ਇਟਲੀ 'ਚ 60 ਭਾਰਤੀ ਪਰਿਵਾਰ ਆਰਥਿਕ ਸੰਕਟ 'ਚ, ਮਾਲਕਾਂ ਨੇ ਦਿੱਤਾ ਕੰਮ ਤੋਂ ਜਵਾਬ

11/02/2023 10:25:54 AM

ਰੋਮ (ਦਲਵੀਰ ਕੈਂਥ): ਇਟਲੀ ਵਿੱਚ ਬਹੁਤ ਸਾਰੇ ਫੈਕਟਰੀ ਮਾਲਕਾਂ ਵੱਲੋਂ ਆਪਣੇ ਵਰਕਰਾਂ ਦਾ ਸ਼ੋਸ਼ਣ ਕਰਨਾ ਆਮ ਵਰਤਾਰਾ ਬਣਦਾ ਜਾ ਰਿਹਾ ਹੈ, ਜਿਸ ਦੀ ਇੱਕ ਹੋਰ ਉਦਾਹਰਣ ਇਟਲੀ ਦੇ ਵਿਸਕੋਵਾਤੋ ਨਜਦੀਕ ਇਕ ਮੀਟ ਫੈਕਟਰੀ ਵਿਚ ਦੇਖਣ ਨੂੰ ਮਿਲੀ, ਜਿੱਥੇ ਕੰਮ ਕਰਨ ਵਾਲੇ ਲਗਭਗ 60 ਭਾਰਤੀ ਪਰਿਵਾਰ ਸਮੱਸਿਆ ਨਾਲ ਜੂਝ ਰਹੇ ਹਨ। ਇਹ ਪਰਿਵਾਰ ਪਿਛਲੇ 15 ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਿੱਖ ਬਜ਼ੁਰਗ ਕਤਲ ਮਾਮਲਾ:  ਮੁਲਜ਼ਮ ਖ਼ਿਲਾਫ਼ ਨਫ਼ਰਤੀ ਅਪਰਾਧ ਦਾ ਕੇਸ ਦਰਜ

ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਪੰਜਾਬੀ ਵਰਕਰ ਭਾਰੀ ਬਰਸਾਤ ਵਿਚ ਬਾਹਰ ਤੰਬੂ ਲਗਾ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਜਦਕਿ ਕੁਝ ਫੈਕਟਰੀ ਦੇ ਅੰਦਰ ਦਾਖਲ ਹੋ ਕੇ ਆਪਣਾ ਵਿਰੋਧ ਜਤਾ ਰਹੇ ਹਨ। ਇਸ ਸ਼ਾਂਤੀਪੂਰਵਕ ਪ੍ਰਦਰਸ਼ਨ ਵਿਚ ਇਟਾਲੀਅਨ ਮੀਡੀਆ ਅਤੇ ਵਰਕਰ ਯੂਨੀਅਨ ਵੱਲੋਂ ਵੀ ਮਸਲੇ ਦੇ ਹੱਲ ਲਈ ਜਤਨ ਕੀਤੇ ਜਾ ਰਹੇ ਹਨ ਪਰ ਇਸ ਦੌਰਾਨ ਭਾਰਤੀ ਵਰਕਰਾਂ ਵੱਲੋਂ ਆਪਣੀ ਹੀ ਕਮਿਊਨਟੀ ਵੱਲੋਂ ਨਜ਼ਰਅੰਦਾਜ਼ੀ ਨੂੰ ਲੈ ਕੇ ਰੋਸ ਵੀ ਦੇਖਣ ਨੂੰ ਮਿਲਿਆ ਕਿ ਆਖਿਰ ਕਿਉਂ ਭਾਰਤੀ ਕਮਿਊਨਟੀ ਜਾਂ ਧਾਰਮਿਕ ਸੰਸਥਾਵਾਂ ਇਸ ਔਖੇ ਸਮੇਂ ਵਿਚ ਇਹਨਾਂ ਵੀਰਾਂ ਨਾਲ ਨਹੀ ਖੜ੍ਹ ਰਹੇ ਜਦਕਿ ਇਹ ਇਕ ਸ਼ਾਂਤੀਪੂਰਵਕ ਅਤੇ ਨਿਆਂਪ੍ਰਣਾਲੀ ਰਾਹੀਂ ਆਪਣੇ ਹੱਕਾਂ ਦੀ ਗੱਲ ਕਰ ਰਹੇ ਹਨ। ਇਟਾਲੀਅਨ ਪ੍ਰੈੱਸ ਕਲੱਬ ਨੇ ਉਚੇਚੇ ਤੌਰ 'ਤੇ ਪੁੱਜ ਕੇ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਨਤਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹਨਾ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਭਾਰਤੀ ਭਾਈਚਾਰਾ ਨੂੰ ਜਾਗ੍ਰਿਤ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।     


Vandana

Content Editor

Related News