ਇਟਲੀ : ਸ਼੍ਰੀ ਹਰੀ ਓਮ ਮੰਦਿਰ ਦੀ ਵਰ੍ਹੇਗੰਢ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

Sunday, Jun 26, 2022 - 03:11 PM (IST)

ਇਟਲੀ : ਸ਼੍ਰੀ ਹਰੀ ਓਮ ਮੰਦਿਰ ਦੀ ਵਰ੍ਹੇਗੰਢ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਰੋਮ (ਕੈਂਥ): ਉੱਤਰੀ ਇਟਲੀ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਪਿਗੌਨਿਆਗਾ ਮਾਨਤੋਵਾ ਦੀ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ  ਦੇ ਸਹਿਯੋਗ ਨਾਲ ਮੰਦਰ ਦੀ ਵਰ੍ਹੇਗੰਢ 'ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਨਿਭਾਈ ਦੋਸਤੀ, ਪਾਕਿਸਤਾਨ ਨੂੰ ਦਿੱਤਾ 2.3 ਅਰਬ ਡਾਲਰ ਦਾ ਕਰਜ਼ਾ

ਮੰਦਰ ਦੇ ਪ੍ਰਬੰਧਕ ਪ੍ਰਧਾਨ ਹਰਮੇਸ਼ ਲਾਲ ਅਤੇ ਪੰਡਿਤ ਪੁਨੀਤ ਸਸਤਰੀ ਦੀ ਦੇਖਰੇਖ ਹੇਠ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਭਗਤ ਜਨ ਸ਼ਾਮਲ ਹੋਏ ਉਥੇ ਹੀ ਇਲਾਕੇ ਦੀਆਂ ਮਾਣਯੋਗ ਸ਼ਖਸੀਅਤਾਂ ਨੇ ਵੀ ਹਾਜ਼ਰੀ ਲਗਵਾਈ।  ਇਸ ਸ਼ੋਭਾ ਯਾਤਰਾ ਵਿਚ ਹਿੰਦੂ ਧਰਮ ਨਾਲ ਸਬੰਧਤ ਵੱਖ ਵੱਖ ਤਰ੍ਹਾਂ ਦੀਆਂ  ਝਾਕੀਆਂ ਵੀ ਸਜਾਈਆਂ ਗਈਆਂ ਸਨ। ਇਸ ਮੌਕੇ ਸੰਗਤ ਲਈ ਅਤੁੱਟ ਭੰਡਾਰਾ ਵਰਤਿਆ।


author

Vandana

Content Editor

Related News