ਇਟਲੀ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, 322 ਇਨਫੈਕਟਿਡ ਤੇ 10 ਦੀ ਮੌਤ

Wednesday, Feb 26, 2020 - 04:31 PM (IST)

ਇਟਲੀ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, 322 ਇਨਫੈਕਟਿਡ ਤੇ 10 ਦੀ ਮੌਤ

ਰੋਮ (ਭਾਸ਼ਾ): ਇਟਲੀ ਵਿਚ ਨੋਵਲ ਕੋਰੋਨਾਵਾਇਰਸ ਨਾਲ ਇਨਫੈਕਟਿਡ ਕੁੱਲ 322 ਲੋਕਾਂ ਦੀ ਰਿਪੋਰਟ ਪੌਜੀਟਿਵ ਆਈ ਹੈ। ਜਦਕਿ ਇਸ ਜਾਨਲੇਵਾ ਵਾਇਰਸ ਨਾਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸੁਰੱਖਿਆ ਵਿਭਾਗ ਦੇ ਮੁਖੀ ਅਤੇ ਕੋਰੋਨਵਾਇਰਸ ਐਮਰਜੈਂਸੀ ਦੇ ਅਸਧਾਰਨ ਕਮਿਸ਼ਨਰ ਐਂਜੇਲੋ ਬੋਰੇਲੋ ਨੇ ਇਹ ਜਾਣਕਾਰੀ ਦਿੱਤੀ। ਸ਼ਿਨਹੂਆ ਨੇ ਦੱਸਿਆ,''ਬਦਕਿਸਮਤੀ ਨਾਲ ਲੋਮਬਾਰਡੀ ਵਿਚ ਅੱਜ ਅਸੀਂ 3 ਲੋਕਾਂ ਦੀ ਮੌਤ ਦਰਜ ਕੀਤੀ।'' 

ਬੋਰੇਲੀ ਨੇ ਉੱਤਰੀ ਇਟਾਲੀਅਨ ਖੇਤਰ ਦੇ ਬਾਰੇ ਵਿਚ ਕਿਹਾ, ਜਿੱਥੇ 21 ਫਰਵਰੀ ਨੂੰ ਪਹਿਲੀ ਵਾਰ ਮਹਾਮਾਰੀ ਫੈਲੀ ਸੀ। ਉਹਨਾਂ ਨੇ ਦੱਸਿਆ,''ਨਵੇਂ ਮ੍ਰਿਤਕਾਂ ਵਿਚ ਦੋ ਪੁਰਸ਼ ਹਨ ਜਿਹਨਾਂ ਦੀ ਉਮਰ 84 ਅਤੇ 91 ਹੈ ਅਤੇ 83 ਸਾਲ ਦੀ ਇਕ ਮਹਿਲਾ ਹੈ। ਇਟਲੀ ਵਿਚ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਸ਼ਾਮ ਐਲਾਨੇ ਗਏ 7 ਤੋਂ ਵੱਧ ਹੈ। ਸਰਕਾਰ ਨੇ ਲੋਮਬਾਰਡੀ ਵਿਚ ਕੁੱਲ 11 ਸ਼ਹਿਰਾਂ ਨੂੰ ਤਾਲਾਬੰਦੀ ਹੇਠ ਰੱਖਿਆ ਹੈ, ਜਿਹਨਾਂ ਵਿਚ 10 ਲੋਮਬਾਰਡੀ ਅਤੇ ਇਕ ਵੇਨੇਟੋ ਖੇਤਰ ਹੈ। 

ਪੌਜੀਟਿਵ ਪਰੀਖਣ ਟੈਸਟ ਵਾਲਿਆਂ ਵਿਚ 240 ਲੋਮਬਾਰਡੀ ਵਿਚ, ਵੇਨੇਟੋ ਵਿਚ 43, ਐਮੀਲੀਆ ਰੋਮਾਗਨਾ ਖੇਤਰ ਵਿਚ 26, ਪਿਡਮਾਂਟ ਵਿਚ 3, ਲਾਜਿਓ ਖੇਤਰ ਵਿਚ 3, ਸਿਸਲੀ ਵਿਚ 3, ਟਸਕਨੀ ਵਿਚ 2, ਲਿਗੁਰੀਯਾ ਤੇ ਬੋਲਜਾਨਾ ਖੇਤਰ ਵਿਚ ਇਕ-ਇਕ ਹੈ। ਕੋਰੋਨਾਵਾਇਰਸ ਨੇ 37 ਦੇਸ਼ਾਂ ਵਿਚ 80,000 ਤੋਂ ਵੱਧ ਲੋਕਾਂ ਨੂੰ ਇਨਫੈਕਟਿਡ ਕੀਤਾ ਹੈ ਜਿਸ ਨਾਲ ਪਿਛਲੇ ਕੁਝ ਮਹੀਨਿਆਂ ਵਿਚ 2,600 ਤੋਂ ਵੱਧ ਮੌਤਾਂ ਹੋਈਆਂ ਹਨ। 


author

Vandana

Content Editor

Related News