ਇਟਲੀ ਦੀ PM ਜਾਰਜੀਆ ਮੇਲੋਨੀ ਚੁਣੀ ਗਈ ''ਮੈਨ ਆਫ ਦਿ ਈਅਰ'', ਪਿਆ ਬਖੇੜਾ
Sunday, Dec 31, 2023 - 03:49 PM (IST)
ਇੰਟਰਨੈਸ਼ਨਲ ਡੈਸਕ: ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੂੰ ਇੱਕ ਇਤਾਲਵੀ ਅਖ਼ਬਾਰ ਵੱਲੋਂ 'ਮੈਨ ਆਫ ਦਿ ਈਅਰ' ਚੁਣਿਆ ਗਿਆ ਹੈ। ਹਾਲਾਂਕਿ ਇਸ 'ਤੇ ਵਿਵਾਦ ਵੀ ਸ਼ੁਰੂ ਹੋ ਗਿਆ ਹੈ। ਕਈ ਮਹਿਲਾ ਅਧਿਕਾਰ ਕਾਰਕੁੰਨਾਂ ਅਤੇ ਸੰਸਥਾਵਾਂ ਨੇ ਇਸ ਨੂੰ ਪਿਤਾ ਪੁਰਖੀ ਸੋਚ ਨਾਲ ਜੋੜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਰਜੀਆ ਮੇਲੋਨੀ ਨੂੰ ਆਪਣੀ ਤਾਕਤ ਦਿਖਾਉਣ ਲਈ 'ਮਰਦ' ਕਹਾਉਣ ਦੀ ਲੋੜ ਨਹੀਂ ਹੈ।
ਅਖ਼ਬਾਰ ਨੇ ਕੀਤੀ ਜਾਰਜੀਆ ਮੇਲੋਨੀ ਦੀ ਪ੍ਰਸ਼ੰਸਾ
ਇਟਲੀ ਦੇ ਮਿਲਾਨ ਤੋਂ ਪ੍ਰਕਾਸ਼ਿਤ ਇੱਕ ਅਖ਼ਬਾਰ ਲਿਬੇਰੋ ਕੋਟੀਡੀਆਨੋ ਨੇ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ (46) ਦੀ ਤਾਰੀਫ ਕੀਤੀ ਹੈ ਅਤੇ ਉਨ੍ਹਾਂ ਨੂੰ ਸਾਲ ਦਾ 'ਮੈਨ ਆਫ ਦਿ ਈਅਰ' ਕਿਹਾ ਹੈ। ਜਾਰਜੀਆ ਮੇਲੋਨੀ ਦੀ ਤਾਰੀਫ ਕਰਦੇ ਹੋਏ ਅਖ਼ਬਾਰ ਨੇ ਆਪਣੇ ਲੇਖ 'ਚ ਲਿਖਿਆ ਕਿ 'ਜੰਗ ਦੇ ਇਸ ਸਮੇਂ 'ਚ ਅਸੀਂ ਇਕ ਅਜਿਹੇ ਨੇਤਾ ਨੂੰ ਚੁਣਿਆ ਹੈ, ਜਿਸ ਨੇ ਦਿਖਾਇਆ ਹੈ ਕਿ ਉਹ ਲੜਨਾ ਜਾਣਦੀ ਹੈ।' ਅਖਬਾਰ ਲਿਖਦਾ ਹੈ ਕਿ 'ਜਾਰਜੀਆ ਮੇਲੋਨੀ ਲਿਬੇਰੋ ਲਈ 'ਮੈਨ ਆਫ ਦਿ ਈਅਰ' ਹੈ ਕਿਉਂਕਿ ਉਸ ਨੇ ਵੱਖਰੀ ਸੋਚ ਅਪਣਾ ਕੇ ਲਿੰਗ ਨੂੰ ਲੈ ਕੇ ਚੱਲ ਰਹੀ ਲੜਾਈ ਜਿੱਤੀ ਹੈ। ਉਸ ਨੇ ਮਰਦਾਂ ਦੀ ਹਉਮੈ ਨੂੰ ਤੋੜਿਆ ਅਤੇ ਔਰਤਾਂ ਦੀ ਹਾਰਵਾਦ ਦੀ ਭਾਵਨਾ ਨੂੰ ਵੀ ਖ਼ਤਮ ਕੀਤਾ। ਉਸ ਨੇ ਨਾ ਸਿਰਫ਼ ਸ਼ੀਸ਼ੇ ਦੀ ਛੱਤ ਨੂੰ ਤੋੜਿਆ ਸਗੋਂ ਸਦਾ ਲਈ ਤਬਾਹ ਵੀ ਕਰ ਦਿੱਤਾ। ਲਿਬੇਰੋ ਕੋਟੀਡੀਆਨੋ ਇੱਕ ਸੱਜੇ-ਪੱਖੀ ਅਖ਼ਬਾਰ ਹੈ। ਇਸ ਦੇ ਨਾਲ ਹੀ ਪੀ.