ਇਟਲੀ  : 7ਵਾਂ ਗੁੱਗਾ ਜਾਹਰ ਪੀਰ ਦਾ ਛੜੀ ਮੇਲਾ ਆਯੋਜਿਤ

Wednesday, Sep 04, 2024 - 04:01 PM (IST)

ਇਟਲੀ  : 7ਵਾਂ ਗੁੱਗਾ ਜਾਹਰ ਪੀਰ ਦਾ ਛੜੀ ਮੇਲਾ ਆਯੋਜਿਤ

ਮਿਲਾਨ (ਸਾਬੀ ਚੀਨੀਆ ) ਇਟਲੀ ਦੇ ਸ਼੍ਰੀ ਦੁਰਗਿਆਣਾ ਮੰਦਿਰ ਕਸਤੇਲਵੇਰਦੇ ਵਿਖੇ ਹਰ ਸਾਲ ਦੀ ਤਰ੍ਹਾਂ 7ਵਾਂ ਗੁੱਗਾ ਜਾਹਰ ਪੀਰ ਦਾ ਛੜੀ ਮੇਲਾ ਕਰਵਾਇਆ ਗਿਆ।ਜਿਸ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜਰੀ ਭਰੀ ਅਤੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ। ਇਹ ਛੜੀ ਮੇਲਾ ਸੰਜੀਵ ਪਵਾਰ ਦੁਆਰਾ ਸ਼੍ਰੀ ਦੁਰਗਿਆਣਾ ਮੰਦਿਰ ਕਸਤੇਲਵੇਰਦੇ ਦੁਆਰਾ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਤ੍ਰਿਸ਼ਨੀਤ ਅਰੋੜਾ ਦੀ ਅਮਰੀਕਾ ਫੇਰੀ 'ਤੇ ਸਿੱਖਸ ਆਫ਼ ਅਮੈਰਿਕਾ ਵੱਲੋਂ  ਨਿੱਘਾ ਸਵਾਗਤ

ਸ਼ਨੀਵਾਰ ਸ਼ਾਮ ਨੂੰ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਾਮਿਲ ਸ਼ਰਧਾਲੂਆਂ ਦੁਆਰਾ ਸ਼ਰਧਾਪੂਰਵਕ ਗੁੱਗਾ ਜਾਹਰ ਪੀਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।ਉਪਰੰਤ ਇਟਲੀ ਦੇ ਪ੍ਰਸਿੱਧ ਕਲਾਕਾਰ ਨੀਰਜ ਭਾਰਗਵ, ਵਿਜੇ ਸਫਰੀ, ਗੁਰਪ੍ਰੀਤ ਜਾਲੋਟਾ ਅਤੇ ਵਿਸ਼ਾਲ ਰਿੱਕੀ ਦੁਆਰਾ ਪੀਰ ਜੀ ਦੀਆ ਭੇਟਾਂ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਭਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਵਰਤਾਏ ਗਏ।ਸ਼੍ਰੀ ਦੁਰਗਿਆਣਾ ਮੰਦਿਰ ਕਸਤੇਲਵੇਰਦੇ  ਦੀ ਪ੍ਰਬੰਧਕ ਕਮੇਟੀ ਅਤੇ ਸੰਜੀਵ ਪਵਾਰ ਦੁਆਰਾ ਛੜੀ ਮੇਲਾ 'ਤੇ ਦਿੱਤੇ ਯੋਗਦਾਨ ਲਈ ਸਮੂਹ ਭਗਤਾਂ ਦਾ ਧੰਨਵਾਦ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News