ਇਟਲੀ ਦੇ ਸ਼ਹਿਰ ਗੇਨੋਵਾ 'ਚ ਡਿੱਗਿਆ ਪੁਲ, 38 ਲੋਕਾਂ ਦੀ ਮੌਤ

Wednesday, Aug 15, 2018 - 05:30 PM (IST)

ਇਟਲੀ ਦੇ ਸ਼ਹਿਰ ਗੇਨੋਵਾ 'ਚ ਡਿੱਗਿਆ ਪੁਲ, 38 ਲੋਕਾਂ ਦੀ ਮੌਤ

ਰੋਮ — ਇਟਲੀ ਦੇ ਉੱਤਰੀ ਬੰਦਰਗਾਹ ਸ਼ਹਿਰ ਗੇਨੋਵਾ 'ਚ ਮੁਸਲਾਧਾਰ ਮੀਂਹ ਕਾਰਨ ਮੰਗਲਵਾਰ ਨੂੰ ਇਕ ਪੁਲ ਡਿੱਗ ਗਿਆ, ਜਿਸ 'ਚ ਘੱਟੋਂ-ਘੱਟ 38 ਲੋਕ ਮਾਰੇ ਗਏ ਹਨ ਅਤੇ ਕਈ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਅਨਸਾ ਸੰਵਾਦ ਕਮੇਟੀ ਨੇ ਐਮਰਜੰਸੀ ਵਿਭਾਗ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਪੁਲ ਦਾ 50 ਮੀਟਰ ਵਿਚਲਾ ਹਿੱਸਾ ਮੀਂਹ ਦੇ ਚੱਲਦੇ ਇਕ ਫੈਕਟਰੀ ਅਤੇ ਹੋਰ ਇਮਾਰਤਾਂ 'ਤੇ ਡਿੱਗ ਗਿਆ, ਜਿਸ ਕਾਰਨ ਪੁਲ ਹੇਠੋਂ ਲੰਘ ਰਹੇ ਵਾਹਨ ਉਸ ਦੀ ਲਪੇਟ 'ਚ ਆ ਗਏ।

PunjabKesari


ਉਪ ਪਰਿਵਹਨ ਮੰਤਰੀ ਅਡੋਓਰਡੋ ਰਿਕਸੀ ਨੇ ਸਥਾਨਕ ਨਿਊਜ਼ ਚੈਨਲ ਨੂੰ ਦੱਸਿਆ ਕਿ ਇਸ ਪੁਲ ਦਾ ਇਸਤੇਮਾਲ ਇਸ ਖੇਤਰ ਦੇ ਲੋਕ ਦਿਨ 'ਚ 2 ਵਾਰ ਕਰਦੇ ਹਨ ਅਤੇ ਇਸ ਤੋਂ ਬਿਨਾਂ ਲੋਕਾਂ ਦਾ ਰਹਿਣਾ ਮੁਸ਼ਕਿਲ ਹੈ। ਹੈਲੀਕਾਪਟਰ ਤੋਂ ਲਈ ਗਈ ਫੁਟੇਜ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲ ਦੇ ਦੋਵੇਂ ਪਾਸੇ ਕਾਫੀ ਵਾਹਨ ਫਸੇ ਹੋਏ ਹਨ। ਇਸ ਹਾਦਸੇ ਤੋਂ ਬਾਅਦ ਇਟਲੀ ਦੇ ਪਰਿਵਹਨ ਮੰਤਰੀ ਡੈਨੀਲੋ ਤੋਨੀਨੈਲੀ ਨੇ ਸਰਕਾਰੀ ਨਿਊਜ਼ ਚੈਨਲ ਨੂੰ ਦੱਸਿਆ ਕਿ ਇਹ ਘਟਨਾ ਦਰਸ਼ਾਉਂਦੀ ਹੈ ਕਿ ਕਿਤੇ ਨਾ ਕਿਤੇ ਇਸ ਦੀ ਮੁਰੰਮਤ 'ਚ ਕਮੀ ਰਹਿ ਗਈ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

PunjabKesari


ਜਿਸ ਸਮੇਂ ਪੁਲ ਡਿੱਗਿਆ ਉਸ ਸਮੇਂ ਇਸ 'ਤੇ 30 ਤੋਂ 35 ਵਾਹਨ ਜਾ ਰਹੇ ਸਨ ਅਤੇ ਅਚਾਨਕ ਇਸ ਦਾ ਵਿਚਲਾ ਹਿੱਸਾ ਡਿੱਗ ਗਿਆ। ਘਟਨਾ ਵਾਲੀ ਥਾਂ 'ਤੇ ਫਾਇਰ ਬ੍ਰਿਗੇਡ ਦੀਆਂ 200 ਗੱਡੀਆਂ ਮੌਜੂਦ ਹਨ ਅਤੇ ਮਲਬੇ 'ਚੋਂ ਅਨੇਕਾਂ ਲੋਕਾਂ ਨੂੰ ਕੱਢਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਦਫਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਿਓਸੈੱਪੇ ਕੋਂਟੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਰਵਾਨਾ ਹੋ ਰਹੇ ਹਨ ਅਤੇ ਉਹ ਬੁੱਧਵਾਰ ਤੱਕ ਉਥੇ ਰਹਿਣਗੇ। ਘਟਨਾ ਤੋਂ ਬਾਅਦ ਇਸ ਖੇਤਰ ਦੀਆਂ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਪੁਲ ਦੀ ਮੁਰੰਮਤ ਦਾ ਕੰਮ 2016 'ਚ ਕੀਤਾ ਗਿਆ ਸੀ।


Related News