ਇਟਲੀ : ਰੋਮ ਨੇੜੇ 2 ਜਹਾਜ ਆਪਸ 'ਚ ਟਕਰਾਏ, ਦੋਨਾਂ ਪਾਇਲਟਾਂ ਦੀ ਮੌਤ
Wednesday, Mar 08, 2023 - 03:07 PM (IST)
ਰੋਮ (ਕੈਂਥ): ਇਟਲੀ ਦੀ ਰਾਜਧਾਨੀ ਰੋਮ ਨੇੜੇ ਜਹਾਜ਼ ਹਾਦਸਾਗ੍ਰਸਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹਵਾਈ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੀਤੇ ਦਿਨ ਇੱਕ ਅਭਿਆਸ ਦੌਰਾਨ ਇਟਲੀ ਦੇ ਦੋ ਪਾਇਲਟ ਮਾਰੇ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਾਇਲਟਾਂ ਵੱਲੋਂ ਉਡਾਏ ਜਾ ਰਹੇ ਜਹਾਜ਼ ਹਵਾ ਵਿੱਚ ਇੱਕ ਦੂਜੇ ਨਾਲ ਟਕਰਾ ਕੇ ਜ਼ਮੀਨ ’ਤੇ ਡਿੱਗ ਪਏ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ ਵਿਦੇਸ਼ ਮੰਤਰੀ ਨੇ UN 'ਚ ਇਕ ਵਾਰ ਫਿਰ ਉਠਾਇਆ 'ਕਸ਼ਮੀਰ ਮੁੱਦਾ', ਭਾਰਤ ਨੇ ਲਗਾਈ ਫਟਕਾਰ
ਮਿਲੀ ਜਾਣਕਾਰੀ ਅਨੁਸਾਰ ਸਿਖਲਾਈ ਲਈ ਵਰਤੇ ਜਾਣ ਵਾਲੇ ਹਵਾਈ ਸੈਨਾ ਦੇ ਜਹਾਜ਼ ਰੋਮ ਦੇ ਉੱਤਰ-ਪੂਰਬ ਵਿੱਚ ਲਗਭਗ 25 ਕਿਲੋਮੀਟਰ (15 ਮੀਲ) ਦੂਰ, ਗਾਈਡੋਨੀਆ ਫੌਜੀ ਹਵਾਈ ਅੱਡੇ ਨੇੜੇ ਟਕਰਾ ਗਏ। ਦੋਨੋ ਹਵਾਈ ਜਹਾਜ਼ ਇਟਲੀ ਦੀ ਹਵਾਈ ਸੈਨਾ ਦੇ 60ਵੇਂ ਵਿੰਗ ਨਾਲ ਸੰਬੰਧਿਤ ਸਨ। ਇੱਕ ਜਹਾਜ਼ ਖੇਤਾਂ ਵਿੱਚ ਜਾ ਡਿੱਗਾ ਅਤੇ ਦੂਜਾ ਇੱਕ ਖੜ੍ਹੀ ਕਾਰ ਨਾਲ ਟਕਰਾ ਗਿਆ। ਹਾਦਸੇ ਦੌਰਾਨ ਦੋਨਾਂ ਪਾਇਲਟਾਂ ਕਰਨਲ ਜੁਸੈਪੇ ਸਿਪ੍ਰਆਨੋ ਅਤੇ ਮੇਜਰ ਮਾਰਕੋ ਮੈਨੇਘਲੋ ਦੀ ਮੌਤ ਹੋ ਗਈ। ਹਾਲਾਂਕਿ ਜਿੱਥੇ ਜਹਾਜ਼ ਡਿੱਗਿਆ, ਉੱਥੇ ਕਿਸੇ ਨੂੰ ਸੱਟ ਨਹੀਂ ਲੱਗੀ। ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਪਾਇਲਟਾਂ ਦੇ ਪਰਿਵਾਰਾਂ ਅਤੇ ਸਹਿਯੋਗੀਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।