ਇੰਡੀਅਨ ਕਮਿਊਨਿਟੀ ਇਨ ਲਾਸੀਓ ਨੇ ਬਚਾਅ ਲਈ ਦਿੱਤੇ ਮਾਸਕ

Saturday, May 09, 2020 - 05:32 PM (IST)

ਇੰਡੀਅਨ ਕਮਿਊਨਿਟੀ ਇਨ ਲਾਸੀਓ ਨੇ ਬਚਾਅ ਲਈ ਦਿੱਤੇ ਮਾਸਕ

ਰੋਮ (ਕੈਂਥ): ਇਟਲੀ ਵਿੱਚ ਵੀ ਕੋਰੋਨਾਵਾਇਰਸ ਤਬਾਹੀ ਦੀਆਂ ਸਭ ਹੱਦਾਂ ਤੋੜਦਾ ਜਾ ਰਿਹਾ ਹੈ ਤੇ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਦਰਦਨਾਕ ਮੌਤ ਦੇ ਚੁੱਕਾ ਹੈ।ਇਸ ਤਬਾਹੀ ਨਾਲ ਦੇਸ਼ ਦੀ ਆਰਥਿਕਤਾ ਵੱਡੇ ਪੱਧਰ 'ਤੇ ਡਮਮਗਾ ਰਹੀ ਹੈ ਤੇ ਇਟਲੀ ਦਾ ਪੰਜਾਬੀ ਭਾਈਚਾਰਾ, ਧਾਰਮਿਕ ਸੰਸਥਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਇਟਲੀ ਦੀ ਇਸ ਔਖੀ ਘੜੀ ਵਿੱਚ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਅੱਗੇ ਆ ਰਹੀਆਂ ਹਨ।ਇਸ ਤਰ੍ਹਾਂ ਹੀ ਲਾਸੀਓ ਸੂਬੇ ਦੀ ਸਿਰਮੌਰ ਮਜ਼ਦੂਰ ਜੱਥੇਬੰਦੀ ਇੰਡੀਅਨ ਕਮਿਊਨਿਟੀ ਇਨ ਲਾਸੀਓ ਵੱਲੋਂ ਤੇਰਾਚੀਨਾ ਇਲਾਕੇ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਕੋਵਿਡ-19 ਤੋਂ ਬਚਾਅ ਲਈ ਨਗਰ ਕੌਂਸਲ ਤੇਰਾਚੀਨਾ ਨੂੰ ਵੱਡੀ ਮਾਤਰਾ ਵਿੱਚ ਮਾਸਕ ਦਿੱਤੇ।

PunjabKesari

ਇਸ ਸੰਬਧੀ ਗੁਰਮੁੱਖ ਵਿੱਚ ਹਜ਼ਾਰਾ ਪ੍ਰਧਾਨ ਇੰਡੀਅਨ ਕਮਿਊਨਿਟੀ ਲਾਸੀਓ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਸਦਾ ਹੀ ਮਨੁੱਖਤਾ ਦੇ ਭਲੇ ਲਈ ਕਾਰਜ ਕਰਦੀ ਹੈ ਤੇ ਇਸ ਸਮੇਂ ਜਦੋਂ ਇਟਲੀ ਉਪੱਰ ਮਾੜਾ ਸਮਾਂ ਚੱਲ ਰਿਹਾ ਹੈ। ਅਸੀਂ ਸਮੁੱਚਾ ਭਾਰਤੀ ਭਾਈਚਾਰਾ ਇਟਾਲੀਅਨ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ।ਉਹਨਾਂ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਉਹਨਾਂ ਆਪਣੀ ਸੰਸਥਾ ਵੱਲੋਂ ਸਥਾਨਕ ਸਿਹਤ ਵਿਭਾਗ ਨੂੰ ਇਹ ਅਪੀਲ ਕੀਤੀ ਹੈ ਕਿ ਜੇਕਰ ਲਾਸੀਓ ਸੂਬੇ ਵਿੱਚ ਕਿਸੇ ਨੂੰ ਹਸਪਤਾਲ ਵਿੱਚ ਖੂਨ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਦੀ ਸੰਸਥਾ ਸੇਵਾ ਵਿੱਚ ਹੈ ਜਿਸ ਕਿਸੇ ਨੂੰ ਵੀ ਅਜਿਹੀ ਕਿਸੇ ਮਦਦ ਦੀ ਲੋੜ ਹੈ ਤਾਂ ਉਹਨਾਂ ਨੂੰ ਜ਼ਰੂਰ ਦੱਸਿਆ ਜਾਵੇ।ਇਸ ਸੇਵਾ ਲਈ ਮੇਅਰ ਤੇਰਾਚੀਨਾ ਮੈਡਮ ਤੀਨਤਰੀ ਨੇ ਉਚੇਚਾ ਧੰਨਵਾਦ ਕੀਤਾ।ਇਸ ਮੌਕੇ ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਹੋਰ ਮੈਂਬਰ ਵੀ ਮੌਜੂਦ ਸਨ।
 


author

Vandana

Content Editor

Related News