ਇਟਲੀ ''ਚ ਘੱਟ ਰਹੀ ਅਬਾਦੀ ਨੇ ਸਰਕਾਰ ਦੇ ਸਾਹ ਸੂਤੇ, ਖਤਰੇ ''ਚ ਦੇਸ਼ ਦਾ ਭਵਿੱਖ

02/14/2020 9:53:12 AM

ਰੋਮ/ਇਟਲੀ (ਕੈਂਥ): ਭਾਰਤ ਵਰਗਾ ਦੇਸ਼ ਜਿੱਥੇ ਵੱਧ ਰਹੀ ਅਬਾਦੀ ਕਾਰਨ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਉਥੇ ਹੀ ਯੂਰਪੀਅਨ ਦੇਸ਼ ਇਟਲੀ ਦੇਸ਼ ਅੰਦਰ ਘੱਟ ਰਹੀ ਅਬਾਦੀ ਕਾਰਨ ਯੂਰਪੀ ਯੂਨੀਅਨ ਲਈ ਵਿਸ਼ੇਸ਼ ਚਿੰਤਾ ਦਾ ਵਿਸਾ ਬਣਿਆ ਹੋਇਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਛਲੇ 30 ਸਾਲਾਂ ਦੌਰਾਨ ਨੌਜਵਾਨ ਵਰਗ ਵਿਚ ਵਿਆਹ ਨਾ ਕਰਵਾਉਣ ਦੇ ਜਨੂੰਨ ਨੇ ਇਸ ਕਦਰ ਰਫਤਾਰ ਫੜੀ ਹੋਈ ਹੈ ਜਿਸ ਦੇ ਚਲਦਿਆਂ ਇਟਲੀ ਸਰਕਾਰ ਨੂੰ ਭੱਵਿਖ ਪ੍ਰਤੀ ਕਈ ਤਰ੍ਹਾਂ ਦੀਆਂ ਚਿੰਤਾਵਾਂ ਪਰੇਸ਼ਾਨ ਕਰ ਰਹੀਆਂ ਹਨ। ਇਟਲੀ ਦੇ ਨੌਜਵਾਨ ਵਰਗ ਵਿਚ ਵਿਆਹ ਨਾ ਕਰਵਾਉਣ ਦੀ ਰੂਚੀ ਇਟਲੀ ਦੀ ਜੰਨਸੰਖਿਆ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਰਹੀ ਹੈ।

ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਈਸਤਤ ਨੇ ਕਿਹਾ ਹੈ ਕਿ ਇਟਲੀ ਵਿਚ ਇਟਾਲੀਅਨ ਲੋਕਾਂ ਦੀ ਆਬਾਦੀ ਇਕ ਜਨਵਰੀ 2020 ਤੱਕ ਪਿਛਲੇ ਸਾਲ 116,000 ਤੋਂ ਘੱਟ ਕੇ 60,317 ਰਹਿ ਗਈ, ਜਿਸ ਦਾ ਕਾਰਨ ਜਨਮ ਅਤੇ ਮੌਤ ਵਿਚਾਲੇ ਪਾੜਾ ਵੱਧਦਾ ਜਾ ਰਿਹਾ ਹੈ। ਸਾਲ 2019 ਨੂੰ 100 ਨਵਜਾਤ ਬੱਚਿਆਂ ਪਿਛੇ 100 ਲੋਕਾਂ ਦੀ ਮੌਤ ਜਦ ਕਿ ਇਸ ਪਿਛਲੇ 10 ਸਾਲਾਂ ਵਿਚ 100 ਲੋਕਾਂ ਦੀ ਮੌਤ ਤੇ 96 ਨਵਜਾਤ ਬੱਚੇ ਪੈਦਾ ਹੋਏ।ਈਸਤਤ ਨੇ ਕਿਹਾ ਕਿ ਇਟਲੀ ਦੀਆਂ ਔਰਤਾਂ ਜਿਉਣ ਦੀ ਉਮਰ 85.3 ਅਤੇ ਮਰਦਾਂ ਦੀ ਉਮਰ 81 ਵਰ੍ਹੇ ਮਾਪੀ ਗਈ ਹੈ। ਜ਼ਿਕਰਯੋਗ ਹੈ ਕਿ ਇਟਲੀ ਦੀ ਰਾਸ਼ਟਰੀ ਸੰਸਥਾ ਈਸਤਤ ਨੇ ਕੀਤੇ ਆਪਣੇ ਸਰਵੇਖਣ ਮੁਤਾਬਕ ਕਿਹਾ ਕਿ ਇਟਲੀ ਵਿੱਚ ਵਿਆਹੇ ਹੋਏ ਲੋਕਾਂ ਦੀ ਗਿਣਤੀ ਪਿਛਲੇ 30 ਸਾਲਾਂ ਵਿੱਚ ਘਟੀ ਹੈ।

