ਪੋਪ ਫ੍ਰਾਂਸਿਸ ਨੇ ਸਮਲਿੰਗੀ ਪਾਦਰੀਆਂ ਨੂੰ ਦਿੱਤੀ ਇਹ ਸਲਾਹ

Monday, Dec 03, 2018 - 10:23 AM (IST)

ਪੋਪ ਫ੍ਰਾਂਸਿਸ ਨੇ ਸਮਲਿੰਗੀ ਪਾਦਰੀਆਂ ਨੂੰ ਦਿੱਤੀ ਇਹ ਸਲਾਹ

ਰੋਮ (ਬਿਊਰੋ)— ਸਮਲਿੰਗੀ ਪੁਰਸ਼ਾਂ ਲਈ ਪੋਪ ਫ੍ਰਾਂਸਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੈਥੋਲਿਕ ਪਾਦਰੀ ਦੇ ਤੌਰ 'ਤੇ ਮਾਨਤਾ ਨਹੀਂ ਦਿੱਤੀ ਜਾਵੇਗੀ। ਅਜਿਹੇ ਸਮਲਿੰਗੀ ਪਾਦਰੀਆਂ ਲਈ ਬਿਹਤਰ ਹੋਵੇਗਾ ਕਿ ਉਹ ਦੋਹਰੀ ਜ਼ਿੰਦਗੀ ਜਿਉਣ ਨਾਲੋਂ ਚੰਗਾ ਪਾਦਰੀ ਦੇ ਕੰਮ ਨੂੰ ਛੱਡ ਦੇਣ। ਇਹ ਗੱਲ ਪੋਪ ਫ੍ਰਾਂਸਿਸ ਨੇ ਇਕ ਕਿਤਾਬ ਵਿਚ ਕਹੀ ਹੈ। ਇਸ ਤੋਂ ਪਹਿਲਾਂ ਵੀ ਪੋਪ ਧਾਰਮਿਕ ਜੀਵਨ ਜਿਉਣ ਵਾਲੇ ਉਮੀਦਵਾਰਾਂ ਲਈ ਜਾਂਚ ਮਤਲਬ ਬਿਹਤਰ ਸਕ੍ਰੀਨਿੰਗ ਦੀ ਗੱਲ ਕਰ ਚੁੱਕੇ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਪਾਦਰੀਆਂ ਨੂੰ ਕਹਿ ਰਹੇ ਹਨ ਕਿ ਜਿਹੜੇ ਪਾਦਰੀ ਬ੍ਰਹਮਚਾਰੀ ਹੋਣ ਦਾ ਪਾਲਣ ਨਹੀਂ ਕਰ ਸਕਦੇ ਉਨ੍ਹਾਂ ਨੂੰ ਇਹ ਕੰਮ ਛੱਡ ਦੇਣਾ ਚਾਹੀਦਾ ਹੈ।

ਕਿਤਾਬ ਵਿਚ ਪੋਪ ਫ੍ਰਾਂਸਿਸ ਨੇ ਸਪੈਨਿਸ਼ ਪੁਜਾਰੀ ਦੇ ਨਾਲ ਗੱਲਬਾਤ ਵਿਚ ਦੱਸਿਆ ਕਿ ਅੱਜ ਦੇ ਸਮੇਂ ਵਿਚ ਇਕ ਪੋਪ ਅਤੇ ਨਨ ਹੋਣ 'ਤੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਤਾਬ ਵਿਚ ਕਿਹਾ ਹੈ,''ਚਰਚ ਵਿਚ ਸਮਲਿੰਗਤਾ ਕੁਝ ਅਜਿਹਾ ਹੈ ਜੋ ਮੈਨੂੰ ਚਿੰਤਤ ਕਰਦਾ ਹੈ। ਸਮਲਿੰਗਤਾ 'ਤੇ ਸਵਾਲ ਬਹੁਤ ਗੰਭੀਰ ਹੈ।'' ਉਨ੍ਹਾਂ ਨੇ ਕਿਹਾ ਕਿ ਜੋ ਵੀ ਪੁਜਾਰੀ ਦੀ ਟਰੇਨਿੰਗ ਲੈਣ ਵਾਲੇ ਉਮੀਦਵਾਰ ਹਨ ਨਿਯੁਕਤੀ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਮਨੁੱਖੀ ਅਤੇ ਸਰੀਰਕ ਤੌਰ 'ਤੇ ਪਰਿਪੱਕ ਹੋਣਾ ਚਾਹੀਦਾ ਹੈ।'' ਇਹ ਸਾਰੀਆਂ ਚੀਜ਼ਾਂ ਔਰਤਾਂ 'ਤੇ ਵੀ ਲਾਗੂ ਹੁੰਦੀਆਂ ਹਨ ਜੋ ਨਨ ਬਣਨ ਦੀਆਂ ਚਾਹਵਾਨ ਹਨ। 

