ਇਟਲੀ: ਵਿਸ਼ਾਲ ਭਗਵਤੀ ਜਾਗਰਣ ''ਚ ਦੂਰ-ਦੂਰ ਤੋਂ ਪੁੱਜੇ ਸ਼ਰਧਾਲੂ

Tuesday, Jul 12, 2022 - 12:32 PM (IST)

ਇਟਲੀ: ਵਿਸ਼ਾਲ ਭਗਵਤੀ ਜਾਗਰਣ ''ਚ ਦੂਰ-ਦੂਰ ਤੋਂ ਪੁੱਜੇ ਸ਼ਰਧਾਲੂ

ਮਿਲਾਨ/ਇਟਲੀ (ਸਾਬੀ ਚੀਨੀਆ,ਕੈਥ): ਇਟਲੀ ਦੀ ਰਾਜਧਾਨੀ ਦੇ ਨਾਲ ਲੱਗਦੇ ਕਸਬਾ ਲਵੀਨੀਉ ਦੇ ਸ੍ਰੀ ਸਨਾਤਨ ਧਰਮ ਮੰਦਿਰ ਵਿਚ ਸਥਾਨਿਕ ਸ਼ਰਧਾਲੂਆਂ ਵੱਲੋਂ ਵਿਸ਼ਾਲ ਭਗਤਵੀ ਜਾਰਗਣ ਕਰਵਾਇਆ ਗਿਆ। ਜਿਸ ਵਿਚ ਇਟਲੀ ਦੇ ਵੱਖ ਵੱਖ ਹਿੱਸਿਆਂ ਤੋਂ ਸ਼ਰਧਾਲੂ ਜਨ ਬੜੇ ਹੀ ਉਤਸ਼ਾਹ ਨਾਲ ਪੁੱਜੇ ਅਤੇ ਜਾਗਰਣ ਦੀਆਂ ਰੌਣਕਾਂ ਨੂੰ ਵਧਾਉਂਦੇ ਹੋਏ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ  ਪਹੁੰਚੇ ਹੋਏ ਹਜਾਰਾਂ ਸ਼ਰਧਾਲੂਆਂ ਵਿਚ ਰਾਜ ਗਾਇਕ ਕਾਲਾ ਪਨੇਸਰ ਜੀ, ਕਿਸ਼ੋਰੀ ਜੀ ਕੇ ਪ੍ਰਿਯੇ ਭਗਤ ਮੋਹਿਤ ਸ਼ਰਮਾ ਆਦਿ ਨੇ ਮਾਂ ਦੇ ਗੁਣਗਾਨ ਕਰਦੇ ਹੋਏ ਇਸ ਪਵਿੱਤਰ ਅਵਸਰ ਦੀਆਂ ਖੁਸ਼ੀਆਂ ਨੂੰ ਚਾਰ ਚੰਨ੍ਹ ਲਾ ਦਿੱਤੇ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਭਾਰਤ 'ਚ ਇਨਸਾਫ, ਸੈਕੂਲਰਤਾ, ਬਰਾਬਰਤਾ ਤੇ ਸਹਿਣਸ਼ੀਲਤਾ ਦਾ ਘਾਣ : ਰਾਜਰਤਨਾ, ਸਤਵਿੰਦਰਜੀਤ

ਜਦਕਿ ਸੁਨੀਲ ਕੁਮਾਰ ਯੂਕੇ ਅਤੇ ਪੰਡਿਤ ਰਮੇਸ਼ ਕੁਮਾਰ ਸ਼ਾਸਤਰੀ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰੀ ਲਗਵਾਈ। ਇਸ ਮੌਕੇ ਮੰਦਿਰ ਕਮੇਟੀ ਵੱਲੋ ਜਾਗਰਣ ਵਿਚ ਪੁੱਜੀਆਂ ਹੋਈਆਂ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਲਾਕੇ ਵਿਚ ਵੱਸਦੀਆਂ ਸਮੂਹ ਸੰਗਤਾਂ ਵੱਲੋਂ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਹੋਏ ਦੂਰ ਤੋਂ ਆਏ ਹੋਏ ਸ਼ਰਧਾਲੂਆਂ ਲਈ ਵੱਖ ਵੱਖ ਤਰ੍ਹਾਂ ਦੇ ਸਟਾਲ ਲਾਕੇ ਖਾਣ ਪੀਣ ਦੀਆਂ ਵਸਤਾਂ ਦੇ ਲੰਗਰ ਵੀ ਲਾਏ ਗਏ। ਇਸ ਮਹਾ ਜਾਗਰਣ ਨੂੰ ਦੁਨੀਆ ਦੇ ਵੱਖ ਵੱਖ ਹਿਸਿਆਂ ਵਿਚ ਬੈਠੇ ਸ਼ਰਧਾਲੂਆਂ ਤੱਕ ਪਹੁੰਚਾਉਣ ਲਈ "ਯੂਰਪ ਨਿਊਜ ਟੀਵੀ 'ਤੇ ਸਿੱਧਾ ਪ੍ਰਸਾਰਣ ਕੀਤਾ ਗਿਆ।


author

Vandana

Content Editor

Related News