ਈਸਤਤ ਨੇ ਕਿਹਾ ਕਿ 25 ਤੋਂ 34 ਸਾਲਾ ਵਰਗ ਦੇ ਵਿਆਹੇ ਪੁਰਸ਼ਾਂ ਦਾ ਪ੍ਰਤੀਸ਼ਤ ਸੰਨ 1991 ਵਿੱਚ 51.5 % ਸੀ ਜੋ ਕਿ ਹੁਣ ਘੱਟਕੇ ਇਸ ਸਾਲ 19.1% ਰਹਿ ਗਿਆ ਹੈ।ਔਰਤਾਂ ਵਿੱਚ ਦਰ 69.5% ਤੋਂ ਘੱਟ ਕੇ 34.3% ਰਹਿ ਗਈ ਹੈ।ਇਟਲੀ ਵਿੱਚ 45 ਤੋਂ 54 ਸਾਲਾਂ ਵਰਗ ਦੇ ਇੱਕ ਚੌਥਾਈ ਪੁਰਸ਼ਾਂ ਨੇ ਕਦੇ ਵੀ ਵਿਆਹ ਨਹੀਂ ਕਰਵਾਇਆ ਜਦੋਂ ਕਿ ਇਟਲੀ ਵਿੱਚ 18 % ਔਰਤਾਂ ਅਣਵਿਆਹੀਆਂ ਹਨ।ਈਸਤਤ ਮੁਤਾਬਕ ਇਟਲੀ ਵਿੱਚ ਤਲਾਕਸ਼ੁਦਾ ਲੋਕਾਂ ਦੀ ਗਿਣਤੀ ਸਭ ਉਮਰ ਦੇ ਵਰਗਾਂ ਵਿੱਚ ਚਾਰ ਗੁਣਾ ਵੱਧ ਗਈ ਹੈ ।ਪਹਿਲਾਂ ਸੰਨ 1991 ਵਿੱਚ ਇਟਲੀ ਭਰ ਵਿੱਚ ਲਗਭਗ ਤਲਾਕਸ਼ੁਦਾ ਲੋਕਾਂ ਦੀ ਗਿਣਤੀ 376,000 ਸੀ ਜੋ ਕਿ ਹੁਣ ਵੱਧ ਕਿ 1,671 ਮਿਲੀਅਨ ਤੋਂ ਵੀ ਟੱਪ ਗਈ ਹੈ।

ਇਟਲੀ ਦੀ ਸਮਲਿੰਗੀ ਸੰਬੰਧੀ ਬਣੀ ਸਿਵਲ ਯੂਨੀਅਨ ਮੁਤਾਬਕ ਇਟਲੀ ਵਿੱਚ ਰਜਿਸਟਰਡ ਰਹਿਣ ਵਾਲੇ ਸਮਲਿੰਗੀ 13,300 ਨਿਵਾਸੀ ਜਨਸੰਖਿਆ ਦਾ 0.02% ਬਣਦੇ ਹਨ।ਇਹਨਾਂ ਸਮਲਿੰਗੀ ਜੋੜਿਆਂ ਵਿੱਚ 68.3% ਮਰਦ ਹਨ। ਇਟਲੀ ਦੇ ਰਾਸਟਰਪਤੀ ਸਰਜੀਓ ਮੱਤਾਰੇਲਾ ਨੇ ਇਸ ਸਮੱਸਿਆ ਪ੍ਰਤੀ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਸਮੁਚੇ ਪ੍ਰਸ਼ਾਸਨੀ ਢਾਂਚੇ ਨੂੰ ਇਸ ਨਿਘਾਰ ਨੂੰ ਜਲਦੀ ਕੰਟੋਰਲ ਕਰਨ ਦੀ ਤਾਗੀਦ ਕੀਤੀ।


Vandana

Content Editor

Related News