ਚਰਚ ਸਿਖਾਉਂਦਾ ਹੈ ਕਿ ਸਮਲਿੰਗੀ ਬਿਰਤੀ ਖੁਦ ਵਿਚ ਪਾਪ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਅਜਿਹੇ ਹਨ ਉਨ੍ਹਾਂ ਨੂੰ ਚਰਚ ਵਿਚ ਪਾਦਰੀ ਦੇ ਤੌਰ 'ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਹਾਲ ਹੀ ਵਿਚ ਕਈ ਚਰਚਾਂ ਵਿਚ ਯੌਨ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ ਹਨ। ਇਕ ਹੋਰ ਪਾਦਰੀ ਵਿਆਗਨੋ ਦਾ ਕਹਿਣਾ ਹੈ ਕਿ ਸਮਲਿੰਗੀ ਨੈੱਟਵਰਕ ਪਹਿਲਾਂ ਤੋਂ ਹੀ ਵੈਟੀਕਨ ਵਿਚ ਮੌਜੂਦ ਹੈ। ਚਰਚ ਵਿਚ ਆਪਣੇ ਕਰੀਅਰ ਨੂੰ ਬਣਾਈ ਰੱਖਣ ਲਈ ਸਭ ਇਕ-ਦੂਜੇ ਦਾ ਸਮਰਥਨ ਕਰਦੇ ਹਨ। ਉਨ੍ਹਾਂ ਨੇ ਪੋਪ ਨੂੰ ਵੀ ਇਸ ਲਈ ਜ਼ਿੰਮੇਵਾਰ ਠਹਿਰਾਇਆ ਕਿ ਚਰਚ ਵਿਚ ਆਏ ਦਿਨ ਕੁਝ ਨਾ ਕੁਝ ਹੁੰਦਾ ਹੈ। ਉਨ੍ਹਾਂ ਨੇ ਰੋਮਨ ਕੈਥੋਲਿਕ ਚਰਚ ਵਿਚ    ਵਿਦਿਆਰਥੀ ਨਾਲ ਹੋਏ ਯੌਨ ਸ਼ੋਸ਼ਣ ਲਈ ਵੀ ਪੋਪ ਨੂੰ ਜ਼ਿੰਮੇਵਾਰ ਦੱਸਿਆ ਕਿ ਉਹ ਅਜਿਹੀਆਂ ਘਟਨਾਵਾਂ ਵੱਲ ਧਿਆਨ ਨਹੀਂ ਦਿੰਦੇ। ਵਿਦਿਆਰਥੀ ਨਾਲ ਇਹ ਦੁਰਵਿਵਹਾਰ ਅਮਰੀਕੀ ਕਾਰਡੀਨਲ ਥਿਓਡੋਰ ਮੈਕਕ੍ਰਿਕ (88) ਨੇ ਕੀਤਾ ਸੀ।


author

Vandana

Content Editor

Related News