ਇਟਲੀ ਦੇ ਸੰਨ ਜੁਆਨੀ ''ਚ 27 ਅਪ੍ਰੈਲ ਨੂੰ ਸਜਾਇਆ ਜਾਵੇਗਾ ਰੂਹਾਨੀ ਨਗਰ ਕੀਰਤਨ

Thursday, Apr 17, 2025 - 04:21 PM (IST)

ਇਟਲੀ ਦੇ ਸੰਨ ਜੁਆਨੀ ''ਚ 27 ਅਪ੍ਰੈਲ ਨੂੰ ਸਜਾਇਆ ਜਾਵੇਗਾ ਰੂਹਾਨੀ ਨਗਰ ਕੀਰਤਨ

ਮਿਲਾਨ/ਇਟਲੀ (ਸਾਬੀ ਚੀਨੀਆ)- ਗੁਰਦੁਆਰਾ ਸੰਗਤ ਸਭਾਤੈਰਾਨੌਵਾ ਆਰੇਸੋ ਦੀਆਂ ਸਮੂਹ ਸੰਗਤਾਂ ਵੱਲੋਂ ਇੱਥੋਂ ਦੇ ਨੇੜਲੇ ਕਸਬਾ ਸਨ ਜੁਆਨੀ ਵਿਖੇ 27 ਅਪ੍ਰੈਲ ਨੂੰ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਇਕ ਰੂਹਾਨੀ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਨਗਰ ਕੀਰਤਨ ਵਿੱਚ ਜਿੱਥੇ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੀਆਂ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਮਸਤਕ ਹੋਣਗੀਆਂ, ਉੱਥੇ ਹੋਏ ਆਏ ਹੋਏ ਢਾਡੀ ਅਤੇ ਕਵੀਸ਼ਰੀ ਜਥਿਆਂ ਦੁਆਰਾ ਸਿੱਖ ਸੰਗਤਾਂ ਨੂੰ ਗੌਰਵਮਈ ਸਿੱਖ ਇਤਿਹਾਸ ਸਰਵਣ ਕਰਵਾਇਆ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ- ਸਿਰਫ਼ 40 ਸਕਿੰਟਾਂ 'ਚ ਟੁੱਟ ਗਿਆ ਅਮਰੀਕਾ ਜਾਣ ਦਾ ਸੁਫ਼ਨਾ, ਵੀਜ਼ਾ ਹੋਇਆ ਰੱਦ 

ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਨਗਰ ਕੀਰਤਨ ਦੀ ਆਰੰਭਤਾ ਠੀਕ 12 ਵਜੇ ਸਨਜੁਆਨੀ ਦੇ ਪਿਆਸੇ ਤੋਂ ਹੋਵੇਗੀ ਅਤੇ ਇੱਥੇ ਹੀ ਸਮਾਪਤੀ ਹੋਵੇਗੀ ਇਸੇ ਦੌਰਾਨ ਸੇਵਾਦਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦੇ ਲਈ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ ਅਤੇ ਬਾਹਰੋਂ ਆਏ ਹੋਏ ਜਥਿਆਂ ਅਤੇ ਪੂਰਨ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ। ਦੱਸਣ ਯੋਗ ਹੈ ਕਿ ਪਿਛਲੇ ਢਾਈ ਦਿਹਾਕਿਆਂ ਤੇ ਵੱਧ ਦੇ ਸਮੇਂ ਤੋਂ ਗੁਰਦੁਆਰਾ ਸੰਗਤ ਸਭਾ ਤੈਰਾਨੌਵਾ ਦੀਆਂ ਸੰਗਤਾਂ ਵੱਲੋਂ ਇੱਥੇ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਅਤੇ ਨਗਰ ਕੀਰਤਨ ਦੀ ਖਾਸੀਅਤ ਰਹਿੰਦੀ ਹੈ ਕਿ ਸਿੱਖ ਸੰਗਤਾਂ ਦੂਰ ਦੁਰਾਡਿਆਂ ਤੋਂ ਪਹੁੰਚ ਕਰਕੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰਦੀਆਂ ਹਨ। ਨਗਰ ਕੀਰਤਨ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News