ਇਟਲੀ ''ਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਓੁਣ ਲਈ ਜੱਥੇਬੰਦੀਆਂ ''ਚ ਏਕਤਾ ਹੋਣੀ ਲਾਜ਼ਮੀ : ਸੋਨੀ ਬਾਬਾ

05/24/2021 11:38:10 AM

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸੰਘਰਸ਼ ਕਰ ਰਹੀਆਂ ਸਿੱਖ ਜੱਥੇਬੰਦੀਆ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਵੱਲੋਂ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਆਪਸੀ ਵਿਚਾਰਾਂ ਲਈ ਆਪੋ ਆਪਣੇ ਤੌਰ 'ਤੇ ਅਲੱਗ ਅਲੱਗ ਮੀਟਿੰਗਾਂ ਸੱਦੇ ਜਾਣ ਦੇ ਫ਼ੈਸਲੇ 'ਤੇ ਚਿੰਤਾ ਜਾਹਿਰ ਕਰਦੇ ਹੋਏ ਗੁਰਦੁਆਰਾ "ਸੰਗਤ ਸਭਾ ਬੱਤੀਪਾਲੀਆ (ਸਲੈਰਨੋ) ਦੇ ਪ੍ਰਧਾਨ ਭਾਈ ਸਲਇੰਦਰ ਸਿੰਘ ਖਾਲਸਾ (ਸੋਨੀ ਬਾਬਾ) ਨੇ ਆਖਿਆ ਹੈ 20 ਸਾਲ ਤੋ ਵੱਧ ਦਾ ਲੰਮਾ ਸਮਾਂ ਬੀਤ ਜਾਣ ਅਤੇ ਸਿੱਖ ਸੰਗਤਾਂ ਦੇ ਹਜਾਰਾਂ ਯੂਰੋ ਖਰਚੇ ਜਾਣ ਤੋਂ ਬਾਅਦ ਵੀ ਜੇ ਕੋਈ ਕਾਮਯਾਬੀ ਨਹੀ ਮਿਲ ਸਕੀ ਤਾਂ ਇਸ ਦੇ ਪਿਛੇ ਕਈ ਵੱਡੇ ਕਾਰਨ ਰਹੇ ਹੋਣਗੇ, ਜਿੰਨਾਂ ਦੀ ਪਿੜਚੋਲ ਕਰਨ ਲਈ ਸੰਗਤਾਂ ਨੂੰ ਇਕ ਮੰਚ 'ਤੇ ਇਕੱਠੇ ਹੋਣ ਦੀ ਲੋੜ ਹੈ ਨਾ ਕਿ ਆਪੋ ਆਪਣੇ ਤੌਰ 'ਤੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਕਿ ਕਿਸ ਜੱਥੇਬੰਦੀ ਨਾਲ ਕਿੰਨੇ ਗੁਰਦੁਆਰੇ ਹਨ ਤੇ ਦੂਜੀ ਨਾਲ ਕਿੰਨੇ? 

PunjabKesari

ਪੜ੍ਹੋ ਇਹ ਅਹਿਮ ਖਬਰ -'ਵੰਦੇ ਭਾਰਤ ਮੁਹਿੰਮ' ਤਹਿਤ ਹੁਣ ਤੱਕ 87,055 ਭਾਰਤੀ ਸਿੰਗਾਪੁਰ ਤੋਂ ਪਰਤੇ 

ਉਹਨਾਂ ਦੌਹਾਂ ਜੱਥਬੰਦੀਆਂ ਦੇ ਆਗੂਆਂ ਨੂੰ ਸੁਝਾਅ ਦਿੰਦਿਆ ਕਿਹਾ ਕਿ ਉਹ ਇਸ ਗੱਲ ਨੂੰ ਨਾ ਭੁੱਲਣ ਕਿ ਕੌਮ ਦੀ ਨੁਮਾਇੰਗੀ ਕਰ ਰਹੇ ਹਨ। ਜਾਤਾਂ ਬਰਾਦਰੀਆਂ ਜਾ ਨਿੱਜੀ ਮਤਭੇਦਾਂ ਨੂੰ ਪਾਸੇ ਰੱਖਕੇ ਕੌਮ ਦੀ ਭਲਾਈ ਬਾਰੇ ਸੋਚਣ ਜੇ ਆਪਸੀ ਲੜਾਈਆਂ ਲੜਦੇ ਰਹੇ ਤਾਂ ਫਿਰ ਫਤਿਹ ਨਸੀਬ ਨਹੀ ਹੋਣੀ। ਉਹਨਾਂ ਸੂਝਵਾਨ ਲੋਕਾਂ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਸਮਾਂ ਚੁੱਪ ਰਹਿਣ ਦਾ ਨਹੀ ਦੋਹਾਂ ਜੱਥੇਬੰਦੀਆਂ ਨੂੰ ਇਕ ਸਾਂਝੇ ਮੰਚ 'ਤੇ ਇਕੱਠਿਆਂ ਕਰਨ ਲਈ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣ। "ਗੁਰਦੁਆਰਾ ਸੰਗਤ ਸਭਾ ਬੱਤੀਪਾਲੀਆ, ਦੀਆਂ ਸੰਗਤਾਂ ਇਸ ਕਾਰਜ ਲਈ ਮਨੋ ਤਨੋ ਅਤੇ ਧਨੋ ਨਾਲ ਖੜ੍ਹੀਆਂ ਹਨ ਪਰ ਸਭ ਤੋ ਪਹਿਲਾਂ ਆਪਸੀ ਸਹਿਮਤੀ ਬਣਾਕੇ ਸਰਕਾਰ ਕੋਲ ਲੱਗੇ ਹੋਏ ਕੇਸ ਦੀ ਪੈਰਵਾਈ ਕਰਨ ਲਈ ਇਕ ਮੰਚ 'ਤੇ ਇਕੱਠੇ ਹੋਣ ਤੇ ਉਸ ਦੀ ਸਹੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਜਰੂਰ ਕਰਨ। 


Vandana

Content Editor

Related News