ਜੰਮੂ ਕਸ਼ਮੀਰ ''ਚ ਪੰਜਾਬੀ ਭਾਸ਼ਾ ਨੂੰ ਦਰ ਕਿਨਾਰ ਕਰਨਾ ਨਿੰਦਣਯੋਗ ਫ਼ੈਸਲਾ : ਬਲਵਿੰਦਰ ਸਿੰਘ ਚਾਹਲ
Tuesday, Sep 08, 2020 - 03:45 PM (IST)
ਰੋਮ (ਕੈਂਥ): ਮਾਂ ਬੋਲੀ ਪੰਜਾਬੀ ਜਿਸ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਵਲੋਂ ਮਾਣ ਸਤਿਕਾਰ ਦਿੱਤਾ ਜਾਂਦਾ ਹੈ, ਪਰ ਆਪਣੇ ਮੁਲਕ ਭਾਰਤ ਅੰਦਰ ਇਸ ਨਾਲ ਵਿਤਕਰਾ ਹੋ ਰਿਹਾ ਹੈ। ਇਹ ਵਿਚਾਰ ਹੈ ਉੱਘੇ ਲੇਖਕ ਬਲਵਿੰਦਰ ਸਿੰਘ ਚਾਹਲ ਮੌਜੂਦਾ ਪ੍ਰਧਾਨ ਸਾਹਿਤ ਸੁਰ ਸੰਗਮ ਸਭਾ (ਇਟਲੀ) ਨੇ ਪ੍ਰੈੱਸ ਨਾਲ ਸਾਂਝੇ ਕੀਤੇ।
ਪੜ੍ਹੋ ਇਹ ਅਹਿਮ ਖਬਰ- ਬਰਮਿੰਘਮ ਦੇ ਪੰਜਾਬੀ ਮੂਲ ਦੇ ਉੱਦਮੀ ਨੇ ਈਜ਼ੀਫੂਡ ਐਪ ਦੀ ਕੀਤੀ ਸ਼ੁਰੂਆਤ
ਉਹਨਾਂ ਨੇ ਕਿਹਾ ਜੰਮੂ ਕਸ਼ਮੀਰ ਵਿੱਚੋਂ ਪੰਜਾਬੀ ਮਾਂ ਬੋਲੀ ਨੂੰ ਹਟਾਏ ਜਾਣਾ ਬਹੁਤ ਹੀ ਮੰਦਭਾਗਾ ਹੈ। ਸਾਨੂੰ ਸਭ ਨੂੰ ਇੱਕਜੁਟ ਹੋ ਕੇ ਅਵਾਜ਼ ਉਠਾਉਣੀ ਚਾਹੀਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹਨਾਂ ਨੇ ਕਸ਼ਮੀਰੀ ਪੰਡਤਾਂ ਲਈ ਦੇ ਜੰਝੂ ਬਚਾਉਣ ਲਈ ਆਪਣੀ ਸ਼ਹੀਦੀ ਦੇ ਦਿੱਤੀ ਅੱਜ ਉਸੇ ਹੀ ਰਾਜ ਵਿੱਚ ਮਾਂ ਬੋਲੀ ਪੰਜਾਬੀ ਨੂੰ ਹਟਾਇਆ ਜਾਣਾ, ਕਿਸੇ ਵੀ ਹੱਦ ਤੱਕ ਨਿੰਦਣਯੋਗ ਹੈ। ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਚਾਹਲ ਵਲੋਂ ਸਮੇਂ ਸਮੇਂ ਸਿਰ ਯੂਰਪ ਤੇ ਯੂਕੇ ਦੀ ਧਰਤੀ ਤੇ ਮਾਂ ਬੋਲੀ ਪੰਜਾਬੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪ੍ਰਫੁੱਲਤ ਕਰਨ ਲਈ ਕਵੀ ਦਰਬਾਰ ਅਤੇ ਹੋਰ ਪ੍ਰੋਗਰਾਮ ਅਕਸਰ ਹੀ ਕਰਵਾਏ ਜਾਂਦੇ ਹਨ।