ਇਟਲੀ ਦੇ ਉੱਘੇ ਸਮਾਜ ਸੇਵੀ ਦਲਬੀਰ ਸਿੰਘ ਭੱਟੀ ਦੂਜੀ ਵਾਰ ਬਣੇ ਪ੍ਰਧਾਨ
Friday, Apr 18, 2025 - 04:01 PM (IST)

ਰੋਮ (ਕੈਂਥ)- ਵਿਦੇਸ਼ਾਂ ਵਿੱਚ ਆਕੇ ਨਿਸ਼ਕਾਮੀ ਸਮਾਜ ਸੇਵੀ ਤੇ ਧਾਰਮਿਕ ਕਾਰਜਾਂ ਨੂੰ ਨਿਭਾਉਣ ਲਈ ਮੋਹਰੇ ਹੋ ਤੁਰਨਾ ਸੁਖਾਲਾ ਕਾਰਜ ਨਹੀਂ ਹੁੰਦਾ ਤੇ ਜਿਹੜੇ ਲੋਕ ਇਹਨਾਂ ਕਾਰਜਾਂ ਨੂੰ ਨਿਭਾਅ ਰਹੇ ਹਨ ਉਹ ਵੀ ਸਾਧਰਨ ਲੋਕ ਨਹੀਂ ਹੁੰਦੇ। ਅਜਿਹੇ ਸ਼ਲਾਘਾਯੋਗ ਕਾਰਜਾਂ ਵਿੱਚ ਪਿਛਲੇ 3 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਤਨਦੇਹੀ ਨਾਲ ਯੋਗਦਾਨ ਪਾਉਂਦੇ ਆ ਰਹੇ ਇਟਲੀ ਦੇ ਲਾਸੀਓ ਸੂਬੇ ਦੇ ਉੱਘੇ ਸਮਾਜ ਸੇਵਕ ਦਲਬੀਰ ਸਿੰਘ ਭੱਟੀ ਨੂੰ ਉਹਨਾਂ ਦੇ ਕਾਰਜਾਂ ਨੂੰ ਦੇਖਦਿਆਂ ਦੂਜੀ ਵਾਰ ਸੰਗਤ ਨੇ ਭਾਰਤੀ ਵਾਲਮੀਕਿ ਆਦਿ ਧਰਮ ਸਮਾਜ (ਰਜਿ:) ਯੂਰਪ ਦਾ ਸਰਬਸੰਮਤੀ ਨਾਲ ਪ੍ਰਧਾਨ ਥਾਪਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਬੱਚਿਆਂ ਦੀ ਫੌਜ ਬਣਾਉਣਾ ਚਾਹੁੰਦੈ ਐਲੋਨ ਮਸਕ! 'ਐਕਸ' 'ਤੇ ਵੰਡ ਰਹੇ ਆਪਣੇ ਸ਼ੁਕਰਾਣੂ
ਇਸ ਤੋਂ ਪਹਿਲਾਂ ਦਲਬੀਰ ਸਿੰਘ ਭੱਟੀ ਲਾਸੀਓ ਸੂਬੇ ਦੇ ਪ੍ਰਸਿੱਧ ਮੰਦਿਰ ਸ਼੍ਰੀ ਸਨਾਤਨ ਧਰਮ ਮੰਦਿਰ ਲਵੀਨਿਓ (ਰੋਮ) ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਤੇ ਇਹਨਾਂ ਦੇ ਅਣਥੱਕ ਯਤਨਾਂ ਦੇ ਸਦਕਾ ਬਹੁਤ ਜਲਦ ਮੰਦਿਰ ਵਾਸਤੇ ਮੁੱਲ ਦੀ ਇਮਾਰਤ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਖਰੀਦੀ ਜਾ ਰਹੀ ਹੈ। ਦਲਬੀਰ ਸਿੰਘ ਭੱਟੀ ਭਗਵਾਨ ਵਾਲਮੀਕਿ ਜੀਓ ਦੇ ਮਿਸ਼ਨ ਨੂੰ ਪੂਰੀ ਤਰ੍ਹਾਂ ਸਮਾਰਪਿਤ ਹਨ ਜਿਹੜੇ ਕਿ ਇਟਲੀ ਭਰ ਵਿੱਚ ਸਮਾਜ ਸੇਵੀ ਤੇ ਧਾਰਮਿਕ ਕਾਰਜਾਂ ਵਿੱਚ ਨਿਸ਼ਕਾਮੀ ਸੇਵਾ ਭਾਵਨਾ ਨਾਲ ਸਦਾ ਹੀ ਅੱਗੇ ਹੋ ਤੁਰਦੇ ਹਨ। ਸੰਗਤ ਵੱਲੋਂ ਦੂਜੀ ਵਾਰ ਦਿੱਤੀ ਯੂਰਪ ਦੀ ਜ਼ਿੰਮੇਵਾਰੀ ਸੰਬਧੀ ਦਲਬੀਰ ਸਿੰਘ ਭੱਟੀ ਨੇ ਕਿਹਾ ਕਿ ਉਹ ਸਦਾ ਹੀ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹਨ ਤੇ ਸਭ ਸੰਗਤ ਦਾ ਇਸ ਦਿੱਤੀ ਜ਼ਿੰਮੇਵਾਰੀ ਲਈ ਕੋਟਿਨ ਕੋਟਿ ਸ਼ੁਕਰਾਨਾ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।