ਭੀੜ ''ਚ ਖੜੀ ਮਹਿਲਾ ਨੇ ਅਚਾਨਕ ਫੜ ਲਿਆ ਪੋਪ ਦਾ ਹੱਥ, ਵੀਡੀਓ ਵਾਇਰਲ

Wednesday, Jan 01, 2020 - 09:37 AM (IST)

ਭੀੜ ''ਚ ਖੜੀ ਮਹਿਲਾ ਨੇ ਅਚਾਨਕ ਫੜ ਲਿਆ ਪੋਪ ਦਾ ਹੱਥ, ਵੀਡੀਓ ਵਾਇਰਲ

ਰੋਮ (ਬਿਊਰੋ): ਪੋਪ ਫ੍ਰਾਂਸਿਸ ਮੰਗਲਵਾਰ ਨੂੰ ਸੈਂਟ ਪੀਟਰ ਸਕਵਾਇਰ ਵਿਚ ਬੱਚਿਆਂ ਅਤੇ ਬਾਕੀ ਲੋਕਾਂ ਨੂੰ ਖੁਸ਼ੀ ਨਾਲ ਵਧਾਈ ਦੇ ਰਹੇ ਸਨ। ਅਚਾਨਕ ਕੁਝ ਅਜਿਹਾ ਹੋਇਆ ਕਿ ਉਹਨਾਂ ਨੇ ਇਕ ਮਹਿਲਾ ਦੇ ਹੱਥ 'ਤੇ ਥੱਪੜ ਮਾਰ ਦਿੱਤਾ। ਅਸਲ ਵਿਚ ਜਦੋਂ ਉਹ ਸਾਰੇ ਲੋਕਾਂ ਨੂੰ ਵਧਾਈ ਦੇ ਰਹੇ ਸਨ ਉਦੋਂ ਭੀੜ ਵਿਚ ਮੌਜੂਦ ਇਕ ਮਹਿਲਾ ਨੇ ਉਹਨਾਂ ਦਾ ਹੱਥ ਫੜ ਲਿਆ। 

 

ਪੋਪ ਜਿਵੇਂ ਹੀ ਭੀੜ ਤੋਂ ਥੋੜ੍ਹੀ ਦੂਰ ਜਾਣ ਲੱਗੇ ਤਾਂ ਇਕ ਮਹਿਲਾ ਨੇ ਉਹਨਾਂ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ  ਅਤੇ ਉਹਨਾਂ ਨੂੰ ਆਪਣੇ ਵੱਲ ਖਿੱਚ ਲਿਆ। ਇਸ ਸਬੰਧੀ ਵੀਡੀਓ ਵਾਇਰਲ ਹੋ ਰਿਹਾ ਹੈ। ਉਦੋਂ ਪੋਪ ਨੂੰ ਥੋੜ੍ਹਾ ਗੁੱਸਾ ਆ ਗਿਆ ਅਤੇ ਉਹਨਾਂ ਨੇ ਮਹਿਲਾ ਨੂੰ ਹੱਥ 'ਤੇ ਥੱਪੜ ਮਾਰ ਦਿੱਤਾ।


author

Vandana

Content Editor

Related News