ਇਟਲੀ : ਪੰਜਾਬਣਾਂ ਨੇ ਧੂਮ-ਧਾਮ ਨਾਲ ਮਨਾਇਆ ਤੀਆਂ ਤੀਜ ਦਾ ਤਿਉਹਾਰ
Thursday, Aug 08, 2024 - 02:53 PM (IST)
ਬਾਰੀ (ਕੈਂਥ)- ਪੰਜਾਬਣਾਂ ਦਾ ਸੱਭਿਆਚਾਰਕ ਤਿਉਹਾਰ ਤੀਆਂ ਤੀਜ ਦੀਆਂ ਸਾਉਣ ਦੇ ਮਹੀਨੇ ਵਿੱਚ ਇਟਲੀ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਜਾ ਰਿਹਾ ਹੈ। ਇਸੇ ਹੀ ਲੜੀ ਤਹਿਤ ਬੀਤੇ ਦਿਨੀ ਦੱਖਣੀ ਇਟਲੀ ਦੇ ਪੂਲੀਆ ਸਟੇਟ ਦੇ ਜ਼ਿਲ੍ਹਾ ਲੇਚੇ ਦੇ ਸ਼ਹਿਰ ਮਾਲੀਏ ਵਿਖੇ ਤੀਆਂ ਤੀਜ ਦੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੁਖਵੰਤ ਸਿਬੀਆ ਅਤੇ ਸਿਮਰਜੀਤ ਸਿਬੀਆ ਨੇ ਦੱਸਿਆ ਕਿ ਇਹ ਪ੍ਰੋਗਰਾਮ ਉਨ੍ਹਾਂ ਦੀ ਅਗਵਾਈ ਹੇਠ ਕਰਵਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਪੰਜਾਬੀ ਵਿਦਿਆਰਥੀਆਂ ਦਾ ਕੈਨੇਡਾ ਪ੍ਰਤੀ ਟੁੱਟਿਆ ਮੋਹ, ਵੀਜ਼ਾ ਅਰਜ਼ੀਆਂ 'ਚ 30 ਫ਼ੀਸਦੀ ਗਿਰਾਵਟ
ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਹੀ ਘੱਟ ਹੈ। ਫਿਰ ਵੀ ਲੇਚੇ ਜ਼ਿਲ੍ਹੇ ਦੇ ਤਕਰੀਬਨ ਸਾਰੇ ਹੀ ਪਰਿਵਾਰਾਂ ਨੇ ਇਕੱਠਿਆਂ ਹੋ ਕੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਪੁਰਾਤਨ ਸਮਿਆਂ ਵਾਂਗ ਹੀ ਇਹ ਪ੍ਰੋਗਰਾਮ ਵੀ ਖੁੱਲ੍ਹੇ ਅਸਮਾਨ ਹੇਠ ਕਰਵਾਇਆ ਗਿਆ ਜੋ ਕਿ ਅਦਭੁਤ ਨਜ਼ਾਰਾ ਪੇਸ਼ ਕਰਦਾ ਸੀ। ਇਸ ਪ੍ਰੋਗਰਾਮ ਵਿੱਚ ਪੰਜਾਬਣਾਂ ਨੇ ਸੁੰਦਰ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ। ਉਨ੍ਹਾਂ ਨੇ ਗਿੱਧੇ ਦੇ ਨਾਲ ਨਾਲ ਬੋਲੀਆਂ ਪਾ ਕੇ ਅਤੇ ਫੁੱਲਕਾਰੀ ਕੱਢ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਵਿਸ਼ੇਸ਼ ਖਿੱਚ ਦਾ ਕੇਂਦਰ ਪੰਜਾਬ ਵਾਂਗ ਪੀਂਘਾਂ ਸਨ, ਜਿਸਦਾ ਔਰਤਾਂ ਨੇ ਖੂਬ ਆਨੰਦ ਮਾਣਿਆ ਅਤੇ ਪੀਂਘਾਂ ਝੂਟਦਿਆਂ ਬੋਲੀਆਂ ਵੀ ਪਾਈਆਂ। ਇਸ ਮੌਕੇ ਖਾਣ ਪੀਣ ਦਾ ਵੀ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਸੀ। ਅਖੀਰ ਵਿੱਚ ਅਗਲੇ ਸਾਲ ਇਸ ਤੋਂ ਵੀ ਵਧੀਆ ਢੰਗ ਨਾਲ ਇਹ ਪ੍ਰੋਗਰਾਮ ਕਰਵਾਉਣ ਦੇ ਵਾਅਦੇ ਨਾਲ ਆਏ ਸਾਰੇ ਮਹਿਮਾਨਾਂ ਨੂੰ ਅਲਵਿਦਾ ਆਖਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।