ਇਟਲੀ ਸਰਕਾਰ ਪਾਬੰਦੀ ਹਟਾਉਣ ਲਈ ਸਥਾਨਕ ਪ੍ਰਸ਼ਾਸਨ ਨੂੰ ਦੇਵੇਗੀ ਆਗਿਆ
Tuesday, May 12, 2020 - 11:08 AM (IST)
ਰੋਮ- ਇਟਲੀ ਸਰਕਾਰ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਦੇਖਦੇ ਹੋਏ ਦੇਸ਼ ਵਿਚ ਬੀਤੇ ਮਾਰਚ ਮਹੀਨੇ ਤੋਂ ਲਾਗੂ ਪਾਬੰਦੀਆਂ ਨੂੰ ਹਟਾਉਣ ਲਈ ਸਥਾਨਕ ਪ੍ਰਸ਼ਾਸਨ ਨੂੰ ਫੈਸਲਾ ਲੈਣ ਦੀ ਆਗਿਆ ਦੇਵੇਗੀ।
ਸਥਾਨਕ ਮੀਡੀਆ ਰਿਪੋਰਟ ਦੇ ਮੁਤਾਬਕ ਸਰਕਾਰ ਸਥਾਨਕ ਪ੍ਰਸ਼ਾਸਨ ਨੂੰ ਇਹ ਫੈਸਲਾ ਲੈਣ ਦੀ ਆਗਿਆ ਦੇਵੇਗੀ ਕਿ ਦੇਸ਼ ਵਿਚ ਲਾਗੂ ਪਾਬੰਦੀਆਂ ਨੂੰ ਕਦੋਂ ਹਟਾਇਆ ਜਾਵੇ ਪਰ ਇਟਲੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਦੇਸ਼ ਦਾ ਆਲਟੋ ਏਡਿਜ ਪਹਿਲਾ ਸੂਬਾ ਹੈ, ਜਿਥੇ ਸੋਮਵਾਰ ਤੋਂ ਰੈਸਤਰਾਂ, ਬਾਰ ਤੇ ਕਿਤਾਬਾਂ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ ਹਨ। ਇਟਲੀ ਦੇ ਨਾਗਰਿਤ ਸੁਰੱਖਿਆ ਵਿਭਾਗ ਵਲੋਂ ਸੋਮਵਾਰ ਤੋਂ ਜਾਰੀ ਅੰਕੜਿਆਂ ਦੇ ਮੁਤਾਬਕ ਕੋਰੋਨਾ ਇਨਫੈਕਸ਼ਨ ਨਾਲ ਦੇਸ਼ ਵਿਚ ਹੁਣ ਤੱਕ 30,739 ਲੋਕਾਂ ਦੀ ਮੌਤ ਹੋ ਚੁੱਕੀ ਹੈ।