ਇਟਲੀ : ਨਗਰ ਕੀਰਤਨ 3 ਮਈ ਪੁਨਤੀਨੀਆਂ ਤੇ 4 ਮਈ ਨੂੰ ਲੋਧੀ ਵਿਖੇ ਸਜੇਗਾ

Monday, Apr 28, 2025 - 07:07 PM (IST)

ਇਟਲੀ : ਨਗਰ ਕੀਰਤਨ 3 ਮਈ ਪੁਨਤੀਨੀਆਂ ਤੇ 4 ਮਈ ਨੂੰ ਲੋਧੀ ਵਿਖੇ ਸਜੇਗਾ

ਰੋਮ (ਦਲਵੀਰ ਸਿੰਘ ਕੈਂਥ)- ਦੁਨੀਆ ਵਿੱਚ ਜਾਬਰ ਤੇ ਜ਼ੁਲਮ ਦੇ ਖਾਤਮੇ ਲਈ ਤੇ ਮਨੁੱਖਤਾ ਦੇ ਭਲੇ ਹਿੱਤ ਸਰਬੰਸ ਨਿਛਾਵਰ ਕਰਨ ਵਾਲੇ ਸੰਤ ਸਿਪਾਹੀ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੁਨੀਆ ਦੇ ਵਿਲੱਖਣ ਤੇ ਨਿਰਾਲੇ ਸਾਜੇ ਖਾਲਸਾ ਪੰਥ ਦੇ 326ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਪੂਰੀ ਦੁਨੀਆ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਦੇ ਵਿਸ਼ਾਲ ਨਗਰ ਕੀਰਤਨ ਤੇ ਗੁਰਮਤਿ ਸਮਾਗਮ ਬਹੁਤ ਹੀ ਜੋਸ਼ੀਲੇ ਢੰਗ ਨਾਲ ਸਜਾਏ ਜਾ ਰਹੇ। ਇਟਲੀ ਵਿੱਚ ਵੀ ਸਿੱਖ ਸੰਗਤ ਵੱਲੋਂ ਖਾਲਸੇ ਦੇ ਪ੍ਰਗਟ ਦਿਹਾੜੇ ਸੰਬਧੀ ਵਿਸ਼ਾਲ ਨਗਰ ਕੀਰਤਨਾਂ ਤੇ ਗੁਰਮਤਿ ਸਮਾਗਮ ਦੁਆਰਾ ਇਟਲੀ ਨੂੰ ਚੋਜੀ ਪ੍ਰੀਤਮ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲੇ ਵਾਂਗਰ ਸਜਾਇਆ ਜਾ ਰਿਹਾ ਹੈ।

PunjabKesari

PunjabKesari

ਇਸ ਗੌਰਵਮਈ ਇਤਿਹਾਸਕ ਦਿਨ ਨੂੰ ਸਮਰਪਿਤ ਇਟਲੀ ਦੇ ਲਾਸੀਓ ਸੂਬੇ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ (ਪੁਰਾਣੀ ਇਮਾਰਤ) (ਲਾਤੀਨਾ) ਵਿਖੇ 3 ਮਈ ਦਿਨ ਸ਼ਨੀਵਾਰ ਤੇ 4 ਮਈ ਨੂੰ ਲੰਬਾਦਰਦੀਆ ਸੂਬੇ ਦੇ ਗੁਰਦੁਆਰਾ ਸਾਹਿਬ ਸ਼ਹੀਦਾਂ ਚਾਰ ਸਾਹਿਬਜ਼ਾਦੇ (ਲੋਧੀ) ਵਿਖੇ ਬਹੁਤ ਹੀ ਸ਼ਾਹੀ ਸ਼ਾਨੋ ਸੌਕਤ ਨਾਲ ਸਜਾਇਆ ਜਾ ਰਿਹਾ ਹੈ। ਇਹਨਾਂ ਨਗਰ ਕੀਰਤਨਾਂ ਸੰਬਧੀ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਰਾਣੀ ਇਮਾਰਤ ਪੁਨਤੀਨੀਆ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਨੇ ਦੱਸਿਆ ਕਿ 3 ਮਈ ਨੂੰ ਪੁਨਤੀਨੀਆਂ ਸ਼ਹਿਰ ਵਿਸ਼ਾਲ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਕਵੀਸ਼ਰ ਜੱਥੇ ਭਾਈ ਅੰਗਰੇਜ਼ ਸਿੰਘ ਜਾਂਗਲਾ ਤੇ ਸਾਥੀ, ਪੰਥਕ ਕਵੀਸ਼ਰ ਭਾਈ ਤਰਸੇਮ ਸਿੰਘ ਬੋਰਗੋ  ਹਰਮਾਦਾ ਦਾ ਜੱਥਾ ਹਾਜ਼ਰੀ ਭਰ ਰਹੇ ਹਨ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਵਿਕਟੋਰੀਆ 'ਚ ਮਹਾਨ ਨਗਰ ਕੀਰਤਨ ਆਯੋਜਿਤ, ਵੱਡੀ ਗਿਣਤੀ 'ਚ ਸੰਗਤਾਂ ਨੇ ਕੀਤੀ ਸ਼ਿਰਕਤ

ਦੂਜਾ ਨਗਰ ਕੀਰਤਨ ਜਿਹੜਾ 4 ਮਈ ਦਿਨ ਐਤਵਾਰ ਗੁਰਦੁਆਰਾ ਸਾਹਿਬ ਸ਼ਹੀਦਾਂ ਚਾਰ ਸਾਹਿਬਜਾਦੇ (ਲੋਧੀ) ਲੰਬਾਰਦੀਆਂ ਸੂਬੇ ਵਿੱਚ ਸਜ ਰਿਹਾ, ਉਸ ਦੀ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਹਾਨ ਨਗਰ ਕੀਰਤਨ ਵਿੱਚ ਪੰਥ ਦੀ ਸਿਰਮੌਰ ਹਸਤੀ ਢਾਡੀ ਜੱਥਾ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਵਾਲੇ ਤੇ ਸਾਥੀ ਤੇ ਕੀਰਤਨੀਏ ਜੱਥਾ ਭਾਈ ਗੁਰਦੀਪ ਸਿੰਘ ਯੂ.ਕੇ ਵਾਲਿਆਂ ਦਾ ਜੱਥਾ ਹਾਜ਼ਰੀ ਭਰਨ ਲਈ ਪਹੁੰਚ ਰਿਹਾ ਹੈ। ਇਹਨਾਂ ਨਗਰ ਕੀਰਤਨਾਂ ਲਈ ਸੰਗਤਾਂ ਵਿੱਚ ਭਾਰੀ ਸ਼ਰਧਾ ਤੇ ਉਤਸ਼ਾਹ ਦੇਖਿਆ ਜਾ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News