂ ਕਈ ਉਤਪਾਦਾਂ ਦਾ ਨਿਰਮਾਣ ਕਰਕੇ ਇਕ ਵੱਖਰੀ ਪਛਾਣ ਸਥਾਪਤ ਕੀਤੀ, ਜਿਸ ਦਾ ਨਤੀਜਾ ਅੱਜ ਸਾਰੀ ਦੁਨੀਆਂ ਸਾਹਮਣੇ ਹੈ । ਇਸੇ ਕਾਰਨ 'ਮੇਡ ਇਨ ਇਟਲੀ' ਬਹੁਤ ਮਸ਼ਹੂਰ ਹੈ।ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ ਦੇ ਉਤਪਾਦਨ ਵਿਚ ਦੁਨੀਆ ਭਰ ਵਿਚ ਇਟਲੀ ਨੇ ਤੀਜੇ ਨੰਬਰ ਦਾ ਰੈਂਕ ਹਾਸਲ ਕੀਤਾ ਹੈ, ਜਿਸ ਵਿਚ ਟਰੈਕਟਰ ਅਤੇ ਖੇਤੀਬਾੜੀ ਸੈਕਟਰ ਵਿਚ ਇਸਤਮਾਲ ਹੋਣ ਵਾਲੇ ਸਾਰੇ ਔਜਾਰਾਂ ਨੂੰ ਵੇਚਣ ਦੀ ਟਰਨਓਵਰ 11 ਅਰਬ ਯੂਰੋ ਤੋਂ ਵੱਧ ਹੈ।
ਇਸ ਦਾ ਖੁਲਾਸਾ ਫੇਡਰਯੂਨਾਕੋਮਾ ਦੇ ਪ੍ਰਧਾਨ ਅਲੇਸਾਦਰੋ ਮਾਲਾਵੋਲਤੀ ਨੇ ਅੰਤਰਰਾਸਟਰੀ ਪ੍ਰਦਰਸਨੀ ਬਲੋਨੀਆ ਫੈਰਾ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸੈਕਟਰ ਵਿਚ ਕਈ ਮਹੀਨਿਆਂ ਦੇ ਸੰਕਟ ਤੋਂ ਬਾਅਦ ਹੁਣ ਸ਼ਾਂਤੀ ਵਾਪਸ ਆ ਗਈ ਹੈ, ਉਨ੍ਹਾਂ ਕਿਹਾ ਕਿ ਸੰਨ 2020 ਦੇ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਅਕੰੜਿਆ ਵਿਚ 14.7% ਅਮਰੀਕਾ, ਜਰਮਨੀ ਵਿਚ 7.7%, ਕੈਨੇਡਾ ਵਿਚ (+ 8.9%) ਅਤੇ ਭਾਰਤ ਵਿੱਚ + 4.7% ਦਰਜ ਕੀਤੀ ਗਈ ਤਾਂ ਹੀ ਇਟਲੀ ਦੇ ਉਤਪਾਦਾਂ ਦੇ ਨਿਰਮਾਣ ਨੂੰ ਅੰਤਰਰਾਸਟਰੀ ਪੱਧਰ 'ਤੇ ਪ੍ਰਸਿੱਧੀ ਹਾਸਲ ਹੈ।