ਰੀਸਾਈਕਲਿੰਗ ਖੇਤਰ ''ਚ ਇਟਲੀ ਨੇ ਲਗਾਤਾਰ ਤੀਜ਼ੇ ਸਾਲ ਮਾਰੀ ਬਾਜ਼ੀ

Thursday, Apr 01, 2021 - 11:38 AM (IST)

ਰੀਸਾਈਕਲਿੰਗ ਖੇਤਰ ''ਚ ਇਟਲੀ ਨੇ ਲਗਾਤਾਰ ਤੀਜ਼ੇ ਸਾਲ ਮਾਰੀ ਬਾਜ਼ੀ

ਰੋਮ/ਇਟਲੀ (ਦਲਵੀਰ ਕੈਂਥ): ਯੂਰਪੀਅਨ ਦੇਸ਼ ਇਟਲੀ ਜਿੱਥੇ ਸਿਹਤਯਾਬੀ ਪੱਖੋਂ ਮੋਹਰੀ ਕਤਾਰ ਵਿੱਚ ਆਉਂਦਾ ਹੈ ਉੱਥੇ ਇਟਲੀ ਦੀ ਲਗਾਤਾਰ ਤੀਜੇ ਸਾਲ ਰਹਿੰਦ ਖੂਹੰਦ ਦੀ ਰੀਸਾਈਕਲਿੰਗ ਦੇ ਖੇਤਰ ਵਿੱਚ ਯੂਰਪ ਭਰ ਵਿਚੋਂ ਪਹਿਲੇ ਨੰਬਰ ਵਜੋਂ ਪੁਸ਼ਟੀ ਹੋਈ ਹੈ।ਇਹ ਖੁਲਾਸਾ ਸਰਕੂਲਰ ਆਰਥਿਕਤਾ ਤੇ ਨੈਸ਼ਨਲ ਰਿਪੋਰਟ" ਦੁਆਰਾ ਕੀਤਾ ਗਿਆ।ਇਸੇ ਸਾਲ 2021 ਦੇ ਸੀ.ਈ.ਐਨ-ਸਰਕੂਲਰ ਇਕਾਨਮੀ ਨੈਟਵਰਕ ਅਤੇ ਕਾਰੋਬਾਰੀ ਐਸੋਸੀਏਸ਼ਨਾਂ ਦੇ ਸਮੂਹ ਨਾਲ ਮਿਲ ਕੇ ਵਿਕਾਸ ਲਈ ਫਾਊਂਡੇਸ਼ਨ ਨੂੰ ਉਤਸ਼ਾਹਿਤ ਨੈਟਵਰਕ ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਜਿਸ ਵਿੱਚ ਸਰਕੂਲਰ ਆਰਥਿਕਤਾ ਦੇ ਹਰੇਕ ਸੈਕਟਰ ਦੇ ਅੰਕ ਜੋੜਦਿਆਂ ਇਟਲੀ ਪੁਇੰਟਸ ਸਿਸਟਮ ਨਾਲ 79 ਅੰਕ ਲੈ ਕੇ ਪਹਿਲੇ ਨੰਬਰ 'ਤੇ, ਫਰਾਂਸ ਅਤੇ ਜਰਮਨੀ 68 ,68 ਅੰਕ ਲੈ ਕੇ ਦੂਜ਼ੇ ਨੰਬਰ 'ਤੇ, ਸਪੇਨ 65 ਅੰਕ ਲੈ ਕੇ ਤੀਜ਼ੇ ਨੰਬਰ 'ਤੇ ਅਤੇ ਪੋਲੈਂਡ 54 ਦਾ ਅੰਕ ਨਾਲ ਚੌਥੇ ਨੰਬਰ 'ਤੇ ਰਿਹਾ ਹੈ।

