ਆਖਿਰਕਾਰ ਮਿਲ ਹੀ ਗਿਆ ਇਟਲੀ ''ਚ ਮ੍ਰਿਤਕ ਪਾਏ ਗਏ ਰਾਮ ਲਾਲ ਦਾ ਪਰਿਵਾਰ

Tuesday, May 11, 2021 - 09:36 AM (IST)

ਮਿਲਾਨ/ਇਟਲੀ (ਸਾਬੀ ਚੀਨੀਆ) ਗੁਰਦੁਆਰਾ ਸਿੰਘ ਸਭਾ ਬੋਲਜਾਨੋ ਦੇ ਪ੍ਰਧਾਨ ਭਾਈ ਰਵਿੰਦਰਜੀਤ ਸਿੰਘ ਭਾਈ ਗੁਰਿਵੰਦਰ ਸਿੰਘ ਯੂ ਕੇ, ਯੂਥ ਵੈਅਲਫੇਅਰ ਕਲੱਬ ਨਕੋਦਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋ ਅਤੇ ਨਕੋਦਰ ਪੁਲਸ ਪ੍ਰਸ਼ਾਸ਼ਨ ਵੱਲੋਂ ਚਲਾਏ ਵਿਸ਼ੇਸ਼ ਮਿਸ਼ਨ ਤੋਂ ਬਾਅਦ ਇਟਲੀ ਦੇ ਸ਼ਹਿਰ ਬੁਲਜਾਨੋ ਵਿੱਚ ਮ੍ਰਿਤਕ ਪਾਏ ਗਏ 62 ਸਾਲਾ ਭਾਰਤੀ ਵਿਅਕਤੀ ਰਾਮ ਲਾਲ ਦੇ ਵਾਰਿਸਾਂ ਦਾ ਪਤਾ ਲੱਗ ਗਿਆ ਹੈ।

ਦੱਸਣਯੋਗ ਹੈ ਕਿ ਮ੍ਰਿਤਕ ਪਿਛਲੇ ਕਈ ਸਾਲਾਂ ਤੋਂ ਪਰਿਵਾਰਿਕ ਮੈਂਬਰਾਂ ਨੂੰ ਵੀ ਨਹੀ ਮਿਲਿਆ ਸੀ ਤੇ ਮੌਤ ਤੋਂ ਬਾਅਦ ਪਾਸਪੋਰਟ ਦੇ ਲਿਖੇ ਐਡਰਸ ਤੋਂ ਪਤਾ ਲੱਗਿਆ ਸੀ ਕਿ ਓੁਸਦਾ ਸੰਬੰਧ ਨਕੋਦਰ ਨਾਲ ਹੈ ਪਰ ਵਾਰਿਸਾਂ ਦਾ ਸਹੀ ਪਤਾ ਨਾ ਮਿਲਣ ਕਾਰਨ ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ ਲਈ ਵੀ ਮੁਸ਼ਕਲਾ ਆ ਰਹੀਆਂ ਸਨ। ਜਨਰਲ ਕੌਂਸਲਟ ਮਿਲਾਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਕੋਦਰ ਪੁਲਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਮ੍ਰਿਤਕ ਰਾਮ ਲਾਲ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਕੀਤੀ ਗਈ ਹੈ ਜਿੱਥੇ ਮ੍ਰਿਤਕ ਦੇ ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪਿਛਲੇ ਕਈ ਸਾਲਾਂ ਤੋਂ ਪੰਜਾਬ ਨਹੀਂ ਆਇਆ ਤੇ ਕਦੇ-ਕਦੇ ਫੋਨ ਤੇ ਗੱਲਬਾਤ ਜ਼ਰੂਰ ਹੋ ਜਾਂਦੀ ਸੀ।  

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : 1 ਸਾਲ ਤੋਂ ਦਫਨ ਹੋਣ ਦੇ ਇੰਤਜ਼ਾਰ 'ਚ ਹਨ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

ਹੁਣ ਜਦ ਮ੍ਰਿਤਕ ਦੇ ਵਾਰਿਸਾਂ ਦਾ ਪਤਾ ਲੱਗ ਗਿਆ ਹੈ ਤੇ ਮ੍ਰਿਤਕ ਦੇਹ ਦੀਆਂ ਅੰਤਮ ਰਸਮਾਂ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਵੀ ਖ਼ਤਮ ਹੋ ਜਾਣਗੀਆਂ।ਇੱਥੇ ਇਹ ਵੀ ਦੱਸਣਯੋਗ ਹੈ ਕਿ ਜਗ ਬਾਣੀ ਅਖਬਾਰ ਵਿਚ ਪ੍ਰਕਾਸ਼ਿਤ ਹੋਈਆਂ ਖ਼ਬਰਾਂ ਤੋਂ ਬਾਅਦ ਹੀ ਨਕੋਦਰ ਪੁਲਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਸੀ ਤੇ ਉਹਨਾਂ ਆਪਣੀ ਡਿਊਟੀ ਨਿਭਾਉਂਦੇ ਹੋਏ ਰਾਮ ਲਾਲ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਓਣ ਲਈ ਇਟਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਕੀਤੀ।

ਨੋਟ- ਆਖਿਰਕਾਰ ਮਿਲ ਹੀ ਗਿਆ ਇਟਲੀ 'ਚ ਮ੍ਰਿਤਕ ਪਾਏ ਗਏ ਰਾਮ ਲਾਲ ਦਾ ਪਰਿਵਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News