ਇਟਲੀ: ਕਬੱਡੀ ਟੂਰਨਾਮੈਂਟ ''ਚ ਵਿਚੈਂਸਾ, ਨੋਵੇਲਾਰਾ ਦੀ ਟੀਮ ਨੇ ਆਰੇਸੇ ਦੀ ਟੀਮ ਨੂੰ ਹਰਾਕੇ ਜਿੱਤਿਆ ਪਹਿਲਾ ਇਨਾਮ

Tuesday, Aug 08, 2023 - 03:28 PM (IST)

ਇਟਲੀ: ਕਬੱਡੀ ਟੂਰਨਾਮੈਂਟ ''ਚ ਵਿਚੈਂਸਾ, ਨੋਵੇਲਾਰਾ ਦੀ ਟੀਮ ਨੇ ਆਰੇਸੇ ਦੀ ਟੀਮ ਨੂੰ ਹਰਾਕੇ ਜਿੱਤਿਆ ਪਹਿਲਾ ਇਨਾਮ

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਸਨਜੁਆਨੀ ਵਲਦਾਰਨੋ ਵਿਖੇ ਹੋਏ ਕਬੱਡੀ ਟੂਰਨਾਮੈਂਟ ਨੂੰ ਸਾਲ ਦੇ ਵਧੀਆ ਤੇ ਵੱਖਰੇ ਪ੍ਰਬੰਧਾਂ ਕਰਕੇ ਆਉਂਦੇ ਸਮੇਂ ਵੀ ਯਾਦ ਰੱਖਿਆ ਜਾਵੇਗਾ। ਗੁਰਦੁਆਰਾ ਸੰਗਤ ਸਭਾ ਆਰੇਸੇ ਵੱਲੋਂ ਸਮੂਹ ਸੰਗਤਾਂ ਅਤੇ ਕਬੱਡੀ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਟੂਰਨਾਮੈਂਟ ਵਿੱਚ ਸਰਕਲ ਸਟਾਇਲ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਫਾਈਨਲ ਵਿੱਚ ਧੰਨ ਧੰਨ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਵਿਚੈਂਸਾ ਅਤੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੀ ਸਾਂਝੀ ਟੀਮ ਨੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਆਰੇਸੋ ਅਤੇ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ (ਬੈਰਗਮੋ) ਦੀ ਸਾਂਝੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਆਪਣੇ ਨਾਮ ਕਰ ਲਿਆ ਅਤੇ 2100 ਯੂਰੋ ਦਾ ਨਗਦ ਇਨਾਮ ਪ੍ਰਾਪਤ ਕੀਤਾ। ਜਦਕਿ ਦੁਸਰੇ ਸਥਾਨ 'ਤੇ ਆਈ ਬੈਰਗਮੋ ਆਰੇਸੋ ਟੀਮ ਨੂੰ 1800 ਯੂਰੋ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਮਹਿਫ਼ਿਲ 'ਚ ਵਧੇਰੇ ਸ਼ਰਾਬ ਪੀਣ 'ਤੇ ਘਬਰਾਉਣ ਦੀ ਲੋੜ ਨਹੀਂ, ਮੁਫ਼ਤ 'ਚ ਘਰ ਪਹੁੰਚਾਏਗੀ ਸਰਕਾਰ

ਇਸ ਮੌਕੇ ਬੇਸਟ ਰੇਡਰ ਦਾ ਖਿਤਾਬ ਕਰਨ ਘੁੱਗਸ਼ੌਰ ਅਤੇ ਬੇਸਟ ਜਾਫੀ ਦਾ ਖਿਤਾਬ ਇੰਦਰ ਨਾਗਰਾ ਅਤੇ ਬੂਟਾ ਨੂੰ ਦਿੱਤਾ ਗਿਆ। ਇਸ ਮੌਕੇ ਕਰਵਾਏ ਨੈਸ਼ਨਲ ਕਬੱਡੀ ਦੇ ਮੁਕਾਬਲਿਆਂ ਵਿੱਚ ਫਤਿਹ ਸਪੋਰਟਸ ਕਲੱਬ ਬੈਰਗਮੋ ਪਹਿਲੇ ਅਤੇ ਕਬੱਡੀ ਸਪੋਰਟਸ ਕਲੱਬ ਫਿਰੈਂਸਾ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਜਿਸਨੂੰ 700 ਅਤੇ 500 ਯੂਰੋ ਦਾ ਨਗਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਸਨਜੁਆਨੀ ਵਲਦਾਰਨੋ ਵਿਖੇ ਕਰਵਾਏ ਕਬੱਡੀ ਟੂਰਨਾਮੈਂਟ ਮੌਕੇ ਅੰਡਰ 20 ਦੇ ਕਬੱਡੀ  ਸ਼ੋਅ ਮੈਚ ਤੋਂ ਇਲਾਵਾ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। ਜੇਤੂਆਂ ਨੂੰ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। 
ਪ੍ਰਬੰਧਕਾਂ ਦੁਆਰਾ ਟੂਰਨਾਮੈਂਟ ਮੌਕੇ ਸਹਿਯੋਗ ਕਰਨ ਵਾਲੇ ਸਾਥੀਆਂ, ਪ੍ਰੋਮਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੋਤੈਂਵਾਰਕੀ ਅਰੇਸੋ, ਗੁਰਦੁਆਰਾ ਗੁਰੂ ਨਾਨਕ ਦਰਬਾਰ ਮੋਨਤੇ ਸੰਨ ਸਵੀਨੋ (ਆਰੇਸੋ) ਮਾਂ ਭਗਵਤੀ ਅੇਸੋਸੀਏਸ਼ਨ ਵਲਦਾਰਨੋ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਪ੍ਰਬੰਧਕਾਂ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਕਬੱਡੀ ਟੂਰਨਾਮੈਂਟ ਵਿਚ ਅਮਨ ਅਤੇ ਮੋਹਿਤ ਦੁਆਰਾ ਵਧੀਆ ਕੁਮੈਂਟਰੀ ਨਾਲ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਗਿਆ। ਪੰਜਾਬ ਦੇ ਮਸ਼ਹੂਰ ਕਲਾਕਾਰ ਸੌਨੂੰ ਵਿਰਕ ਨੇ ਵੀ ਇਸ ਟੂਰਨਾਮੈਂਟ ਦੇ ਸਮਾਪਤੀ ਮੌਕੇ ਹਾਜ਼ਰੀ ਭਰੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News