ਇਟਲੀ : ਨੋਵੇਲਾਰਾ ਵਿਖੇ ਕਰਵਾਏ ਗਏ ਕੀਰਤਨ ਅਤੇ ਕਵੀਸ਼ਰੀ ਮੁਕਾਬਲੇ

Tuesday, Mar 19, 2024 - 03:18 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸਿੱਖੀ ਦੇ ਬੂਟੇ ਨੂੰ ਪ੍ਰਫੁਲੱਤ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ। ਇਟਲੀ ਵਿੱਚ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸਿੱਖੀ ਸੇਵਾ ਸੁਸਾਇਟੀ ਦੁਆਰਾ ਵੀ ਸਿੱਖ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਸੰਸਥਾਂ ਨੇ ਆਪਣੀ ਵਰੇਗੰਢ ਮਨਾਉਂਦਿਆ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ (ਰਿਜੋਇਮੀਲੀਆ) ਵਿਖੇ ਕੀਰਤਨ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ।

PunjabKesari

ਪੜ੍ਹੋ ਇਹ ਅਹਿਮ ਖ਼ਬਰ-UK ਵੱਲੋਂ ਵੱਡੀ ਕਾਰਵਾਈ, ਖਾਲਿਸਤਾਨੀ ਸੰਗਠਨ ਤੇ TV ਚੈਨਲਾਂ ਸਣੇ ਕੁਝ ਨੇਤਾਵਾਂ 'ਤੇ ਲੱਗੇਗੀ ਪਾਬੰਦੀ

ਇਟਲੀ ਦੇ ਅਲੱਗ-ਅਲੱਗ ਖੇਤਰਾਂ ਤੋਂ ਵੱਖ-ਵੱਖ ਉਮਰ ਜਿਸ ਵਿੱਚ 9 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਬੱਚੇ ਅਤੇ ਨੌਜਵਾਨ ਸ਼ਾਮਲ ਸਨ, ਦੇ 4 ਗਰੁੱਪਾਂ ਵਿੱਚ ਮੁਕਾਬਲੇ ਕਰਵਾਏ ਗਏ। ਇਸ ਵਿੱਚ ਬੱਚਿਆਂ ਦੇ 77 ਜੱਥਿਆਂ ਨੇ ਭਾਗ ਲਿਆ। ਇਹ ਮੁਕਾਬਲੇ ਦੇਰ ਰਾਤ ਤੱਕ ਚੱਲਦੇ ਰਹੇ। ਜਿਨ੍ਹਾਂ ਵਿੱਚ ਜੇਤੂ ਜੱਥਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਤੋਂ ਇਲਾਵਾ ਸਾਰੇ ਹੀ ਭਾਗ ਲੈਣ ਵਾਲੇ ਜੱਥਿਆਂ ਨੂੰ ਟਰਾਫੀਆਂ ਦਿੱਤੀਆੰ ਗਈਆਂ। ਇਸ ਮੌਕੇ ਇਟਾਲੀਅਨ ਲੋਕਾਂ ਦਾ ਗਰੁੱਪ ਵੀ ਇਸ ਸਮਾਗਮ ਵਿੱਚ ਸਿੱਖੀ ਵਿਚਾਰਧਾਰਾ ਦੀ ਜਾਣਕਾਰੀ ਪ੍ਰਾਪਤ ਕਰਨ ਹਿੱਤ ਵੀ ਸ਼ਾਮਿਲ ਹੋਇਆ। ਭਾਈ ਮਨੀ ਸਿੰਘ ਦਸਤਾਰ ਸੇਵਾ ਕੈਂਪ ਦੁਆਰਾ ਦਸਤਾਰਾਂ ਦੀ ਸੇਵਾ ਕੀਤੀ ਗਈ, ਜਿਨ੍ਹਾਂ ਪਾਸੋਂ ਗੋਰਿਆ ਨੇ ਵੀ ਦਸਤਾਰਾਂ ਸਜਾਈਆਂ। ਇਸ ਮੌਕੇ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਪ੍ਰਤੀ ਪ੍ਰਦਰਸ਼ਨੀ ਵੀ ਲਗਾਈ ਗਈ। ਜਿਸਨੂੰ ਸਾਰਿਆਂ ਬੜੇ ਹੀ ਗਹੁ ਨਾਲ ਦੇਖਿਆ। ਸਿੱਖੀ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਗਲੇ ਸਾਲ ਇਨ੍ਹਾਂ ਮੁਕਾਬਲਿਆਂ ਨੂੰ ਨਵੇਂ ਨਿਯਮਾਂ ਤਹਿਤ ਕਰਵਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News