ਇਟਲੀ : ਕਿਸਾਨ ਅੰਦੋਲਨ ਦੀ ਵਾਗਡੋਰ ਨੌਜਵਾਨਾਂ ਦੇ ਹੱਥਾਂ ''ਚ ਹੀ ਕਿਉਂ?

12/27/2020 3:34:35 PM

ਮਿਲਾਨ/ਇਟਲੀ (ਸਾਬੀ ਚੀਨੀਆ): ਖੇਤੀ ਕਾਨੂੰਨਾਂ ਨੂੰ ਲੈਕੇ ਕਿ ਪੰਜਾਬੀਆਂ ਵੱਲੋ ਕੇਂਦਰ ਸਰਕਾਰ ਖਿਲਾਫ ਆਰੰਭ ਕੀਤਾ ਕਿਸਾਨ ਅੰਦੋਲਨ ਅੱਜ ਸਾਰੇ ਭਾਰਤੀਆਂ ਦਾ ਸਾਂਝਾ ਅੰਦੋਲਨ ਬਣ ਚੁੱਕਿਆ ਹੈ। ਅੰਦੋਲਨ ਨੂੰ ਭਾਰਤ ਵਾਸੀਆਂ ਦਾ ਅੰਦੋਲਨ ਬਣਾਉਣ ਅਤੇ ਦਿੱਲੀ ਦੀ ਹੱਦ ਤੱਕ ਟਰੈਕਟਰ ਚੜ੍ਹਾਉਣ ਵਿਚ ਅਹਿਮ ਯੋਗਦਾਨ ਰਿਹਾ ਹੈ ਨੌਜਵਾਨਾਂ ਦਾ। ਫਿਰ ਚਾਹੇ ਉਹ ਪੰਜਾਬੀ ਹੋਣ ਜਾ ਹਰਿਆਣਵੀ? ਨੌਜਵਾਨਾਂ ਤੇ ਆਪ ਮੁਹਾਰੇ ਹੋਏ ਲੋਕਾਂ ਨੇ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਸਿਆਸੀ ਪਾਰਟੀ ਦੇ ਆਗੂਆਂ ਨੂੰ ਅੰਦੋਲਨ ਦੇ ਲਾਗੇ ਤੱਕ ਨਹੀ ਫੱਟਕਣ ਦਿੱਤਾ। 

PunjabKesari

ਕੁਝ ਇਸੇ ਤਰ੍ਹਾਂ ਦੇ ਹਲਾਤ ਵੇਖਣ ਨੂੰ ਮਿਲ ਰਹੇ ਹਨ ਯੂਰਪ ਦੇ ਛੋਟੇ ਜਿਹੇ ਦੇਸ਼ ਇਟਲੀ ਵਿਚ। ਇਟਲੀ ਭਾਵੇਂ ਛੋਟਾ ਹੈ ਪਰ ਯੂਰਪ ਵਿਚ ਪੰਜਾਬੀ ਅਤੇ ਹਰਿਆਣੇ ਦੇ ਲੋਕਾਂ ਦੀ ਸੰਘਣੀ ਅਬਾਦੀ ਹੋਣ ਕਰਕੇ ਕਿਸਾਨਾਂ ਦੇ ਹੱਕ ਵਿਚ ਸਭ ਤੋ ਵੱਧ ਕਾਰ ਰੈਲੀਆਂ ਤੇ ਰੋਸ ਮੁਜਾਹਰੇ ਵੀ ਇਟਲੀ ਵਿਚ ਹੀ ਹੋਏ ਹਨ। ਇੱਥੋ ਤੱਕ ਯੂ.ਐਨ.ੳ. ਤੱਕ ਵੀ ਇੰਨਾਂ ਲੋਕਾਂ ਨੇ ਹੀ ਪਹੁੱਚ ਕੀਤੀ ਹੈ। ਫਿਰ ਭਾਵੇਂ ਕੋਰੋਨਾਵਾਇਰਸ ਕਰਕੇ ਪ੍ਰਸ਼ਾਸ਼ਨ ਦੀਆਂ ਕਿੰਨੀਆਂ ਵੀ ਸਖਤ ਹਦਾਇਤਾਂ ਕਿਉਂ ਨਾ ਹੋਣ। ਯੂਰਪ ਵਿਚ ਸਭ ਤੋਂ ਪਹਿਲਾ ਰੋਸ ਮੁਜਹਰਾ ਵੀ ਇਟਲੀ ਦੇ ਸ਼ਹਿਰ ਮਾਨਤੋਵਾ ਵਿਚ ਹੀ ਹੋਇਆ ਸੀ। ਇਥੇ ਰਹਿੰਦੇ ਕਿਸਾਨ ਸਮਰਥਕਾਂ ਨੇ ਇਕ ਗੱਲ ਨੂੰ ਨੇੜੇ ਤੋ ਦੇਖਦਿਆ ਚਿੰਤਾ ਜ਼ਾਹਿਰ ਕੀਤੀ ਹੈ ਕਿ ਨੌਜਵਾਨਾਂ ਨੇ ਤਾਂ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ ਪਰ ਇਸ ਸੰਘਰਸ਼ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਕਈ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਅੰਦੋਲਨ ਦੀ ਹਮਾਇਤ ਕਰਨ ਤੋਂ ਵਾਂਝੇ ਰਹਿ ਗਏ ਹਨ

