ਇਟਲੀ ਸਮਾਜ ਸੇਵੀ ਪੰਜਾਬੀ ਗਾਇਕ ਬਲਰਾਜ ਦਾ "ਰੂਹ ਪੰਜਾਬ ਦੀ, ਐਵਾਰਡ ਨਾਲ ਕਰਨਗੇ ਸਨਮਾਨ

Monday, Feb 21, 2022 - 10:35 AM (IST)

ਇਟਲੀ ਸਮਾਜ ਸੇਵੀ ਪੰਜਾਬੀ ਗਾਇਕ ਬਲਰਾਜ ਦਾ "ਰੂਹ ਪੰਜਾਬ ਦੀ, ਐਵਾਰਡ ਨਾਲ ਕਰਨਗੇ ਸਨਮਾਨ

ਮਿਲਾਨ/ਇਟਲੀ (ਸਾਬੀ ਚੀਨੀਆ) ਦੋਆਬੇ ਦੇ ਇਤਿਹਾਸਿਕ ਸ਼ਹਿਰ ਨੂਰਮਹਿਲ ਵਿਖੇ ਸ਼ਿਵਰਾਤਰੀ ਮੌਕੇ ਹੋ ਰਹੇ ਇਕ ਪ੍ਰੋਗਰਾਮ ਦੌਰਾਨ ਪੰਜਾਬੀਆ ਦੇ ਚਹੇਤੇ ਗਾਇਕ ਬਲਰਾਜ ਦਾ 26 ਫਰਵਰੀ ਨੂੰ "ਰੂਹ ਪੰਜਾਬ ਦੀ, ਐਵਰਾਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇਟਲੀ ਦੇ ਉੱਘੇ ਸਮਾਜ ਸੇਵੀ ਵਿਨੋਦ ਕੁਮਾਰ ਗੁੱਗੀ ਨੇ ਦੱਸਿਆ ਕਿ ਬਲਰਾਜ ਨੇ ਆਪਣੀ ਸੁਰੀਲੀ ਅਵਾਜ਼ ਨਾਲ ਦੇਸ਼ ਵਿਦੇਸ਼ ਵਿਚ ਵੱਸਦੇ ਸਰੋਤਿਆਂ ਨੂੰ ਕੀਲਿਆ ਹੀ ਨਹੀ ਸਗੋਂ ਆਪਣੇ ਗੀਤਾਂ ਵਿਚ ਪੰਜਾਬੀ ਸਭਿਆਚਾਰ ਦੀ ਗੱਲ ਕਰਕੇ ਪੰਜਾਬੀ ਬੋਲੀ ਦਾ ਅਣਮੁੱਲਾ ਹੀਰਾ ਹੋਣ ਦਾ ਸਾਬੂਤ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਕੌਮਾਂਤਰੀ ਮਾਂ-ਬੋਲੀ ਦਿਵਸ ਦੌਰਾਨ 'ਪੰਜਾਬੀ' ਨੂੰ ਪ੍ਰਫੁਲਿਤ ਕਰਨ ਲਈ ਪ੍ਰੇਰਿਆ

ਇਸੇ ਲਈ 26 ਫਰਵਰੀ ਨੂੰ ਨੂਰਮਹਿਲ ਵਿਖੇ ਹੋ ਰਹੇ ਸਮਾਗਮ ਵਿਚ ਉਨਾਂਨੂੰ ਸਨਮਾਨਿਤ ਕੀਤਾ ਜਾਵੇਗਾ। ਵਿਨੋਦ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੌਕੇ ਬਲਰਾਜ ਦੇ ਨਾਲ- ਨਾਲ ਗਾਇਕ ਬਲਰਾਜ ਬਾਵਾ ਨੂੰ ਵੀ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਪੰਜਾਬੀ ਬੋਲੀ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਰਹਿਣ। 


author

Vandana

Content Editor

Related News