ਇਤਾਲਵੀ ਟਾਪੂ ਦੇ ਤੱਟੀ ਖੇਤਰ ''ਚ ਡੁੱਬੀ ਕਿਸ਼ਤੀ, 9 ਲੋਕਾਂ ਦੀ ਮੌਤ

Monday, Oct 07, 2019 - 04:42 PM (IST)

ਇਤਾਲਵੀ ਟਾਪੂ ਦੇ ਤੱਟੀ ਖੇਤਰ ''ਚ ਡੁੱਬੀ ਕਿਸ਼ਤੀ, 9 ਲੋਕਾਂ ਦੀ ਮੌਤ

ਮਿਲਾਨ (ਭਾਸ਼ਾ)— ਇਤਾਲਵੀ ਤੱਟ ਰੱਖਿਅਕ ਨੇ ਸੋਮਵਾਰ ਨੂੰ ਦੱਸਿਆ ਕਿ ਲਾਮਪੇਡੁਸਾ ਟਾਪੂ ਨੇੜੇ ਪ੍ਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਜਦਕਿ 22 ਲੋਕਾਂ ਨੂੰ ਬਚਾ ਲਿਆ ਗਿਆ। ਤੱਟ ਰੱਖਿਅਕ ਬਲ ਨੇ ਕਿਹਾ ਕਿ ਅੱਧੀ ਰਾਤ ਦੇ ਬਾਅਦ ਲਾਮਪੇਡੁਸਾ ਤੋਂ ਕਰੀਬ 6 ਮੀਲ ਦੂਰ ਤਸਕਰਾਂ ਨਾਲ ਭਰੀ ਕਿਸ਼ਤੀ ਪਲਟ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ 22 ਪ੍ਰਵਾਸੀਆਂ ਨੂੰ ਬਚਾ ਲਿਆ ਗਿਆ ਜਦਕਿ 9 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਲਾਪਤਾ ਹੋਏ ਹੋਰ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਸਿਸਲੀ ਵਿਚ ਅਧਿਕਾਰੀਆਂ ਦੀਆਂ ਸ਼ੁਰੂਆਤੀ ਖਬਰਾਂ ਵਿਚ ਦੱਸਿਆ ਗਿਆ ਕਿ ਕਿਸ਼ਤੀ ਵਿਚ ਕਰੀਬ 50 ਪ੍ਰਵਾਸੀ ਸਵਾਰ ਸਨ।


author

Vandana

Content Editor

Related News