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਬੱਚਿਆਂ ਨੇ ਕੀਤਾ ਖੇਤੀ ਕਾਨੂੰਨਾਂ ਦਾ ਵਿਰੋਧ (ਤਸਵੀਰਾਂ)

ਦੱਸਣਯੋਗ ਹੈ ਕਿ ਇਟਲੀ ਵਿਚ ਕੋਰੋਨਾਵਾਇਰਸ ਦੇ ਚਲਦਿਆਂ ਪ੍ਰਸ਼ਾਸ਼ਨ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਐਲਾਨੀਆਂ ਹੋਈਆ ਹਨ ਪਰ ਨੌਜਵਾਨਾਂ ਨੇ ਕਿਸੇ ਵੀ ਗੱਲ ਦੀ ਪ੍ਰਵਾਹ ਕੀਤਿਆਂ ਬਗੈਰ ਦਿੱਲੀ ਦੀਆਂ ਸੜਕਾਂ 'ਤੇ ਕਾਲੀ ਹਨੇਰ੍ਹੀਆਂ ਰਾਤਾਂ ਕੱਟ ਰਹੇ ਕਿਸਾਨਾਂ ਦੇ ਹੱਕ ਵਿਚ ਹਾਂ ਪੱਖੀ ਨਾਹਰਾਂ ਮਾਰਿਆ ਹੈ। ਉਸ ਦੇ ਉਲਟ ਕਈ ਵੱਡੇ ਆਗੂ ਬੁਰੀ ਤਰ੍ਹਾਂ ਪਿਛੜ ਗਏ ਹਨ, ਜਿਹੜੇ ਇਸ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਨਹੀ ਕਰ ਸਕੇ। ਪ੍ਰੈਸ ਨਾਲ ਗੱਲਤਬਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਪੰਜਾਬ ਆਪਣੀ ਹੋਂਦ ਦੀ ਸਭ ਤੋ ਵੱਡੀ ਲੜਾਈ ਲੜ੍ਹ ਰਿਹਾ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ੋਸ਼ਲ ਮੀਡੀਏ 'ਤੇ ਲਾਈਵ ਹੋਕੇ ਮੈਂ ਮੇਰੀ ਦੇ ਗੁਣ ਗਾਊਣ ਵਾਲੇ ਬਹੁਤੇ ਆਗੂ ਸ਼ੋਸ਼ਲ ਮੀਡੀਏ 'ਤੇ ਸਿਆਸੀ ਪੋਸਟਾਂ ਤਾਂ ਹਰ ਰੋਜ਼ ਪਾ ਰਹੇ ਹਨ ਪਰ ਕਿਸਾਨ ਅੰਦੋਲਨ ਦੇ ਹੱਕ ਵਿਚ ਉਨਾਂ ਦੇ ਮੂੰਹੋਂ ਇਕ ਬੋਲ ਨਹੀ ਨਿਕਲਿਆ।

ਅਕਸਰ ਅਖ਼ਬਾਰਾਂ ਦੇ ਪੰਨਿਆਂ ਅਤੇ ਸ਼ੋਸ਼ਲ ਮੀਡੀਤੇ 'ਤੇ ਸਰਗਰਮ ਰਹਿਣ ਵਾਲੇ ਸਿਆਸੀ ਆਗੂਆਂ ਸਮੇਤ ਕਈ ਗੁਰਦੁਆਰਾ ਪ੍ਰਬੰਧਕ ਵੱਲੋਂ ਵੀ ਕਿਸਾਨ ਅੰਦੋਲਨ ਬਾਰੇ ਧਾਰੀ ਹੋਈ ਚੁੱਪੀ ਇਟਲੀ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾਂ ਦਾ ਮੰਨਣਾ ਹੈ ਕਿ ਜੇ ਅਜਿਹੇ ਲੋਕ ਸੜਕਾਂ 'ਤੇ ਰੁੱਲ ਰਹੇ ਕਿਸਾਨਾਂ ਦੀ ਗੱਲ ਕਰਨ ਲੱਗੇ ਵੀ ਦਿਲ ਵਿਚ ਭੈਅ ਰੱਖ ਰਹੇ ਹਨ ਤਾਂ ਇੰਨਾਂ ਤੋਂ ਹੋਰ ਕਿਹੜੀ ਆਸ ਰੱਖੀ ਜਾ ਸਕਦੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ। 


 


Vandana

Content Editor

Related News