ਇਟਲੀ ''ਚ ਭਾਰਤੀ ਅੰਬੈਂਸੀ ਵੱਲੋਂ ਮਨਾਇਆ ਜਾਵੇਗਾ 73ਵਾਂ ਆਜ਼ਾਦੀ ਦਿਹਾੜਾ

08/08/2019 12:39:16 PM

ਰੋਮ/ਇਟਲੀ (ਕੈਂਥ)— ਭਾਰਤੀ ਅੰਬੈਂਸੀ ਰੋਮ (ਇਟਲੀ) ਵੱਲੋਂ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਭਾਰਤ ਦੇਸ਼ ਦਾ 73ਵਾਂ ਸੁਤੰਤਰਤਾ ਦਿਵਸ 15 ਅਗਸਤ ਦਿਨ ਵੀਰਵਾਰ ਨੂੰ ਬਹੁਤ ਹੀ ਜੋਸ਼ੀਲੇ ਢੰਗ ਨਾਲ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਆਜ਼ਾਦੀ ਦਿਵਸ ਭਾਰਤੀ ਅੰਬੈਂਸੀ ਇਟਲੀ ਦੇ ਰਾਜਦੂਤ ਮੈਡਮ ਰੀਨਤ ਸੰਧੂ ਦੇ ਗ੍ਰਹਿ ਵਿੱਲਾ ਵਿਨਿਆਰੋਲਾ ਰੋਮ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਸਵੇਰੇ 10 ਵਜੇ ਮੈਡਮ ਰੀਨਤ ਸੰਧੂ ਵੱਲੋਂ ਭਾਰਤੀ ਤਿਰੰਗਾ ਲਹਿਰਾਇਆ ਜਾਵੇਗਾ। ਉਪਰੰਤ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਜਾਵੇਗਾ ਅਤੇ ਭਾਰਤ ਦੇ ਰਾਸ਼ਟਰਪਤੀ ਵਲੋਂ ਰਾਸ਼ਟਰ ਦੇ ਨਾਮ ਸੰਦੇਸ਼ ਪੜ੍ਹ ਕੇ ਸੁਣਾਇਆ ਜਾਵੇਗਾ।

ਇਸ ਮੌਕੇ ਭਾਰਤੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਸਮਾਗਮ ਵੀ ਹੋਵੇਗਾ, ਜਿਸ ਵਿੱਚ ਨੰਨੇ-ਮੁੰਨੇ ਭਾਰਤੀ ਬੱਚੇ ਆਪਣੀ ਕਲਾ ਦੇ ਜੌਹਰ ਦਿਖਾਉਣਗੇ।ਸਮਾਰੋਹ ਉਪੰਰਤ ਭਾਰਤੀ ਖਾਣਿਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।ਭਾਰਤੀ ਅੰਬੈਂਸੀ ਰੋਮ ਦੇ ਸਟਾਫ਼ ਵੱਲੋਂ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਇਸ 73ਵੇਂ ਸੁਤੰਤਰਤਾ ਦਿਵਸ ਨੂੰ ਰਲ-ਮਿਲ ਮਨਾਉਣ ਦੀ ਅਪੀਲ ਕੀਤੀ ਗਈ ਹੈ।ਸਮਾਰੋਹ ਵਿੱਚ ਸਮੂਲੀਅਤ ਕਰਨ ਵਾਲੇ ਸਾਰੇ ਮਹਿਮਾਨਾਂ ਨੂੰ ਫੋਟੋ ਪਹਿਚਾਣ ਲਿਆਉਣ ਦੀ ਵਿਸ਼ੇਸ਼ ਤਾਕੀਦ ਹੈ।


Vandana

Content Editor

Related News