ਇਟਲੀ : ਭਾਰਤੀ ਕੌਸਲੇਟ ਜਰਨਲ ਆਫ ਮਿਲਾਨ ਵਿਖੇ ਮਨਾਇਆ ਭਾਰਤ ਦਾ 75ਵਾਂ ਆਜ਼ਾਦੀ ਦਿਹਾੜਾ
Monday, Aug 16, 2021 - 03:28 PM (IST)
![ਇਟਲੀ : ਭਾਰਤੀ ਕੌਸਲੇਟ ਜਰਨਲ ਆਫ ਮਿਲਾਨ ਵਿਖੇ ਮਨਾਇਆ ਭਾਰਤ ਦਾ 75ਵਾਂ ਆਜ਼ਾਦੀ ਦਿਹਾੜਾ](https://static.jagbani.com/multimedia/2021_8image_15_26_198201235untitled55.jpg)
ਰੋਮ/ਮਿਲਾਨ (ਕੈਂਥ, ਚੀਨੀਆਂ)-ਭਾਰਤੀ ਕੌਸਲੇਟ ਜਰਨਲ ਆਫ ਮਿਲਾਨ ਅਤੇ ਸ਼੍ਰੀ ਦੁਰਗਿਆਣਾ ਮੰਦਿਰ ਕਸਤਲਵੇਰਦੇ ਕਰੇਮੋਨਾ ਇਟਲੀ ’ਚ ਭਾਰਤ ਦਾ 75ਵਾਂ ਆਜ਼ਾਦੀ ਦਿਹਾੜਾ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ । ਭਾਰਤੀ ਕੌਸਲੇਟ ਜਰਨਲ ਆਫ ਮਿਲਾਨ ਵਿਖੇ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਨਿਲ ਕੁਮਾਰ ਵੱਲੋਂ ਨਿਭਾਈ ਗਈ।
ਇਸ ਦੌਰਾਨ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ ਉਪੰਰਤ ਭਾਰਤ ਦੇ ਰਾਸ਼ਟਰਪਤੀ ਦਾ ਭਾਰਤੀਆਂ ਲਈ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ ਅਤੇ ਸਮੂਹ ਸਟਾਫ ਵੱਲੋਂ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ । ਉਧਰ ਸ਼੍ਰੀ ਦੁਰਗਿਆਣਾ ਮੰਦਿਰ ਕਸਤਲਵੇਰਦੇ ਕਰੇਮੋਨਾ ਵਿਖੇ ਵੀ ਤਿਰੰਗਾ ਲਹਰਾਉਣ ਉਪਰੰਤ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਤੇ ਸਾਰਾ ਮੰਦਿਰ ਹਾਲ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਨਾਲ ਗੂੰਜ ਉੱਠਿਆ।