ਇਟਲੀ ''ਚ ਕੋਰੋਨਾਵਾਇਰਸ ਦੀ ਤਬਾਹੀ ਨੂੰ ਪਿਆ ਮੋੜ ਪਰ ਖਤਰਾ ਹਾਲੇ ਨਹੀਂ ਟਲਿਆ

04/05/2020 3:43:33 PM

ਰੋਮ (ਕੈਂਥ): ਇਟਲੀ ਵਿੱਚ ਜਿਸ ਤਰ੍ਹਾਂ ਕੋਰੋਨਾਵਾਇਰਸ ਹਰ ਰੋਜ਼ ਸੈਂਕੜੇ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ ਉਸ ਨਾਲ ਇਟਲੀ ਦੇ ਲੋਕਾਂ ਦਾ ਜਨ-ਜੀਵਨ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਿਹਾ ਹੈ।ਕੋਰੋਨਾਵਾਇਰਸ ਨਾਮੁਰਾਦ ਬਿਮਾਰੀ ਨੇ ਜਿਸ ਤਰ੍ਹਾਂ ਇਟਲੀ ਦੇ ਲੋਕਾਂ ਦੇ ਹਾਸੇ ਖੋਹ ਕਿ ਉਹਨਾਂ ਨੂੰ ਮੰਜੇ ਉੱਪਰ ਪੈਣ ਲਈ ਬੇਵੱਸ ਕਰ ਦਿੱਤਾ ਅਜਿਹੀ ਬੇਵੱਸੀ ਸ਼ਾਇਦ ਹੀ ਇਹਨਾਂ ਲੋਕਾਂ ਨੇ ਪਹਿਲਾਂ ਕਦੀ ਦੇਖੀ ਹੋਵੇ।ਕੋਰੋਨਾਵਾਇਰਸ ਵੱਲੋਂ ਛੇੜੀ ਇਸ ਜੰਗ ਵਿੱਚ ਇਟਲੀ ਦੇ ਹੁਣ ਤੱਕ ਜਿੱਥੇ 15362 ਲੋਕਾਂ ਦੀ ਜਾਨ ਜਾ ਚੁੱਕੀ ਹੈ ਉੱਥੇ ਹੀ 77 ਤੋਂ ਵੱਧ ਡਾਕਟਰਾਂ ਨੂੰ ਵੀ ਕੋਰੋਨਾਵਾਇਰਸ ਮਰੀਜ਼ਾਂ ਦਾ ਇਲਾਜ ਕਰਦੇ ਦੌਰਾਨ ਦਰਦਨਾਕ ਮੌਤ ਦੇ ਚੁੱਕਾ ਹੈ ਪਰ ਇਸ ਦੇ ਬਾਵਜੂਦ ਦੇਸ਼ ਭਰ ਵਿੱਚ 20,996 ਲੋਕ ਮੌਤ ਰੂਪੀ ਕੋਰੋਨਾਵਾਇਰਸ ਦੇ ਪੰਜੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਬ੍ਰਿਟੇਨ 'ਚ 5 ਸਾਲਾ ਮਾਸੂਮ ਦੀ ਮੌਤ

ਬੇਸ਼ੱਕ ਪੂਰੀ ਇਟਲੀ ਵਿੱਚ 124632 ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਇਹਨਾਂ ਵਿੱਚੋਂ ਸਿਰਫ਼ 3994 ਮਰੀਜ਼ ਹੀ ਅਜਿਹੇ ਹਨ ਜਿਹੜੇ ਕਿ ਬਹੁਤ ਜ਼ਿਆਦਾ ਗੰਭੀਰ ਹਾਲਤ ਵਿੱਚ ਹਨ। ਜਿਹੜੇ ਮਰੀਜ਼ ਗੰਭੀਰ ਹੈ ਉਹਨਾਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ ਤੇ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਹੋਲੀ-ਹੋਲੀ ਥੰਮ ਰਹੀ ਹੈ ।ਇਟਲੀ ਦੇ ਸਿਵਲ ਸੁਰੱਖਿਆ ਵਿਭਾਗ ਨੇ ਕਿਹਾ ਕਿ ਜਦੋਂ ਤੋਂ ਕੋਵਿਡ-19 ਨੇ ਇਟਲੀ ਵਿੱਚ ਆਪਣੇ ਪੈਰ ਪਸਾਰੇ ਹਨ ਪਹਿਲੀ ਵਾਰ ਮਰੀਜ਼ਾਂ ਵਿੱਚ ਇਹ ਠਹਿਰਾ ਆਇਆ ਹੈ। ਸਰਕਾਰ ਵੱਲੋਂ ਕੋਰੋਨਾਵਾਇਰਸ ਨੂੰ ਪੂਰੀ ਤਰ੍ਹਾਂ ਨੱਪਣ ਲਈ ਹੀ ਰੈੱਡ ਅਲਾਰਟ ਨੂੰ 3 ਅਪ੍ਰੈਲ ਤੋਂ ਵਧਾ ਕੇ 13 ਅਪ੍ਰੈਲ ਤੱਕ ਕਰ ਦਿੱਤਾ ਗਿਆ ਹੈ।ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਜਲਦ ਇਟਲੀ ਸਰਕਾਰ ਕੋਰੋਨਾਵਾਇਰਸ ਖਿਲਾਫ਼ ਜੰਗ ਨੂੰ ਜਿੱਤ ਕਿ ਲੋਕਾਂ ਦੇ ਜੀਵਨ ਨੂੰ ਮੁੜ ਖੁਸ਼ਹਾਲ ਬਣਾ ਦੇਵੇ ਪਰ ਹਾਲੇ ਖ਼ਤਰਾ ਟੱਲਿਆ ਨਹੀਂ । ਇਟਲੀ ਵਾਸੀਆਂ ਨੂੰ ਇਸ ਮਹਾਮਾਰੀ ਤੋਂ ਬਚਣ ਲਈ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਨੀ ਚਾਹੀਦੀ ਹੈ ਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ।


Vandana

Content Editor

Related News