ਐਮ ਜਾਰਜੀਆ ਮੇਲੋਨੀ ਨੂੰ ਵੀ ਸੱਜੇ ਪੱਖੀ ਨੇਤਾ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸਾਲ 2023 ਪ੍ਰਵਾਸੀਆਂ ਲਈ ਅਣਹੋਣੀਆਂ ਨਾਲ ਰਿਹਾ ਭਰਿਆ, ਸਿੱਖ ਸੰਗਤ ਦੀ ਆਸ ਨੂੰ ਵੀ ਨਹੀਂ ਪਿਆ ਬੂਰ
ਜਾਰਜੀਆ ਮੇਲੋਨੀ ਨੂੰ 'ਮੈਨ ਆਫ ਦਿ ਈਅਰ' ਚੁਣੇ ਜਾਣ 'ਤੇ ਵਿਵਾਦ
ਜਾਰਜੀਆ ਮੇਲੋਨੀ ਨੂੰ ਮੈਨ ਆਫ ਦਿ ਈਅਰ ਚੁਣੇ ਜਾਣ 'ਤੇ ਵੀ ਵਿਵਾਦ ਹੈ। ਕਈ ਵਿਰੋਧੀ ਨੇਤਾਵਾਂ ਅਤੇ ਮਹਿਲਾ ਅਧਿਕਾਰ ਸੰਗਠਨਾਂ ਨੇ ਇਸ 'ਤੇ ਇਤਰਾਜ਼ ਜਤਾਇਆ ਹੈ। ਇਟਲੀ ਦੀ ਸੈਂਟਰ-ਲੈਫਟ ਡੈਮੋਕ੍ਰੇਟਿਕ ਪਾਰਟੀ ਦੀ ਸਕੱਤਰ ਐਲੀ ਸੈਲੇਨ ਦਾ ਕਹਿਣਾ ਹੈ, 'ਹੁਣ ਇੱਕ ਸੱਜੇ-ਪੱਖੀ ਅਖਬਾਰ ਸਾਨੂੰ ਦੱਸ ਰਿਹਾ ਹੈ ਕਿ ਰਾਜਨੀਤੀ ਅਤੇ ਸੱਤਾ ਸਿਰਫ ਮਰਦਾਂ ਲਈ ਹੈ। ਮੈਨੂੰ ਲੱਗਦਾ ਹੈ ਕਿ ਇਹ ਸਮਰਪਣ ਵਰਗਾ ਹੈ। ਇਟਲੀ ਦੇ ਇਕ ਹੋਰ ਵਿਰੋਧੀ ਨੇਤਾ ਦਾ ਕਹਿਣਾ ਹੈ ਕਿ ਇਹ 'ਪੁਰਸ਼ ਸ਼ਕਤੀ ਦੀ ਪੁਸ਼ਟੀ' ਹੈ। ਇੱਥੇ ਦੱਸ ਦਈਏ ਕਿ ਜਾਰਜੀਆ ਮੇਲੋਨੀ ਅਕਤੂਬਰ 2022 ਵਿੱਚ ਇਟਲੀ ਦੀ ਪ੍ਰਧਾਨ ਮੰਤਰੀ ਚੁਣੀ ਗਈ ਸੀ। ਉਹ ਇਟਲੀ ਦੀ ਸੱਜੇ-ਪੱਖੀ ਪਾਰਟੀ ਬ੍ਰਦਰਜ਼ ਦੀ ਆਗੂ ਹੈ। ਇਹ ਪਾਰਟੀ ਰਵਾਇਤੀ ਪਰਿਵਾਰਕ ਕਦਰਾਂ-ਕੀਮਤਾਂ ਦੀ ਸਮਰਥਕ ਹੈ ਅਤੇ ਪ੍ਰਵਾਸੀਆਂ ਦੇ ਖ਼ਿਲਾਫ਼ ਹੈ। ਇਸ ਤੋਂ ਇਲਾਵਾ ਇਹ ਪਾਰਟੀ ਗਰਭਪਾਤ ਅਤੇ ਸਮਲਿੰਗੀ ਵਿਆਹ ਦੇ ਵੀ ਖ਼ਿਲਾਫ਼ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।