ਇਟਲੀ ''ਚ ਕੋਵਿਡ-19 ਦੇ ਕੇਸ ਮੁੜ ਵਧਣ ''ਤੇ ਸਰਕਾਰ ਨੇ ਕੀਤੀ ਸਖ਼ਤੀ

Thursday, Oct 15, 2020 - 01:53 PM (IST)

ਇਟਲੀ ''ਚ ਕੋਵਿਡ-19 ਦੇ ਕੇਸ ਮੁੜ ਵਧਣ ''ਤੇ ਸਰਕਾਰ ਨੇ ਕੀਤੀ ਸਖ਼ਤੀ

ਰੋਮ/ਇਟਲੀ (ਕੈਂਥ): ਇਟਲੀ ਵਿੱਚ ਮੁੜ ਤੋਂ ਕੋਵਿਡ-19 ਦੇ ਕੇਸ ਵਧਣ ਨਾਲ ਇਟਲੀ ਸਰਕਾਰ ਕਾਫ਼ੀ ਚੌਕੰਨੀ ਨਜਰ ਆ ਰਹੀ ਹੈ। ਹਾਲਾਂਕਿ ਆਏ ਦਿਨ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਪਰ ਫਿਰ ਵੀ ਇਟਲੀ ਸਰਕਾਰ ਕਾਫੀ ਮੁਸਤੈਦੀ ਨਾਲ ਕੰਮ ਕਰਦੀ ਨਜ਼ਰ ਆ ਰਹੀ ਹੈ। ਸਰਕਾਰ ਵਲੋਂ ਬੀਤੀ ਰਾਤ ਕਾਨੂੰਨ ਵਿੱਚ ਸਖ਼ਤੀ ਵਰਤਦਿਆਂ ਹੋਰ ਨਵੇਂ ਨਿਯਮਾਂ ਤਹਿਤ ਸਖ਼ਤੀ ਵਰਤਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। 

ਪੜ੍ਹੋ ਇਹ ਅਹਿਮ ਖਬਰ- ਇਹਨਾਂ 3 ਦੇਸ਼ਾਂ ਲਈ ਆਸਟ੍ਰੇਲੀਆ ਨੇ ਸ਼ੁਰੂ ਕੀਤੀਆਂ ਹਵਾਈ ਸੇਵਾਵਾਂ

ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੈ ਕੌਂਤੇ ਅਤੇ ਸਿਹਤ ਮੰਤਰੀ ਰਬੇਰਤੋ ਵਲੋਂ ਜਾਰੀ ਕੀਤੇ ਗਏ ਕੋਰੋਨਾਵਾਇਰਸ ਦੇ ਨਿਯਮਾਂ ਤਹਿਤ 14 ਅਕਤੂਬਰ ਤੋਂ 13 ਨਵੰਬਰ ਅਗਲੇ 30 ਦਿਨ ਤੱਕ ਨਵੇਂ ਕਾਨੂੰਨ ਨਿਯਮ ਲਾਗੂ ਰਹਿਣਗੇ, ਜਿਸ ਵਿੱਚ ਪੂਰੀ ਇਟਲੀ ਵਿੱਚ ਘਰਾਂ ਅਤੇ ਘਰਾਂ ਤੋਂ ਬਾਹਰ ਕੋਈ ਵੀ ਪ੍ਰਾਈਵੇਟ ਪਾਰਟੀਆਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਬਾਰ, ਰੈਸਟੋਰੈਂਟ ਰਾਤ 12 ਵਜੇ ਤੱਕ ਬੰਦ ਹੋਣਗੇ। ਸਕੂਲ ਨਾਲ ਸੰਬੰਧਿਤ ਵਿਦਿਆਰਥੀਆਂ ਦੀਆ ਯਾਤਰਾਵਾਂ 'ਤੇ ਪਾਬੰਦੀ, ਮਾਸਕ ਪਾਉਣਾ ਅਤੀ ਜ਼ਰੂਰੀ ਕਰ ਦਿੱਤਾ ਗਿਆ ਹੈ। ਵਿਆਹ, ਸ਼ਾਦੀਆ, ਕੁੜਮਾਈ ਅਤੇ ਖੁਸ਼ੀ-ਗਮੀ ਦੇ ਮੌਕਿਆਂ 'ਤੇ 30 ਵਿਆਕਤੀ ਹੀ ਸ਼ਾਮਿਲ ਹੋ ਸਕਦੇ ਹਨ। ਦੂਜੇ ਪਾਸੇ ਯੂਰਪ ਵਿੱਚ ਆਏ ਦਿਨ ਕੋਰੋਨਾਵਾਇਰਸ ਦੇ ਅੰਕੜਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- UNHRC 'ਚ ਰੂਸ ਅਤੇ ਚੀਨ ਜਿੱਤੇ, ਸਾਊਦੀ ਅਰਬ ਹਾਰਿਆ

ਪ੍ਰਧਾਨ ਮੰਤਰੀ ਜੁਸੈਂਪੇ ਕੌਂਤੇ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਤਾਲਾਬੰਦੀ ਨੂੰ ਟਾਲਣ ਅਤੇ ਆਰਥਿਕਤਾ ਦੀ ਰੱਖਿਆ ਕਰਨ ਦਾ ਟੀਚਾ ਰੱਖ ਰਹੀ ਹੈ। ਉਪਾਅ ਲਾਗੂ ਕਰਨ ਬਾਰੇ ਵਿਰੋਧੀ ਧਿਰ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾਵੇਗਾ। ਕੌਂਤੇ ਨੇ ਇਹ ਵੀ ਕਿਹਾ ਕਿ “ਸਕੂਲਾਂ ਨੂੰ ਬੰਦ ਕਰਨ ਦਾ ਹਾਲੇ ਕੋਈ ਵਿਚਾਰ ਨਹੀਂ ਹੈ, ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਸਰਕਾਰ ਮੁੜ ਦੁਬਾਰਾ ਤਾਲਾਬੰਦੀ ਲਗਾਉਣ ਦੇ ਹੱਕ ਵਿੱਚ ਨਹੀਂ ਹੈ। ਜਨਤਕ ਆਵਾਜਾਈ ਬਾਰੇ ਉਹਨਾਂ ਨੇ ਕਿਹਾ "ਸਥਿਤੀ ਨਾਜ਼ੁਕ ਹੈ ਅਤੇ ਅਸੀਂ ਇਸ ਦੀ ਨਿਰੰਤਰ ਨਿਗਰਾਨੀ ਕਰਾਂਗੇ। ਜੇਕਰ ਹਾਲਤਾਂ ਵਿੱਚ ਸੁਧਾਰ ਨਾ ਹੋਇਆ ਤਾਂ ਹੋਰ ਸਖ਼ਤੀ ਵਰਤੀ ਜਾਵੇਗੀ।


author

Vandana

Content Editor

Related News