ਪੰਜਾਬੀ ਕਾਮੇ ਦੇ ਕੰਮ ਤੋਂ ਖੁਸ਼ ਹੋਏ ਇਟਾਲੀਅਨ ਫਰਮ ਦੇ ਮਾਲਕ, ਗਿਫਟ ''ਚ ਦਿੱਤੀ ਕਾਰ

12/10/2023 8:08:28 PM

ਮਿਲਾਨ/ਇਟਲੀ (ਸਾਬੀ ਚੀਨੀਆ)- ਵਿਦੇਸ਼ਾਂ ਵਿੱਚ ਕੰਮਾਂ-ਕਾਰਾਂ ਦੇ ਖੇਤਰ 'ਚ ਪੰਜਾਬੀਆਂ ਦੁਆਰਾ ਇਮਾਨਦਾਰੀ ਨਾਲ ਕੀਤੀ ਜਾਂਦੀ ਮਿਹਨਤ ਕਾਰਨ ਗੋਰੇ ਲੋਕ ਅਕਸਰ ਪੰਜਾਬੀ ਕਾਮਿਆਂ ਦੀ ਸਿਫ਼ਤ ਕਰਦੇ ਦਿਖਾਈ ਦਿੰਦੇ ਹਨ, ਪੰਜਾਬੀਆਂ ਦੀ ਹਮੇਸ਼ਾ ਕਦਰ ਵੀ ਕਰਦੇ ਹਨ।

ਇਸੇ ਤਰ੍ਹਾਂ ਦਾ ਇਕ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਬਜ਼ੀ ਪੈਕਿੰਗ ਕਰਨ ਵਾਲੀ ਫਰਮ ਵਿੱਚ ਕੰਮ ਕਰਦੇ  ਅਵਤਾਰ ਸਿੰਘ ਨਾਗਰਾ ਨੂੰ ਉਸ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਫਰਮ ਦੇ ਮਾਲਕਾਂ ਨੇ ਉਸ ਨੂੰ ਤੋਹਫੇ ਵਜੋਂ ਕਾਰ ਗਿਫਟ ਕਰਕੇ ਸਨਮਾਨਿਤ ਕੀਤਾ ਹੈ।

ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ 'ਚੋਂ ਤਲਾਸ਼ੀ ਦੌਰਾਨ ਸਿਮ ਸਣੇ ਬਰਾਮਦ ਹੋਏ 3 ਮੋਬਾਇਲ ਫ਼ੋਨ, ਮਾਮਲਾ ਦਰਜ

ਅਵਤਾਰ ਸਿੰਘ ਨਾਗਰਾ ਜਲੰਧਰ ਜਿਲ੍ਹੇ ਦੇ ਕੁਹਾਲਾ ਪਿੰਡ ਨਾਲ ਸਬੰਧਿਤ ਹਨ ਜੋ ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਮੌਤੀਕਿਉ ਰਹਿੰਦੇ ਹਨ ਅਤੇ "ਤੀਰਾਪੇਲੇ" ਫਰਮ ਵਿੱਚ ਕੰਮ ਕਰਦੇ ਹਨ। ਇਹ ਫਰਮ ਗਾਜਰਾਂ ਦੀ ਸਪਲਾਈ ਕਰਨ ਲਈ ਪੂਰੇ ਇਟਲੀ ਭਰ ਵਿੱਚ ਮਸ਼ਹੂਰ ਹੈ, ਜਿਸ ਵਿੱਚ 35 ਦੇ ਕਰੀਬ ਵਰਕਰ ਕੰਮ ਕਰਦੇ ਹਨ ਅਤੇ ਅਵਤਾਰ ਸਿੰਘ ਇਸ ਫਰਮ ਵਿੱਚ ਸਾਲ 2008 ਤੋਂ ਕੰਮ ਕਰ ਰਹੇ ਹਨ। 

ਅਵਤਾਰ ਸਿੰਘ ਨੇ ਲਗਾਤਾਰ ਮਿਹਨਤ ਕਰਕੇ ਇਟਾਲੀਅਨ ਮਾਲਕਾਂ ਦਾ ਦਿਲ ਜਿੱਤ ਲਿਆ, ਜਿਸ ਤੋਂ ਖੁਸ਼ ਹੋ ਕੇ ਫਰਮ ਦੇ ਮਾਲਕ ਇਟਾਲੀਅਨ ਗੋਰੇ ਮਤੀਆ ਤੀਰਾਪੇਲੇ ਨੇ ਅਵਤਾਰ ਸਿੰਘ ਨੂੰ ਕਾਰ ਗਿਫਟ ਕਰਕੇ ਵੱਕਾਰੀ ਸਨਮਾਨ ਝੋਲੀ ਪਾਇਆ ਹੈ।
ਇਹ ਵੀ ਪੜ੍ਹੋ- ਭੈਣਾਂ ਦੇ ਵਿਆਹ ਕਾਰਨ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਭਰਾ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News