ਇਟਲੀ: 40 ਮੁਕਤਿਆਂ ਦੀ ਯਾਦ ''ਚ ਕਰਵਾਇਆ ਗਿਆ ਵਿਸ਼ਾਲ ਸ਼ਹੀਦੀ ਸਮਾਗਮ

Monday, Jan 20, 2025 - 08:02 PM (IST)

ਇਟਲੀ: 40 ਮੁਕਤਿਆਂ ਦੀ ਯਾਦ ''ਚ ਕਰਵਾਇਆ ਗਿਆ ਵਿਸ਼ਾਲ ਸ਼ਹੀਦੀ ਸਮਾਗਮ

ਪਿਆਚੈਂਸਾ (ਕੈਂਥ)- ਇਟਲੀ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸਮਾਗਮ ਬੋਰਗੋਨੋਵਾ ਵਲ ਤੀਦੋਨੇ (ਪਿਆਚੈਂਸਾ) ਸੂਬਾ ਰੋਮਾਨਾ ਇਮਿਲੀਆ ਦੀ ਸਮੂਹ ਸਿੱਖ ਸੰਗਤ ਵੱਲੋਂ ਸਥਾਨਕ ਹਾਲ ਵਿੱਚ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦਿਆਂ ਸੇਵਾ ਅਤੇ ਕੀਰਤਨ ਸਰਵਣ ਕੀਤਾ। ਇਸ ਮੌਕੇ ਭਾਈ ਸਾਹਿਬ ਅਮਨਪ੍ਰੀਤ ਸਿੰਘ ਮੋਦਨਾ ਵਾਲੇ ਦੇ ਜੱਥੇ ਨੇ ਸੰਗਤਾਂ ਨੂੰ 40 ਮੁਕਤਿਆਂ ਦਾ ਇਤਿਹਾਸ ਸਰਵਣ ਕਰਵਾਇਆ। ਗੁਰੂ ਸਾਹਿਬ ਦੇ ਵਜ਼ੀਰ ਭਾਈ ਸੁਖਵਿੰਦਰ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਤੇ ਬਾਣੇ ਨਾਲ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਹਾਜ਼ਰੀਨ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਅਟੁੱਟ ਵਰਤੇ। 

PunjabKesari

ਜ਼ਿਕਰਯੋਗ ਹੈ ਕਿ ਸ਼ਹਿਰ ਬੋਰਗੋਨੋਵਾ ਵਲ ਤੀਦੋਨੇ (ਪਿਆਚੈਂਸਾ) ਵਿਖੇ ਜਲਦ ਹੀ ਨਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਜਾਵੇਗੀ। ਪਹਿਲਾਂ ਇਸ ਇਲਾਕੇ ਵਿੱਚ ਜਿਹੜੇ ਵੀ ਗੁਰਦੁਆਰਾ ਸਾਹਿਬ ਹਨ, ਉਹ ਜ਼ਿਆਦਾ ਦੂਰ ਹੋਣ ਕਾਰਨ ਸੰਗਤਾਂ ਨੂੰ ਬੱਚਿਆਂ ਨਾਲ ਆਉਣ-ਜਾਣ ਵਿੱਚ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ, ਜਿਸ ਕਾਰਨ ਇਸ ਨਵੇਂ ਗੁਰਦੁਆਰਾ ਸਾਬਿਹ ਦੀ ਸਥਾਪਨਾ ਕੀਤੀ ਜਾ ਰਹੀ ਹੈ।


author

cherry

Content Editor

Related News