ਇਟਲੀ ਦੇ ਸ਼ਹਿਰ ਬੈਰਗਾਮੋ ਨੇ ਧਾਰਿਆ ਆਨੰਦਪੁਰ ਸਾਹਿਬ ਦੇ ਕਿਲੇ ਦਾ ਰੂਪ

04/02/2019 2:53:05 PM

ਰੋਮ/ਇਟਲੀ (ਕੈਂਥ)— ਇਟਲੀ ਦੇ ਬੈਰਗਾਮੋ ਦਾ ਸ਼ਹਿਰ ਕੋਰਤੇਨੋਵਾ ਉਦੋਂ ਆਨੰਦਪੁਰ ਸਾਹਿਬ ਦਾ ਰੂਪ ਧਾਰ ਗਿਆ ਜਦੋਂ ਹਜ਼ਾਰਾਂ ਦੀ ਗਿਣਤੀ ਵਿਚ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਖਾਲਸੀਏ ਰੂਪ ਵਿਚ ਹੋਲਾ ਮਹੱਲਾ ਦਿਵਸ ਮਨਾਇਆ। ਇਸ ਦੇ ਨਾਲ ਹੀ ਫੌਜਾਂ ਨੇ ਖਾਲਸੇ ਦਾ ਉਹੀ ਰੂਪ ਵਿਦੇਸ਼ਾਂ ਵਿਚ ਵੀ ਬਰਕਰਾਰ ਰੱਖਿਆ, ਜੋ ਆਨੰਦਪੁਰ ਦੀ ਧਰਤੀ 'ਤੇ ਅੱਜ ਵੀ ਖਾਲਸੇ ਦੀਆਂ ਲਾਡਲੀਆਂ ਫੌਜਾਂ ਰੱਖਦੀਆਂ ਹਨ । ਅੱਜ ਉੱਤਰੀ ਇਟਲੀ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਰਲਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਪੰਜਾਬ ਤੋਂ ਆਏ ਹੋਏ ਬਾਬਾ ਅਵਤਾਰ ਸਿੰਘ ਜੀ ਦੀ ਨਿਗਰਾਨੀ ਹੇਠ ਇਟਲੀ ਦੇ ਸ਼ਹਿਰ ਬੈਰਗਾਮੋ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰਦੁਆਰਾ ਸਾਹਿਬ ਕੋਰਤਾਨੋਵਾ ਵਿਖੇ ਖਾਲਸੇ ਦਾ ਅਟੁਟ ਅੰਗ ਹੋਲਾ ਮਹੱਲਾ ਪੂਰੇ ਜ਼ੋਸ਼ ਨਾਲ ਕੱਢਿਆ। 

ਇਸ ਵਿਚ ਪੂਰੇ ਇਟਲੀ ਤੋਂ ਆਈਆਂ ਹੋਈਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਹੋਲੇ ਮਹੱਲੇ ਵਿਚ ਸੰਗਤਾਂ ਦੀ ਗਿਣਤੀ ਲੱਗਭਗ ਦੱਸ ਹਜ਼ਾਰ ਤੱਕ ਪਹੁਚ ਗਈ । ਜਿੱਥੇ ਪ੍ਰਬੰਧਕਾਂ ਨੂੰ ਐਨੀ ਵੱਡੀ ਗਿਣਤੀ ਵਿਚ ਆਈਆਂ ਹੋਈਆਂ ਸੰਗਤਾਂ ਨੂੰ ਸੰਭਾਲਣਾ ਔਖਾ ਹੋ ਗਿਆ, ਉੱਥੇ ਸੰਗਤਾਂ ਨੂੰ ਲੰਗਰਾਂ ਦੀ ਸੇਵਾ ਵਿਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ । ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਆਏ ਹੋਏ ਬਾਬਾ ਅਵਤਾਰ ਸਿੰਘ ਜੀ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸ਼ਸ਼ਤਰਾਂ ਦੇ ਦਰਸ਼ਨ  ਆਈਆਂ ਹੋਈਆਂ ਸੰਗਤਾਂ ਨੂੰ ਕਰਾ ਕੇ ਨਿਹਾਲ ਕੀਤਾ ਅਤੇ ਨਾਲ ਹੀ ਨਾਮ ਸਿਮਰਨ ਨਾਲ ਜੋੜ ਕੇ ਸੰਗਤਾਂ ਦਾ ਸਮਾਂ ਵੀ ਸੁਹੇਲਾ ਕੀਤਾ । 

PunjabKesari

ਬਾਬਾ ਅਵਤਾਰ ਸਿੰਘ ਜੀ ਨੇ ਇਟਲੀ ਦੀਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦੀ ਬੇਨਤੀ ਕਰਦਿਆਂ ਹੋਇਆ ਕਿਹਾ ਕਿ ਨਾਮ ਦੀ ਕਮਾਈ ਕਰੋ ਤਾਂ ਹੀ ਗੁਰੂਘਰ ਪ੍ਰਵਾਨ ਹੋਵੇਗੇ । ਇਸ ਸਮੇਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਖਾਲਸੀ-ਏ ਰੂਪ ਵਿਚ ਹੋਲਾ ਮਹੱਲਾ ਕੱਢਿਆ। ਇਸ ਸਾਰੇ ਸਮਾਗਮ ਵਿਚ ਸਵਿਟਜ਼ਰਲੈਂਡ ਤੋਂ ਲਿਆਂਦਾ ਹੋਇਆ ਬਾਜ਼ ਅਤੇ ਘੋੜ ਸਵਾਰੀ, ਤੀਰ ਅੰਦਾਜ਼ੀ ਅਤੇ ਗਤਕਾ ਦੇ ਜੋਹਰ ਸੰਗਤਾਂ ਦੀ ਖਿੱਚ ਦਾ ਕੇਂਦਰ ਬਿੰਦੂ ਰਿਹਾ ।ਜਿੱਥੇ ਇਟਲੀ ਵਿਚ ਐਡੇ ਵੱਡੇ ਪੱਧਰ ਤੇ ਹੋਲਾ ਮਹੱਲਾ ਦਿਵਸ ਮਨਾਉਣਾ ਪ੍ਰਬੰਧਕਾਂ ਲਈ ਵੱਡੀ ਖੁਸ਼ੀ ਦੀ ਤੇ ਵਧਾਈ ਦੀ ਗੱਲ ਹੈ ਉੱਥੇ ਇਸ ਸਾਰੇ ਸਮਾਗਮ ਵਿਚ ਪੰਜਾਬੀ ਤੇ ਇਟਾਲੀਅਨ ਮੀਡੀਆ ਨੇ ਵੀ ਵਿਸ਼ੇਸ਼ ਤੌਰ 'ਤੇ ਇਸ ਹੋਲੇ ਮਹੱਲੇ ਦੀ ਕਵਰੇਜ਼ ਕੀਤੀ । ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਵੱਖ-ਵੱਖ ਰਾਗੀ ਤੇ ਢਾਡੀ ਜੱਥਿਆਂ ਨੇ ਸੰਗਤਾਂ ਨੂੰ ਜੋੜਿਆ ।


Kainth

Reporter

Related News