ਇਟਲੀ : ਹਵੇਲੀ ਰੈਸਟੋਰੈਟ ਵਿਖੇ ਮਨਾਇਆ ਗਿਆ ਤੀਆਂ ਤੀਜ ਦੀਆਂ ਦਾ ਤਿਉਹਾਰ

Tuesday, Sep 15, 2020 - 10:14 AM (IST)

ਇਟਲੀ : ਹਵੇਲੀ ਰੈਸਟੋਰੈਟ ਵਿਖੇ ਮਨਾਇਆ ਗਿਆ ਤੀਆਂ ਤੀਜ ਦੀਆਂ ਦਾ ਤਿਉਹਾਰ

ਰੋਮ/ਇਟਲੀ (ਕੈਂਥ): ਇਟਲੀ ਦੇ ਜ਼ਿਲ੍ਹਾ ਬਰੇਸੀਆ ਦੇ ਕਸਬਾ ਬਨੋਲੋ ਮੇਲਾ ਦੇ ਹਵੇਲੀ ਰੈਸਟੋਰੈਟ ਵਿਖੇ ਪੰਜਾਬੀ ਸਭਿਆਚਾਰ ਦੀਆਂ ਬਾਤਾਂ ਪਉਂਦਾ ਤੀਆਂ ਤੀਜ ਦੀਆਂ ਦਾ ਤਿਉਹਾਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਜਿਸ ਵਿਚ ਪੰਜਾਬੀ ਪਹਿਰਾਵੇ ਵਿਚ ਸੱਜੀਆਂ ਮੁਟਿਆਰਾਂ ਨੇ ਗਿੱਧਾ, ਭੰਗੜਾ ਤੇ ਬੋਲੀਆਂ ਨਾਲ ਖੂਬ ਰੰਗ ਬੰਨਿਆ। ਇਸ ਵਿਚ ਨੰਨੇ-ਮੁੰਨੇ ਬੱਚਿਆਂ ਵੱਲੋਂ ਵੀ ਪੰਜਾਬੀ ਗੀਤਾਂ 'ਤੇ ਦਿਲ ਟੁੰਬਣ ਵਾਲੀ ਪੇਸ਼ਕਾਰੀ ਕੀਤੀ ਗਈ।

ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ ਈਰਾਨ ਨੂੰ ਧਮਕੀ, ਜੇਕਰ ਕੀਤਾ ਹਮਲਾ ਤਾਂ ਕਰਾਂਗੇ ਇਕ ਹਜ਼ਾਰ ਗੁਣਾ ਵੱਡਾ ਹਮਲਾ

ਉਪਰੰਤ ਪੰਜਾਬੀ ਮੁਟਿਆਰਾਂ ਵੱਲੋਂ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਗਾਣਿਆਂ 'ਤੇ ਸੋਲੋ ਪਰਫਾਰਮੈਂਸ ਪੇਸ਼ ਕਰਕੇ ਵੀ ਸਭ ਦੀ ਵਾਹ-ਵਾਹ ਖੱਟੀ ਅਤੇ ਅਖੀਰ ਵਿਚ ਸਮੂਹ ਮੁਟਿਆਰਾਂ ਨੇ ਪੰਜਾਬੀ ਗੀਤਾਂ ਤੇ ਨੱਚ ਨੱਚ ਕੇ ਧਰਤੀ ਹਿਲਾ ਦਿੱਤੀ। ਇਸ ਮੇਲੇ ਦੀ ਮੁੱਖ ਪ੍ਰਬੰਧਕ ਮੈਡਮ ਹਨੀ ਗਰੇਵਾਲ ਨੇ ਇਹ ਪ੍ਰੋਗਰਾਮ ਕਾਮਯਾਬ ਕਰਨ ਲਈ ਸਭ ਦਾ ਧੰਨਵਾਦ ਕੀਤਾ।


author

Vandana

Content Editor

Related News