ਕੋਰੋਨਾ ਕਰਕੇ "ਵਿਸਾਖੀ, ਅਤੇ ਈਸਟਰ ਦੇ ਰੰਗ ਫਿੱਕੇ

Sunday, Apr 12, 2020 - 04:00 PM (IST)

ਕੋਰੋਨਾ ਕਰਕੇ "ਵਿਸਾਖੀ, ਅਤੇ ਈਸਟਰ ਦੇ ਰੰਗ ਫਿੱਕੇ

ਮਿਲਾਨ/ਇਟਲੀ (ਸਾਬੀ ਚੀਨੀਆ): ਕੋਰੋਨਾਵਾਇਰਸ ਮਹਾਮਾਰੀ ਨੇ ਸਮੁੱਚੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਇਸ ਤਰ੍ਹਾਂ ਜਕੜਿਆ ਹੈ ਕਿ ਕਿਸੇ ਵੀ ਪਾਸਿਉਂ ਕੋਈ ਸੁੱਖ ਸਨੇਹਾ ਨਹੀ ਆ ਰਿਹਾ। ਇਸੇ ਕਰਕੇ "ਖਾਲਸਾ ਪੰਥ ਦੇ ਸਾਜਨਾ ਦਿਵਸ ਸਮਾਗਮ, ਵਿਸਾਖੀ ਅਤੇ ਈਸਾਈ ਧਰਮ ਨਾਲ ਸਬੰਧਤ ਈਸਟਰ ਦੇ ਤਿਉਹਾਰਾਂ ਦੇ ਰੰਗ ਪੂਰੀ ਤਰ੍ਹਾਂ ਫਿੱਕੇ ਹਨ। ਜਿਸ ਤਰ੍ਹਾਂ ਸ੍ਰੀ ਅਕਾਲ ਅਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਿੱਖ ਸੰਗਤਾਂ ਨੂੰ ਪ੍ਰਗਟ ਦਿਹਾੜੇ 'ਤੇ ਕਿਸੇ ਵੀ ਤਰ੍ਹਾਂ ਦੇ ਇਕੱਠ ਤੋਂ ਬਗੈਰ ਘਰ੍ਹਾਂ ਵਿਚ ਚੌਪਈ ਸਾਹਿਬ ਦੇ ਪਾਠ ਕਰਨ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਦਾ ਹੁਕਮਨਾਮਾ ਜਾਰੀ ਹੋਇਆ ਹੈ ਠੀਕ ਇਸੇ ਤਰ੍ਹਾਂ ਈਸਾਈ ਧਰਮ ਵਲੋਂ ਵੀ ਈਸਟਰ ਦੇ ਤਿਉਹਾਰ ਮੌਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਨਹੀ ਉਲੀਕਿਆ ਗਿਆ। 

ਦੱਸਣਯੋਗ ਹੈ ਕਿ ਵੈਟੀਕਨ ਸਿਟੀ ਰੋਮ ਸਮੇਤ ਪੂਰੀ ਦੁਨੀਆ ਵਿਚ ਈਸਟਰ ਦਾ ਤਿਉਹਾਰ ਮਨਾਇਆ ਜਾਂਦਾ ਹੈ ਪਰ ਇਸ ਸਾਲ ਕਿਸੇ ਵੀ ਤਰ੍ਹਾਂ ਦਾ ਕੋਈ ਧਾਰਮਿਕ ਸਮਾਗਮ ਨਹੀ ਹੋ ਸਕਦਾ। ਸਗੋਂ ਲੋਕਾਂ ਨੁੰ ਘਰ੍ਹਾਂ ਵਿਚ ਰਹਿਣ ਲਈ ਹੁਕਮ ਜਾਰੀ ਕੀਤੇ ਗਏ ਹਨ। ਇਟਲੀ ਦੇ ਅਲੱਗ ਅਲੱਗ ਹਿੱਸਿਆਂ ਵਿਚ ਸਿੱਖ ਸੰਗਤਾਂ ਵਲੋਂ ਹਰ ਸਾਲ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਕੋਈ 35 ਤੋਂ 40 ਨਗਰ ਕੀਰਤਨ ਸਜਾਏ ਜਾਂਦੇ ਹਨ ਪਰ ਇਸ ਸਾਲ ਅਜਿਹਾ ਕੋਈ ਵੀ ਸਮਾਗਮ ਨਹੀ ਹੋ ਰਿਹਾ ਸਗੋਂ ਲੋਕ ਇਸ ਖੁਸ਼ੀਆਂ ਭਰੇ ਮਾਹੌਲ ਵਿਚ ਡਰੇ ਅਤੇ ਸਹਿਮੇ ਹੋਏ ਨਜ਼ਰ ਆ ਰਹੇ ਹਨ।


author

Vandana

Content Editor

Related News