ਇਟਲੀ ''ਚ ਕੋਰੋਨਾਵਾਇਰਸ ਦੀ ਦਹਿਸ਼ਤ, ਸੁਪਰਮਾਰਕੀਟ ''ਚ ਭਿੜੇ ਲੋਕ (ਵੀਡੀਓ)

Wednesday, Feb 26, 2020 - 02:36 PM (IST)

ਇਟਲੀ ''ਚ ਕੋਰੋਨਾਵਾਇਰਸ ਦੀ ਦਹਿਸ਼ਤ, ਸੁਪਰਮਾਰਕੀਟ ''ਚ ਭਿੜੇ ਲੋਕ (ਵੀਡੀਓ)

ਰੋਮ (ਬਿਊਰੋ): ਇਟਲੀ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਇਸ ਵਿਚ ਨਵੇਂ 7 ਮਾਮਲੇ ਸਾਹਮਣੇ ਆਉਣ ਦੇ ਬਾਅਦ ਲੋਮਬਾਰਡੀ ਖੇਤਰ ਵਿਚ ਇਕ ਸੁਪਰਮਾਰਕੀਟ ਵਿਚ ਅਚਾਨਕ ਦੋ ਗੁੱਟ ਭਿੜ ਗਏ। ਜਾਣਕਾਰੀ ਮੁਤਾਬਕ ਲੋੜੀਂਦੀਆਂ ਵਸਤਾਂ ਦਾ ਸਟਾਕ ਖਰੀਦਣ ਦੀ ਹਫੜਾ-ਦਫੜਾ ਵਿਚ ਸੁਪਰਮਾਰਕੀਟ ਦੇ ਅੰਦਰ ਹੀ ਲੋਕਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।ਇਸ ਘਟਨਾ ਸੰਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

ਬਹਿਸ ਦੌਰਾਨ ਇਕ ਸ਼ਖਸ ਨੇ ਕੁਝ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਟਲੀ ਵਿਚ ਹੁਣ ਤੱਕ 200 ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 7 ਲੋਕਾਂ ਦੀ ਮੌਤ ਹੋਈ ਹੈ। ਡਾਇਲਿਸਿਸ 'ਤੇ 62 ਸਾਲਾ ਵਿਅਕਤੀ ਦੀ ਸੋਮਵਾਰ ਸ਼ਾਮ ਮੌਤ ਹੋ ਗਈ ਜਦਕਿ 80 ਸਾਲ ਦੇ 3 ਹੋਰ ਪੁਰਸ਼ਾਂ ਜੀ ਇਸ ਹਫਤੇ ਦੀ ਸ਼ੁਰੂਆਤ ਵਿਚ ਇਨਫੈਕਸ਼ਨ ਨਾਲ ਮੌਤ ਹੋ ਗਈ।ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਦੀ ਟੀਮ ਇਟਲੀ ਪਹੁੰਚ ਚੁੱਕੀ ਹੈ।

 


author

Vandana

Content Editor

Related News