ਸਰਵੇ ''ਚ ਖੁਲਾਸਾ, ਇਟਾਲੀਅਨ ਲੋਕ ਕੋਵਿਡ-19 ਦਾ ਟੀਕਾ ਲਗਵਾਉਣ ਤੋਂ ਹਨ ਝਿਜਕਦੇ

12/06/2020 3:03:44 PM

ਰੋਮ/ਇਟਲੀ (ਕੈਂਥ): ਦੁਨੀਆ ਭਰ ਵਿਚ ਫੈਲੀ ਕੋਰੋਨਾ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਹਰ ਦੇਸ਼ ਵੱਲੋਂ ਵੱਡੇ ਪੱਧਰ 'ਤੇ ਟੀਕਾਕਰਨ ਦੀ ਯੋਜ਼ਨਾ ਅਰੰਭੀ ਜਾ ਰਹੀ ਹੈ। ਉੱਥੇ ਹੀ ਇਟਲੀ ਵਿਚ ਇਕ ਵਿਸ਼ਾਲ ਟੀਕਾਕਰਨ ਦਾ ਅਗਾਜ਼ ਜਨਵਰੀ 2021 ਤੋਂ ਕੀਤਾ ਜਾ ਰਿਹਾ ਹੈ ਜਿਸ ਦਾ ਖੁਲਾਸਾ ਕਰਦਿਆ ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸੰਪਰੈਂਜ਼ਾ ਨੇ ਕਿਹਾ ਕਿ ਇਹ ਟੀਕਾ ਇਟਲੀ ਵਿਚ ਮੁਫ਼ਤ ਰਹੇਗਾ ਅਤੇ ਇਸ ਦੇ ਸਵੈਇੱਛੁਕ ਹੋਣ ਦੀ ਸੰਭਾਵਨਾ ਜਾਪਦੀ ਹੈ।

ਪੜ੍ਹੋ ਇਹ ਅਹਿਮ ਖਬਰ- ਮਹਾਰਾਣੀ ਐਲੀਜ਼ਾਬੇਥ ਦਾ ਅਗਲੇ ਹਫਤੇ ਟੀਕਾਕਰਨ ਹੋਣ ਦੀ ਸੰਭਾਵਨਾ

ਭਾਵੇਂਕਿ ਇਹ ਟੀਕਾ ਲਾਜ਼ਮੀ ਨਹੀਂ ਹੋਵੇਗਾ ਅਤੇ ਇਸ ਦੀ ਸੁਰੱਖਿਆ ਨੂੰ ਲੈ ਕੇ ਇਟਾਲੀਅਨ ਲੋਕਾਂ ਵਿਚ ਭਾਰੀ ਝਿਜਕ ਹੈ। ਉਥੇ ਹੀ ਇਟਲੀ ਦੀ ਐਸ.ਡਬਲਯੂ.ਜੀ. ਇੰਸਟੀਚਿਊਟ ਦੁਆਰਾ ਕਰਵਾਏ ਤਾਜ਼ਾ ਸਰਵੇਖਣ ਵਿਚ ਹਿੱਸਾ ਲੈਣ ਵਾਲੇ 800 ਲੋਕਾਂ ਵਿਚੋਂ 40% ਨੇ ਕਿਹਾ ਕਿ ਉਹ ਜ਼ੋਖਮ ਨਹੀਂ ਲੈਣਗੇ ਅਤੇ ਇਸ ਟੀਕਾਕਰਨ ਦਾ ਹਿੱਸਾ ਨਹੀ ਬਣਨਗੇ। ਜ਼ਿਆਦਾਤਰ ਲੋਕ ਯੂਰਪੀਅਨ ਜਾਂ ਕਿਸੇ ਅਮਰੀਕੀ ਟੀਕੇ ਨਾਲੋਂ ਇਤਾਲਵੀ ਟੀਕਾ ਲਗਾਉਣਾ ਜਿਆਦਾ ਪਸੰਦ ਕਰਦੇ ਹਨ ਕਿਉਂਕਿ ਉਹ ਆਪਣੇ ਦੇਸ ਵਿਚ ਤਿਆਰ ਕੀਤੀ ਦਵਾਈ 'ਤੇ ਜਿਆਦਾ ਯਕੀਨ ਰੱਖਦੇ ਹਨ। ਇਟਾਲੀਅਨ ਸਰਕਾਰ ਦੁਆਰਾ ਦਿਖਾਈ ਗਈ ਯੋਜਨਾ ਦੇ ਮੁਤਾਬਕ, ਸਿਹਤ ਸੰਭਾਲ ਕਰਮਚਾਰੀ ਅਤੇ ਡਾਕਟਰੀ ਤੌਰ 'ਤੇ ਕਮਜ਼ੋਰ ਸਮੂਹ ਇਸ ਕੋਵਿਡ-19 ਦੇ ਟੀਕੇ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਹੋਣਗੇ।

ਨੋਟ- ਇਟਾਲੀਅਨ ਲੋਕ ਕੋਵਿਡ-19 ਦਾ ਟੀਕਾ ਲਗਵਾਉਣ ਤੋਂ ਹਨ ਝਿਜਕਦੇ ਖ਼ਬਰ ਸੰਬੰਧੀ ਦੱਸੋ ਆਪਣੀ ਰਾਏ।


Vandana

Content Editor

Related News