ਇਟਲੀ : ਸੰਤ ਰਾਮਾਨੰਦ ਜੀ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ 3 ਜੁਲਾਈ ਨੂੰ

Tuesday, Jun 28, 2022 - 04:49 PM (IST)

ਇਟਲੀ : ਸੰਤ ਰਾਮਾਨੰਦ ਜੀ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ 3 ਜੁਲਾਈ ਨੂੰ

ਰੋਮ (ਕੈਂਥ): ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ)ਵਿਖੇ ਸੰਨ 25 ਮਈ 2009 ਨੂੰ ਵਿਆਨਾ (ਅਸਟਰੀਆ) ਦੀ ਧਰਤੀ 'ਤੇ ਸ਼ਹੀਦ ਹੋਏ ਸੰਤ ਰਾਮਾਨੰਦ ਜੀ ਤੇ ਪੰਜਾਬ (ਭਾਰਤ) ਵਿੱਚ ਸ਼ਹੀਦ ਹੋਏ ਤੇਲੂ ਰਾਮ ਜੀ, ਰਾਜਿੰਦਰ ਕੁਮਾਰ ਜੀ, ਵਿਜੇ ਕੁਮਾਰ ਜੀ, ਬਲਕਾਰ ਜੀ ਦੇ 13ਵੇਂ ਸ਼ਹੀਦੀ ਦਿਵਸ ਅਤੇ ਬ੍ਰਹਮਲੀਨ ਸੰਤ ਸਰਵਣ ਦਾਸ ਜੀ (ਡੇਰਾ ਸੱਚਖੰਡ ਬੱਲਾਂ (ਜਲੰਧਰ) ਦੀ ਬਰਸੀ ਨੂੰ ਸਮਰਪਿਤ ਵਿਸ਼ੇਸ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- G-7 Summit: ਪੀ.ਐੱਮ. ਮੋਦੀ ਨੇ ਜੀ-7 ਦੇਸ਼ਾਂ ਦੇ ਪ੍ਰਮੁੱਖਾਂ ਨੂੰ ਦਿੱਤੇ ਇਹ ਸ਼ਾਨਦਾਰ 'ਤੋਹਫ਼ੇ'

ਸ੍ਰੀ ਰਾਮ ਆਸਰਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਸ ਮੌਕੇ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਅਤੇ ਉਸੇ ਸੰਘਰਸ਼ ਵਿੱਚ ਸ਼ਹੀਦ ਹੋਏ ਮਾਨਯੋਗ ਤੇਲੂ ਰਾਮ ਜੀ , ਰਾਜਿੰਦਰ ਕੁਮਾਰ ਜੀ, ਵਿਜੇ ਕੁਮਾਰ ਜੀ, ਬਲਕਾਰ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਬ੍ਰਹਮਲੀਨ ਸੰਤ ਸਰਵਣ ਦਾਸ ਜੀ ਨੂੰ ਯਾਦ ਕਰਦਿਆਂ ਸੰਗਤਾਂ ਨੂੰ ਉਹਨਾਂ ਦੇ ਜੀਵਨ ਫਲਸਫ਼ੇ ਤੋਂ ਵਿਸਥਾਰਪੂਵਕ ਜਾਣੂ ਕਰਵਾਇਆ ਜਾਵੇਗਾ।ਇਸ ਮੌਕੇ ਮਿਸ਼ਨ ਦੇ ਰਾਗੀ,ਕੀਰਤਨੀਏ ਤੇ ਕਥਾਵਾਚਕ ਸੰਗਤਾਂ ਨੂੰ ਮਿਸ਼ਨ ਪ੍ਰਤੀ ਜਾਗਰੂਕ ਕਰਨਗੇ।ਸਭ ਸੰਗਤ ਇਸ ਧਾਰਮਿਕ ਸਮਾਰੋਹ ਵਿੱਚ ਸਮੂਲੀਅਤ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।


author

Vandana

Content Editor

Related News