ਇਟਲੀ : ਕੋਰੋਨਾਵਾਇਰਸ ਦੇ ਸ਼ੱਕੀ ਮਾਮਲੇ ਦੇ ਤਹਿਤ ਰੋਕਿਆ ਗਿਆ ਜਹਾਜ਼, ਹਜ਼ਾਰਾਂ ਸੈਲਾਨੀ ਫਸੇ

01/31/2020 10:24:07 AM

ਰੋਮ (ਬਿਊਰੋ): ਇਟਲੀ ਵਿਚ ਵੀਰਵਾਰ ਨੂੰ 6 ਹਜ਼ਾਰ ਤੋਂ ਵੱਧ ਸੈਲਾਨੀਆਂ ਨੂੰ ਲਿਜਾ ਰਿਹੇ ਇਕ ਜਹਾਜ਼ 'ਤੇ ਕੋਰੋਨਾਵਾਇਰਸ ਦੇ 2 ਸ਼ੱਕੀ ਮਾਮਲੇ ਸਾਹਮਣੇ ਆਉਣ ਦੇ ਬਾਅਦ ਜਹਾਜ਼ ਨੂੰ ਰੋਕ ਦਿੱਤਾ ਗਿਆ। ਇਸ ਕਾਰਨ ਹਜ਼ਾਰਾਂ ਸੈਲਾਨੀ ਉੱਥੇ ਫਸ ਗਏ ਹਨ। ਜਾਣਕਾਰੀ ਮੁਤਾਬਕ ਕਰੂਜ਼ 'ਤੇ ਆਉਣ ਤੋਂ ਪਹਿਲਾਂ ਇਹ ਜੋੜਾ ਹਾਂਗਕਾਂਗ ਗਿਆ ਸੀ। ਸਥਾਨਕ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸਿਵਿਤਾਵੇਕੀਯਾ ਵਿਚ ਕੋਸਟਾ ਕ੍ਰੋਸਿਏਰੇ ਦੇ ਜਹਾਜ਼ 'ਤੇ ਬੁਖਾਰ ਨਾਲ ਪੀੜਤ ਇਕ ਮਹਿਲਾ ਨੂੰ ਦੇਖਣ ਲਈ 3 ਡਾਕਟਰ ਅਤੇ ਇਕ ਨਰਸ ਚੜ੍ਹੇ ਜਿਸ ਦੇ ਬਾਅਦ ਚੀਨੀ ਜੋੜੇ ਦੇ ਲਏ ਗਏ ਨਮੂਨਿਆਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ। 

ਕੋਸਟਾ ਕ੍ਰੋਸਿਏਰੇ ਜਹਾਜ਼ ਵਿਚ ਕਰੀਬ 7 ਹਜ਼ਾਰ ਲੋਕ ਸਵਾਰ ਹਨ। ਮਕਾਉ ਦੀ ਇਕ 54 ਸਾਲਾ ਮਹਿਲਾ ਨੂੰ ਵੱਖਰਾ ਰੱਖਿਆ ਗਿਆ ਹੈ। ਗੌਰਤਲਬ ਹੈ ਕਿ ਚੀਨ ਵਿਚ ਫੈਲੇ ਕੋਰੋਨਾਵਾਇਰਸ ਨਾਲ ਹੁਣ ਤੱਕ 213 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 7736 ਮਾਮਲੇ ਸਾਹਮਣੇ ਆ ਚੁੱਕੇ ਹਨ। ਦੁਨੀਆ ਭਰ ਵਿਚ ਇਸ ਦੇ ਪੀੜਤਾਂ ਦੀ ਗਿਣਤੀ 12167 ਤੱਕ ਪਹੁੰਚ ਚੁੱਕੀ ਹੈ। ਇਹ ਵਾਇਰਸ ਹੁਣ ਦੁਨੀਆ ਦੇ 18 ਦੇਸ਼ਾਂ ਤੱਕ ਪਹੁੰਚ ਚੁੱਕਾ ਹੈ।


Vandana

Content Editor

Related News