ਇਟਲੀ : ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਮਹਾਨ ਗੁਰਮਤਿ ਸਮਾਗਮ ਆਯੋਜਿਤ
Friday, Apr 25, 2025 - 02:45 PM (IST)

ਬਾਰੀ (ਕੈਂਥ)- ਦੱਖਣੀ ਇਟਲੀ ਦੇ ਫੌਜਾ ਸ਼ਹਿਰ ਵਿਖੇ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵੱਲੋਂ ਹਮੇਸ਼ਾ ਹੀ ਸਿੱਖ ਧਰਮ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਸਮਾਗਮ ਕਰਵਾਏ ਜਾਂਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਸਿੱਖ ਸੰਗਤਾਂ ਬਹੁਤ ਹੀ ਘੱਟ ਗਿਣਤੀ ਵਿੱਚ ਰਹਿੰਦੀਆਂ ਹਨ। ਫਿਰ ਵੀ ਸੰਗਤਾਂ ਵਿੱਚ ਗੁਰਦੁਆਰਾ ਸਾਹਿਬ ਅਤੇ ਸਿੱਖੀ ਪ੍ਰਤੀ ਬਹੁਤ ਪਿਆਰ ਅਤੇ ਉਤਸਾਹ ਹੈ। ਜੋ ਕਿ ਉਹ ਸਮੇਂ-ਸਮੇਂ 'ਤੇ ਪ੍ਰੋਗਰਾਮ ਉਲੀਕਦੇ ਰਹਿੰਦੇ ਹਨ। ਬੀਤੇ ਦਿਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਬਹੁਤ ਹੀ ਸ਼ਰਧਾ ਦੇ ਚੜਦੀ ਕਲ੍ਹਾ ਨਾਲ ਕਰਵਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-'ਅਸੀਂ 3 ਦਹਾਕਿਆਂ ਤੋਂ ਅਮਰੀਕਾ ਲਈ ਕਰ ਰਹੇ ਗੰਦਾ ਕੰਮ', ਅੱਤਵਾਦ 'ਤੇ ਪਾਕਿ ਰੱਖਿਆ ਮੰਤਰੀ ਦਾ ਸਨਸਨੀਖੇਜ ਖੁਲਾਸਾ
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਕਲੱਬ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਸਮਾਗਮ ਮੌਕੇ ਕਵੀਸ਼ਰੀ ਜਥਾ ਭਾਈ ਤਰਸੇਮ ਸਿੰਘ ਅਤੇ ਸਾਥੀਆਂ ਨੇ ਖਾਲਸੇ ਦੇ ਸਿਰਜਨਾ ਦਿਹਾੜੇ ਨੂੰ ਸਮਰਪਿਤ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਸਿੱਖ ਇਤਿਹਾਸ ਸੰਗਤਾਂ ਨੂੰ ਬਹੁਤ ਹੀ ਜੋਸ਼ੀਲੇ ਅੰਦਾਜ਼ ਵਿੱਚ ਸੁਣਾਇਆ। ਚੋਜੀ ਪ੍ਰੀਤਮ ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ 1699 ਈਸਵੀ ਵਿੱਚ ਸਾਜੇ ਗਏ ਖਾਲਸਾ ਪੰਥ ਦੇ ਪ੍ਰਸੰਗ ਨੂੰ ਭਾਈ ਸਾਹਿਬ ਦੇ ਜਥੇ ਨੇ ਵੱਖ-ਵੱਖ ਛੰਦਾਂ ਰਾਹੀਂ ਸੰਗਤਾਂ ਨੂੰ ਸੁਣਾ ਕੇ ਇੱਕ ਵਾਰ 1699 ਦੀ ਵਿਸਾਖੀ ਦਾ ਸਮਾਂ ਸੰਗਤਾਂ ਦੀਆਂ ਅੱਖਾਂ ਅੱਗੇ ਲਿਆ ਦਿੱਤਾ। ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਸਭਨਾਂ ਦਾ ਧੰਨਵਾਦ ਕੀਤਾ ਗਿਆ। ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਅਤੇ ਕਵੀਸ਼ਰੀ ਜਥਾ ਭਾਈ ਤਰਸੇਮ ਸਿੰਘ ਅਤੇ ਸਾਥੀਆਂ ਦਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।