ਇਟਲੀ ਨੇ ਲੀਬੀਆ ''ਚ ਫੌਜੀ ਡਰੋਨ ਦੇ ਕਰੈਸ਼ ਹੋਣ ਦੀ ਕੀਤੀ ਪੁਸ਼ਟੀ

11/21/2019 10:23:35 AM

ਰੋਮ (ਵਾਰਤਾ): ਇਕ ਮਨੁੱਖ ਰਹਿਤ ਇਟਾਲੀਅਨ ਹਵਾਈ ਫੌਜ ਰੀਪਰ ਡਰੋਨ ਲੀਬੀਆ ਦੇ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ ਹੈ। ਇਸ ਘਟਨਾ ਸਬੰਧੀ ਖਬਰ ਬੁੱਧਵਾਰ ਨੂੰ ਇੰਟਰਨੈੱਟ 'ਤੇ ਪ੍ਰਸਾਰਿਤ ਹੋਣ ਦੇ ਬਾਅਦ ਇਟਾਲੀਅਨ ਫੌਜ ਦੇ ਜਨਰਲ ਸਟਾਫ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। ਸਟਾਫ ਮੁਤਾਬਕ ਇਟਾਲੀਅਨ ਹਵਾਈ ਫੌਜ ਦਾ ਡਰੋਨ ਨਾਲ ਸੰਪਰਕ ਟੁੱਟ ਗਿਆ ਸੀ ਜੋ ਬਾਅਦ ਵਿਚ ਲੀਬੀਆ ਦੇ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ। ਜਨਰਲ ਸਟਾਫ ਨੇ ਇਕ ਬਿਆਨ ਵਿਚ ਕਿਹਾ,''ਡਰੋਨ ਲੀਬੀਆ ਦੇ ਅਧਿਕਾਰੀਆਂ ਦੀ ਉਡਾਣ ਦੀ ਯੋਜਨਾ ਦਾ ਪਾਲਣ ਕਰ ਰਿਹਾ ਸੀ।'' 

ਇਸ ਤੋਂ ਪਹਿਲਾਂ ਫਿਲਡ ਮਾਰਸ਼ਲ ਖਲੀਫਾ ਹਫਤਾਰ ਦੀ ਅਗਵਾਈ ਵਾਲੀ ਲੀਬੀਆਈ ਰਾਸ਼ਟਰੀ ਫੌਜ (ਐੱਲ.ਐੱਨ.ਏ.) ਨੇ ਦੇਸ਼ ਦੇ ਪੱਛਮੀ ਹਿੱਸੇ ਵਿਚ ਇਟਲੀ ਦੇ ਇਕ ਮਨੁੱਖ ਰਹਿਤ ਡਰੋਨ ਨੂੰ ਨਸ਼ਟ ਕਰਨ ਦਾ ਦਾਅਵਾ ਕੀਤਾ ਸੀ। ਐੱਲ.ਐੱਨ.ਏ. ਦੇ ਬੁਲਾਰੇ ਅਹਿਮਦ ਮਿਸਮਾਰੀ ਨੇ ਵੀਰਵਾਰ ਨੂੰ ਕਿਹਾ ਕਿ ਐੱਲ.ਐੱਨ.ਏ. ਦੀ ਹਵਾਈ ਫੌਜ ਨੇ ਇਟਲੀ ਦੇ ਡਰੋਨ ਨੂੰ ਨਸ਼ਟ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਐੱਲ.ਐੱਨ.ਏ. ਦੇ ਸੁਪਰੀਮ ਕਮਾਂਡਰ ਇਸ ਮਾਮਲੇ ਵਿਚ ਇਟਲੀ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ ਕਿ ਇਸ ਦਾ ਡਰੋਨ ਕਿਵੇਂ ਲੀਬੀਆਈ ਹਵਾਈ ਖੇਤਰ ਵਿਚ ਦਾਖਲ ਹੋ ਗਿਆ। 

ਐੱਲ.ਐੱਨ.ਏ. ਪੱਛਮੀ ਆਧਾਰਿਤ ਰਾਸ਼ਟਰੀ ਸਮਝੌਤੇ ਦੀ ਲੀਬੀਆ ਸਰਕਾਰ (ਜੀ.ਐੱਨ.ਏ.) ਦੇ ਪ੍ਰਤੀ ਵਫਾਦਾਰ ਬਲਾਂ ਦੇ ਨਾਲ ਸੰਘਰਸ਼ ਵਿਚ ਲੱਗਿਆ ਹੋਇਆ ਹੈ। ਦੋਵੇਂ ਪੱਖਾਂ ਵਿਚ ਤਣਾਅ ਅਪ੍ਰੈਲ ਵਿਚ ਵੱਧ ਗਿਆ ਸੀ ਜਦੋਂ ਹਫਤਾਰ ਦੀ ਅਗਵਾਈ ਵਾਲੀ ਫੌਜ ਨੇ ਜੀ.ਐੱਨ.ਏ. ਦੇ ਪ੍ਰਤੀ ਵਫਾਦਾਰ ਬਲਾਂ ਨਾਲ ਤ੍ਰਿਪੋਲੀ ਦੀ ਰਾਜਧਾਨੀ 'ਤੇ ਕਬਜ਼ਾ ਹਾਸਲ ਕਰਨ ਲਈ ਹਮਲਵਾਰ ਮੁਹਿੰਮ ਸ਼ੁਰੂ ਕੀਤੀ।


Vandana

Content Editor

Related News