ਵਰਨਣਯੋਗ ਹੈ ਕਿ ਪੂਰੀ ਦੁਨੀਆ ਵਾਤਾਵਰਣ ਦੀ ਸ਼ੁੱਧਤਾ ਨੂੰ ਲੈਕੇ ਅਨੇਕਾਂ ਤਰ੍ਹਾਂ ਦੇ ਪਾਪੜ ਵੇਲ ਰਹੀ ਹੈ ਜਿਸ ਨਾਲ ਕਿ ਇਨਸਾਨ ਨੂੰ ਤੰਦਰੁਸਤ ਜ਼ਿੰਦਗੀ ਜਿਉਣ ਲਈ ਸ਼ੁੱਧ ਹਵਾ ਮਿਲ ਸਕੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਲਈ ਮੁੱਖ ਕਸੂਰਵਾਰ ਵੀ ਇਨਸਾਨ ਹੀ ਹੈ ਕਿਉਂਕਿ ਕਾਮਯਾਬ ਹੋਣ ਲਈ ਇਨਸਾਨ ਵੱਡੇ ਪੱਧਰ 'ਤੇ ਰਸਾਇਣਕ ਪਦਾਰਥਾਂ ਦੀ ਵਰਤੋਂ ਕਰ ਰਿਹਾ ਹੈ। ਇਹਨਾਂ ਰਸਾਇਣਕ ਪਦਾਰਥਾਂ ਨੇ ਵਾਤਾਵਰਣ ਨੂੰ ਗੰਦਲਾ ਕਰਕੇ ਧਰਤੀ ਅੰਦਰ ਤਪਸ਼ ਵਧਾ ਦਿੱਤੀ, ਜਿਸ ਨਾਲ ਪਿਛਲਾ ਦਹਾਕਾ ਦੁਨੀਆ ਭਰ ਵਿੱਚ ਗਰਮ ਮੰਨਿਆ ਗਿਆ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਭਾਰਤੀ ਵਿਦਿਆਰਥੀਆਂ ਦੀ ਝੰਡੀ, ਬ੍ਰਿਟਿਸ਼ ਨਾਗਰਿਕਾਂ ਨਾਲੋਂ ਵੱਧ ਕਮਾਉਣ ਲੱਗੇ 'ਭਾਰਤੀ ਲੋਕ'

ਵਾਤਾਵਰਣ ਦੀ ਸੁੱਧਤਾ ਸੰਬਧੀ ਹੀ ਗਲੋਬਲ ਰੀਸਾਈਕਲਿੰਗ ਫਾਉਂਡੇਸ਼ਨ ਹੋਂਦ ਵਿੱਚ ਆਈ ਜੋ ਕਿ ਧਰਤੀ 'ਤੇ ਵਰਤੋਂ ਕੀਤੇ ਪਦਾਰਥਾਂ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਯਤਨਸ਼ੀਲ ਹੈ। ਬੇਸ਼ੱਕ ਧਰਤੀ ਹਰ ਸਾਲ ਅਰਬਾਂ ਟਨ ਕੁਦਰਤੀ ਸਰੋਤ ਪੈਦਾ ਕਰਦੀ ਹੈ ਜਿਸ ਨਾਲ ਵਾਤਾਵਰਣ ਸ਼ੁੱਧ ਰਹੇ ਪਰ ਜੇਕਰ ਇਨਸਾਨ ਨੇ ਵਾਤਾਵਰਣ ਸੰਬਧੀ ਆਪਣੀਆਂ ਨੀਤੀਆਂ ਨਾ ਬਦਲੀਆਂ ਤਾਂ ਉਹ ਇੱਕ ਨਾ ਇੱਕ ਦਿਨ ਇਹਨਾਂ ਕੁਦਰਤੀ ਸਰੋਤਾਂ ਨੂੰ ਗਵਾ ਬੈਠੇਗਾ। ਇਹ ਕੁਦਰਤੀ ਸਰੋਤ ਭੱਵਿਖ ਵਿੱਚ ਖ਼ਤਮ ਹੋ ਜਾਣਗੇ। 

ਰੀਸਾਈਕਲਿੰਗ ਪਦਾਰਥਾਂ ਵਿੱਚ ਕਈ ਕਿਸਮਾਂ ਸ਼ੀਸ਼ੇ, ਕਾਗ਼ਜ਼, ਗੱਤੇ, ਧਾਤ, ਪਲਾਸਟਿਕ, ਟਾਇਰ, ਟੈਕਸਟਾਈਲ, ਬੈਟਰੀਆਂ ਅਤੇ ਇਲੈਕਟ੍ਰਾਨਿਕਸ ਸਮੱਗਰੀ ਹੁੰਦੀ ਹੈ। ਬਾਇਓਡੀਗਰੇਡਬਲ ਕੂੜੇ ਦੀ ਖਾਦ ਬਣਾਉਣ ਜਾਂ ਹੋਰ ਵਰਤੋਂ ਜਿਵੇਂ ਭੋਜਨ ਜਾਂ ਬਗ਼ੀਚੀ ਦਾ ਕੂੜਾ ਕਰਕਟ ਵੀ ਰੀਸਾਈਕਲਿੰਗ ਦਾ ਇੱਕ ਰੂਪ ਹੈ।18 ਮਾਰਚ ਦੁਨੀਆ ਭਰ ਵਿੱਚ  “ਰੀਸਾਈਕਲਿੰਗ ਡੇਅ'' ਵਜੋਂ ਮਨਾਇਆ ਜਾਂਦਾ ਹੈ ।ਹਰ ਸਾਲ 700 ਮਿਲੀਅਨ ਟਨ ਰਹਿੰਦ-ਖੂੰਹਦ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਤੇ ਸੰਨ 2030 ਤੱਕ ਉਮੀਦ ਹੈ ਇਹ ਗਿਣਤੀ 1 ਅਰਬ ਟਨ ਤੱਕ ਹੋ ਜਾਵੇਗੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News