ਇਟਲੀ : ਸ਼ਰਧਾਪੂਰਵਕ ਮਨਾਇਆ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ
Sunday, Feb 28, 2021 - 01:49 PM (IST)
ਰੋਮ/ਇਟਲੀ (ਕੈਂਥ): ਸ੍ਰੌਮਣੀ ਸੰਤ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 644ਵਾਂ ਆਗਮਨ ਪੁਰਬ ਪੂਰੀਆਂ ਦੁਨੀਆ ਵਿੱਚ ਜਿਥੇ ਅੱਜ ਬਹੁਤ ਹੀ ਉਤਸਾਹ ਪੂਰਵਕ ਮਨਾਇਆ ਗਿਆ ਉਥੇ ਹੀ ਇਟਲੀ ਦੇ ਜਿਲਾ ਵਿਚੈਂਸਾ ਦੇ ਕਸਬਾ ਮਨਤੈਕੀੳ ਮੀਜੋਰੇ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਵੀ ਵਿਰੋਨਾ ਤੇ ਵਿਚੈਂਸਾ ਦੀਆਂ ਸੰਗਤਾਂ ਵੱਲੋਂ ਬਹੁਤ ਸ਼ਰਧਾ ਭਾਵਨਾ ਨਾਲ ਇਟਲੀ ਸਰਕਾਰ ਵਲੋਂ ਜਾਰੀ ਕੀਤੀਆਂ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆ ਹੋਇਆ ਮਨਾਇਆ ਗਿਆ।
ਇਸ ਸਮਾਗਮ ਦੌਰਾਨ ਸ੍ਰੀ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾ ਦੇ ਭੋਗ ਪਾਏ ਗਏ ਉਪਰੰਤ ਬੀਬੀ ਭੁਪਿੰਦਰ ਕੌਰ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਟੈਂਪਲ ਮਨਤੈਕੀੳ ਮੀਜੋਰੇ ਦੀ ਪ੍ਰਬੰਧਕ ਕਮੇਟੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋੜ ਹੈ ਅੱਜ ਸਮਾਜ ਵਿੱਚ ਸਤਿਗੁਰਾਂ ਦੇ ਸੁਪਨ ਸ਼ਹਰ ਬੇਗਮਪੁਰੇ ਦੇ ਸੰਕਲਪ ਨੂੰ ਪੂਰਾ ਕਰਨ ਲਈ ਸਾਨੂੰ ਜਾਗਰੂਕ ਹੋਣ ਦੀ। ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਰਹਿਬਰਾਂ ਦੇ ਮਿਸ਼ਨ ਤੋਂ ਅਣਜਾਣ ਰਹਿ ਜਾਣਗੀਆਂ।ਸਤਿਗੁਰੂ ਰਵਿਦਾਸ ਮਹਾਰਾਜ ਜੀ ਕਿਸੇ ਇੱਕ ਵਰਗ ਦੇ ਨਹੀ ਸਗੋਂ ਸਮੁੱਚੀ ਕਾਇਨਾਤ ਦੇ ਸਤਿਗੁਰੂ ਹੋਏ ਹਨ ਜਿਨ੍ਹਾਂ ਸਮੇ ਦੇ ਹਾਕਮਾਂ ਨਾਲ ਲਿਤਾੜੇ ਸਮਾਜ ਦੇ ਹੱਕਾਂ ਲਈ ਸੰਘਰਸ਼ ਕੀਤਾ।ਇਸ ਗੁਰਪੁਰਬ ਮੌਕੇ ਸੂਬੇ ਭਰ ਤੋਂ ਸੰਗਤਾਂ ਨੇ ਹਾਜ਼ਰੀ ਭਰੀ।