ਇਟਲੀ : ਫਿਰੈਂਸੇ ਵਿਖੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ

Thursday, Aug 13, 2020 - 01:41 PM (IST)

ਇਟਲੀ : ਫਿਰੈਂਸੇ ਵਿਖੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ

ਰੋਮ,(ਕੈਂਥ)- ਇਟਲੀ ਦੇ ਸ਼ਹਿਰ ਫਿਰੈਂਸੇ ਵਿਖੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਫੌਜੀਆਂ ਨੂੰ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜ਼ਿ. ਇਟਲੀ ਵੱਲੋ ਫਿਰੈਂਸੇ ਵਿਖੇ ਸਥਾਪਤ ਯਾਦਗਾਰ ਵਿਖੇ ਅਰਦਾਸ ਕਰਨ ਉਪਰੰਤ ਸ਼ਰਧਾਂਜਲੀ ਦਿੱਤੀ ਗਈ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜ਼ਿਵੱਲੋਂ ਪ੍ਰਿਥੀਪਾਲ ਸਿੰਘ ,ਸਤਨਾਮ ਸਿੰਘ,ਜਗਦੀਪ ਸਿੰਘ ਮੱਲ੍ਹੀ,ਕੁਲਜੀਤ ਸਿੰਘ ਅਤੇ ਗੁਰਮੇਲ ਸਿੰਘ ਭੱਟੀ ਹਾਜ਼ਰ ਹੋਏ। 

ਫਿਰੈਂਸੇ ਸ਼ਹਿਰ ਤੋਂ ਜੋਤੀ ਹਵੇਲੀ ਰੈਸਟੋਰੈਂਟ ਵਾਲਿਆਂ ਵੱਲੋਂ ਸਮੂਹ ਸੰਗਤ ਵੱਲੋਂ ਆਈ ਹੋਈ ਸੰਗਤ ਵਾਸਤੇ ਉਪਰੰਤ ਸਮੋਸੇ, ਪਕੌੜੇ ਅਤੇ ਜੂਸ,ਚਾਹ ਦਾ ਲੰਗਰ ਲਾਇਆ ਗਿਆ । ਭਾਵੇਂ ਕਿ ਕੋਵਿਡ-19 ਕਾਰਨ ਇਸ ਵਾਰ ਸੰਗਤਾਂ ਦਾ ਭਾਰੀ ਇਕੱਠ ਨਹੀਂ ਕੀਤਾ ਗਿਆ ਪਰ ਕਮਿਊਨੇ ਦੀ ਫਿਰੈਂਸੇ ਵੱਲੋਂ ਮਿਸਟਰ ਲੂਕਾ ਮਿਲਾਨੀ,ਪਾਤਰੀਸੀਆ ਬੋਨਾਨੀ ਅਤੇ ਸਿੰਦਾਕੋ ਦੀ ਮੋਨਤੇਲੂਪੋ ਫਿਊਰਿਨਤੀਨੋ ਲੋਰੇਨਸੋ ਨੇਜ਼ੀ,ਤੋਸਕਾਨਾ ਸਟੇਟ ਦੇ ਐਂਟੀ ਰੇਸਿਸਟ ਐਸੋਸੀਏਸ਼ਨ ਦੇ ਪ੍ਰਧਾਨ ਰੋਬੈਰਤੋ ਰਗਾਸੀਨੀ ਵੀ ਸ਼ਰਧਾਂਜਲੀ ਸਮਾਗਮ ਵਿੱਚ ਸ਼ਰਧਾਂਜਲੀ ਦੇਣ ਹਾਜ਼ਰ ਹੋਏ। ਇਸ ਮੌਕੇ ਫਿਰੈਂਸੇ ਸ਼ਹਿਰ ਦੇ ਮੇਅਰ ਦਾਰੀਓ ਨਰਦੈਲਾ ਵੱਲੋਂ ਸਿੱਖ ਕਮਿਊਨੀਟੀ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
 


author

Lalita Mam

Content Editor

Related News