ਇਟਲੀ ਤੋਂ 263 ਭਾਰਤੀਆਂ ਨੂੰ ਲੈ ਕੇ ਜਲਦ ਪੁੱਜ ਰਿਹੈ ਏਅਰ ਇੰਡੀਆ ਦਾ ਜਹਾਜ਼
Sunday, Mar 22, 2020 - 07:57 AM (IST)
ਰੋਮ- ਇਟਲੀ ‘ਚ ਫਸੇ 263 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਉਡਾਣ ਭਰ ਚੁੱਕਾ ਹੈ ਅਤੇ ਜਲਦ ਹੀ ਭਾਰਤ ‘ਚ ਲੈਂਡ ਕਰੇਗਾ। ਇਸ ‘ਚ ਵੱਡੀ ਗਿਣਤੀ ‘ਚ ਵਿਦਿਆਰਥੀ ਹਨ।
ਇਟਲੀ ‘ਚ ਤਕਰੀਬਨ 5000 ਮੌਤਾਂ
ਇਟਲੀ ‘ਚ ਕਈ ਕੰਪਨੀਆਂ ਨੂੰ ਵੀ ਲਾਕਡਾਊਨ ਕਰ ਦਿੱਤਾ ਗਿਆ ਹੈ ਕਿਉਂਕਿ ਇੱਥੇ ਕੋਰੋਨਾ ਵਾਇਰਸ ਵੱਡੇ ਪੱਧਰ ‘ਤੇ ਪੈਰ ਪਸਾਰ ਚੁੱਕਾ ਹੈ ਅਤੇ ਸਥਿਤੀ ਬੇਕਾਬੂ ਹੋ ਗਈ ਹੈ।
ਇਟਲੀ ‘ਚ ਹੁਣ ਤਕ ਕੋਰੋਨਾ ਵਾਇਰਸ ਕਾਰਨ 4,825 ਮੌਤਾਂ ਹੋ ਗਈਆਂ ਹਨ। ਸ਼ਨੀਵਾਰ ਤੱਕ, ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ‘ਚ 12,592 ਲੋਕਾਂ ਦੀ ਜਾਨ ਜਾ ਚੁੱਕੀ ਹੈ।ਸਪੇਨ, ਯੂਰਪ ਦਾ ਦੂਜਾ ਸਭ ਤੋਂ ਵਧ ਪ੍ਰਭਾਵਿਤ ਦੇਸ਼ ਹੈ।
ਸਪੇਨ ‘ਚ ਮੌਤਾਂ ਦੀ ਗਿਣਤੀ 1,326 ‘ਤੇ ਪੁੱਜ ਗਈ ਹੈ। ਇਟਲੀ ‘ਚ ਕੋਰੋਨਾ ਵਾਇਰਸ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ। ਸ਼ੁੱਕਰਵਾਰ ਨੂੰ ਇਟਲੀ ‘ਚ 627 ਲੋਕਾਂ ਦੀ ਮੌਤ ਹੋਈ ਸੀ, ਜਦੋਂ ਕਿ ਸ਼ਨੀਵਾਰ ਨੂੰ 793 ਲੋਕਾਂ ਨੇ ਦਮ ਤੋੜਿਆ। ਉੱਥੇ ਹੀ ਦੱਸ ਦਈਏ ਕਿ 15 ਮਾਰਚ ਨੂੰ ਇਟਲੀ ਤੋਂ ਭਾਰਤ ਲਿਆਂਦੇ ਗਏ 215 ਭਾਰਤੀਆਂ ਨੂੰ 14 ਦਿਨਾਂ ਲਈ ਵੱਖਰੇ ਰੱਖਿਆ ਗਿਆ ਸੀ , ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਰਹੀ ਹੈ।